ਬਡਹੇੜੀ ’ਚ ਗੈਰ-ਕਾਨੂੰਨੀ ਫਰਨੀਚਰ ਮਾਰਕੀਟ ਨੂੰ ਢਾਹੁਣ/ਹਟਾਉਣ ਲਈ ਨੋਟਿਸ ਜਾਰੀ

ਏਜੰਸੀ

ਖ਼ਬਰਾਂ, ਚੰਡੀਗੜ੍ਹ

ਹਾਈ ਕੋਰਟ ਨੇ 29.09.2023 ਨੂੰ ਇਸ ਜ਼ਮੀਨ ’ਤੇ ਕਬਜ਼ਾ ਕਰੀ ਬੈਠੇ ਪਟੀਸ਼ਨਕਰਤਾਵਾਂ ਦੀਆਂ ਪਟੀਸ਼ਨਾਂ ਦਾ ਨਿਪਟਾਰਾ ਕਰ ਦਿਤਾ ਸੀ

Representative Image.

ਚੰਡੀਗੜ੍ਹ: ਪਿੰਡ ਬਡਹੇੜੀ ਦੀ ਜ਼ਮੀਨ ’ਤੇ ਗ਼ੈਰ-ਕਾਨੂੰਨੀ ਫ਼ਰਨੀਚਰ ਮਾਰਕੀਟ ਨੂੰ ਢਾਹੁਣ/ਹਟਾਉਣ ਦਾ ਹੁਕਮ ਜਾਰੀ ਕੀਤਾ ਹੈ। ਕੁਲੈਕਟਰ ਵਲੋਂ ਜਾਰੀ ਨੋਟਿਸ ’ਚ ਕਿਹਾ ਗਿਆ ਹੈ ਕਿ ਇਸ ਜ਼ਮੀਨ ਨੂੰ ਚੰਡੀਗੜ੍ਹ ਦੇ ਫੇਜ਼ 3 ਸੈਕਟਰਾਂ ਦੇ ਵਿਕਾਸ ਲਈ ਜਨਤਕ ਉਦੇਸ਼ ਲਈ ਐਕੁਆਇਰ ਕੀਤਾ ਗਿਆ ਸੀ। 

ਨੋਟਿਸ ਅਨੁਸਾਰ ਹਾਈ ਕੋਰਟ ਨੇ 29.09.2023 ਨੂੰ ਇਸ ਜ਼ਮੀਨ ’ਤੇ ਕਬਜ਼ਾ ਕਰੀ ਬੈਠੇ ਪਟੀਸ਼ਨਕਰਤਾਵਾਂ ਦੀਆਂ ਪਟੀਸ਼ਨਾਂ ਦਾ ਨਿਪਟਾਰਾ ਕਰ ਦਿਤਾ ਸੀ। ਨੋਟਿਸ ’ਚ ਕਬਜ਼ਾਕਾਰਾਂ ਨੂੰ 28 ਜੂਨ ਤਕ ਆਪਣੇ ਪੱਧਰ ’ਤੇ ਸਰਕਾਰੀ ਜ਼ਮੀਨ ਤੋਂ ਗੈਰ-ਕਾਨੂੰਨੀ ਢਾਂਚੇ ਨੂੰ ਢਾਹੁਣ/ਹਟਾਉਣ ਅਤੇ ਜ਼ਮੀਨ ਨੂੰ ਬਿਨਾਂ ਕਿਸੇ ਬੋਝ ਦੇ ਬਹਾਲ ਕਰਨ ਲਈ ਕਿਹਾ ਗਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਅਜਿਹਾ ਨਾ ਕਰਨ ਦੀ ਸੂਰਤ ’ਚ ਕੁਲੈਕਟਰ ਦਫਤਰ ਵਲੋਂ ਇਸ ਨੂੰ ਢਾਹ/ਹਟਾਇਆ ਦਿਤਾ ਜਾਵੇਗਾ।

ਇਹ ਵੀ ਕਿਹਾ ਗਿਆ ਹੈ ਕਿ ਢਾਹੁਣ ਦੇ ਖਰਚੇ ਕਬਜ਼ਾਕਾਰਾਂ ਕੋਲੋਂ ਵਸੂਲ ਕੀਤੇ ਜਾਣਗੇ ਅਤੇ ਉਨ੍ਹਾਂ ਵਿਰੁਧ ਕਾਨੂੰਨ ਅਨੁਸਾਰ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।