ਚੋਣ ਪ੍ਰਚਾਰ ਦੌਰਾਨ ਚੰਡੀਗੜ੍ਹ ਤੋਂ BSP ਦੀ ਉਮੀਦਵਾਰ ਗੰਭੀਰ ਜ਼ਖ਼ਮੀ, ਸਿਰ ’ਤੇ ਲੱਗੀ ਸੱਟ 

ਏਜੰਸੀ

ਖ਼ਬਰਾਂ, ਚੰਡੀਗੜ੍ਹ

ਸਿੱਕਿਆਂ ਨੂੰ ਤੋਲਦੇ ਸਮੇਂ ਕਾਂਟਾ ਟੁੱਟਣ ਕਾਰਨ ਹਾਦਸਾ ਵਾਪਰਿਆ 

Ritu Singh

ਚੰਡੀਗੜ੍ਹ: ਬਹੁਜਨ ਸਮਾਜ ਪਾਰਟੀ (BSP) ਦੀ ਉਮੀਦਵਾਰ ਡਾ. ਰਿਤੂ ਸਿੰਘ ਅੱਜ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਨ੍ਹਾਂ ਨੂੰ ਡੱਡੂਮਾਜਰਾ ਵਿੱਚ ਸਿੱਕਿਆਂ ਨਾਲ ਤੋਲਿਆ ਜਾ ਰਿਹਾ ਸੀ। 

ਸਿੱਕਿਆਂ ਨੂੰ ਤੋਲਦੇ ਸਮੇਂ ਅਚਾਨਕ ਕਾਂਟਾ ਟੁੱਟ ਗਿਆ ਅਤੇ ਰਿਤੂ ਸਿੰਘ ਡਿੱਗ ਪਈ। ਇੱਕ ਕਾਂਟੇ ਦਾ ਇੱਕ ਹਿੱਸਾ ਉਨ੍ਹਾਂ ਦੇ ਸਿਰ ’ਤੇ ਵੱਜਿਆ ਜਿਸ ਕਾਰਨ ਉਸ ਦੇ ਸਿਰ 'ਤੇ ਡੂੰਘੀ ਸੱਟ ਲੱਗੀ। 

ਚੋਣ ਪ੍ਰਚਾਰ ਦੌਰਾਨ ਉਨ੍ਹਾਂ ਦੇ ਨਾਲ ਮੌਜੂਦ ਸਮਰਥਕਾਂ ਨੇ ਉਨ੍ਹਾਂ ਦੇ ਸਿਰ 'ਚੋਂ ਖੂਨ ਨਿਕਲਦਾ ਵੇਖਿਆ ਅਤੇ ਉਨ੍ਹਾਂ ਨੂੰ ਕੱਪੜੇ ਨਾਲ ਢੱਕ ਕੇ ਹਸਪਤਾਲ ਲੈ ਗਏ। ਖ਼ਬਰ ਲਿਖੇ ਜਾਣ ਤੱਕ ਹਸਪਤਾਲ ਦੀ ਡਾਕਟਰ ਟੀਮ ਉਸ ਦਾ ਇਲਾਜ ਕਰ ਰਹੀ ਸੀ।