Lok Sabha Elections 2024: ਹਰਿਆਣਾ ਦੇ ਸਾਬਕਾ CM ਮਨੋਹਰ ਲਾਲ ਖੱਟਰ ਵਲੋਂ 2.14 ਕਰੋੜ ਰੁਪਏ ਦੀ ਚੱਲ ਜਾਇਦਾਦ ਦਾ ਐਲਾਨ

ਏਜੰਸੀ

ਖ਼ਬਰਾਂ, ਹਰਿਆਣਾ

ਮਨੋਹਰ ਲਾਲ ਖੱਟਰ ਭਾਵੇਂ 2.54 ਕਰੋੜ ਰੁਪਏ ਦੇ ਮਾਲਕ ਹਨ, ਪਰ ਉਨ੍ਹਾਂ ਨੂੰ ਨਾ ਤਾਂ ਕਾਰਾਂ ਅਤੇ ਨਾ ਹੀ ਗਹਿਣਿਆਂ ਦਾ ਸ਼ੌਕ ਹੈ।

Manohar Lal Khattar

Lok Sabha Elections 2024: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਰਨਾਲ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਮਨੋਹਰ ਲਾਲ ਖੱਟਰ ਦੀ ਆਮਦਨ 5 ਸਾਲਾਂ ਵਿਚ ਲਗਭਗ 6 ਲੱਖ ਰੁਪਏ ਵਧੀ ਹੈ। ਲੋਕ ਸਭਾ ਚੋਣਾਂ ਲਈ ਭਰੇ ਗਏ ਹਲਫ਼ਨਾਮੇ ਵਿਚ ਮਨੋਹਰ ਲਾਲ ਖੱਟਰ ਨੇ ਅਪਣੀ ਕੁੱਲ ਜਾਇਦਾਦ 2.54 ਕਰੋੜ ਰੁਪਏ ਦੱਸੀ ਹੈ, ਜਿਸ ਵਿਚ 40 ਲੱਖ ਰੁਪਏ ਦੀ ਵਾਹੀਯੋਗ ਜ਼ਮੀਨ ਅਤੇ ਮਕਾਨ (ਅਚੱਲ ਜਾਇਦਾਦ) ਸ਼ਾਮਲ ਹੈ।

ਮਨੋਹਰ ਲਾਲ ਖੱਟਰ ਭਾਵੇਂ 2.54 ਕਰੋੜ ਰੁਪਏ ਦੇ ਮਾਲਕ ਹਨ, ਪਰ ਉਨ੍ਹਾਂ ਨੂੰ ਨਾ ਤਾਂ ਕਾਰਾਂ ਅਤੇ ਨਾ ਹੀ ਗਹਿਣਿਆਂ ਦਾ ਸ਼ੌਕ ਹੈ। ਇੰਨਾ ਹੀ ਨਹੀਂ ਉਨ੍ਹਾਂ ਕੋਲ ਪਰਿਵਾਰਕ ਗਹਿਣੇ ਵੀ ਨਹੀਂ ਹਨ। ਇਸ ਦੇ ਨਾਲ ਹੀ, ਕੋਈ ਵੀ ਕਾਰ ਖੱਟਰ ਦੇ ਨਾਮ 'ਤੇ ਨਹੀਂ ਹੈ। ਖੱਟਰ ਕੋਲ ਜੋ ਘਰ ਅਤੇ ਜ਼ਮੀਨ ਹੈ, ਉਹ ਵੀ ਉਨ੍ਹਾਂ ਦੇ ਪਰਿਵਾਰ ਦੀ ਹੈ।

ਰੋਹਤਕ ਦੀ ਕਲਾਨੌਰ ਤਹਿਸੀਲ ਦੇ ਪਿੰਡ ਬਾਣੀਆਣੀ ਵਿਚ ਮਨੋਹਰ ਲਾਲ ਕੋਲ 12 ਕਨਾਲ ਜੱਦੀ ਜ਼ਮੀਨ ਹੈ, ਜਿਸ ਦੀ ਕੁੱਲ ਕੀਮਤ 35 ਲੱਖ ਰੁਪਏ ਬਣਦੀ ਹੈ। ਕਰੀਬ 150 ਗਜ਼ ਦੀ ਦੂਰੀ 'ਤੇ ਬਣਿਆ ਉਨ੍ਹਾਂ ਦਾ ਜੱਦੀ ਹੈ, ਜਿਸ ਦੀ ਬਾਜ਼ਾਰੀ ਕੀਮਤ ਸਿਰਫ 5 ਲੱਖ ਰੁਪਏ ਹੈ।

ਜੇਕਰ ਸਾਬਕਾ ਮੁੱਖ ਮੰਤਰੀ ਦੇ ਬੈਂਕ ਖਾਤਿਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਕੁੱਲ 6 ਬੈਂਕ ਖਾਤੇ ਹਨ, ਜਿਨ੍ਹਾਂ ਵਿਚ ਲਗਭਗ 2.14 ਕਰੋੜ ਰੁਪਏ ਜਮ੍ਹਾਂ ਹਨ। ਇਸ ਤੋਂ ਇਲਾਵਾ ਕੋਲ 50 ਹਜ਼ਾਰ ਰੁਪਏ ਨਕਦੀ ਹੈ। ਬੈਂਕ 'ਚ ਜਮ੍ਹਾਂ ਪੈਸੇ ਦੀ ਗੱਲ ਕਰੀਏ ਤਾਂ ਖੱਟਰ ਕੋਲ 1.30 ਕਰੋੜ ਰੁਪਏ ਦੀ ਫਿਕਸਡ ਡਿਪਾਜ਼ਿਟ (ਐੱਫ. ਡੀ.) ਵੀ ਹੈ।

ਇਸ ਦੇ ਨਾਲ ਹੀ ਅੱਜ ਤਕ ਮਨੋਹਰ ਲਾਲ ਵਿਰੁਧ ਕੋਈ ਐਫਆਈਆਰ ਦਰਜ ਨਹੀਂ ਹੋਈ ਅਤੇ ਨਾ ਹੀ ਉਸ ਵਿਰੁਧ ਕੋਈ ਅਦਾਲਤੀ ਕੇਸ ਚੱਲ ਰਿਹਾ ਹੈ। ਖੱਟਰ ਦੀ ਆਮਦਨ ਦਾ ਸਰੋਤ ਤਨਖਾਹ, ਪੈਨਸ਼ਨ ਅਤੇ ਬੈਂਕ ਵਿਚ ਰੱਖੇ ਪੈਸੇ ਦਾ ਵਿਆਜ ਹੈ।

ਖੱਟਰ ਦੀ ਸਾਲਾਨਾ ਆਮਦਨ 34.90 ਲੱਖ ਰੁਪਏ ਹੈ। ਖੱਟਰ ਦੇ ਮੁੱਖ ਮੰਤਰੀ ਹੋਣ ਦੇ ਬਾਵਜੂਦ ਉਨ੍ਹਾਂ ਦੀ ਆਮਦਨ ਵਿਚ ਕੋਈ ਖਾਸ ਵਾਧਾ ਨਹੀਂ ਹੋਇਆ ਹੈ। ਉਨ੍ਹਾਂ ਵਲੋਂ ਚੋਣ ਕਮਿਸ਼ਨ ਨੂੰ ਦਿਤੇ ਹਲਫ਼ਨਾਮੇ ਮੁਤਾਬਕ 2018-19 ਵਿਚ ਉਨ੍ਹਾਂ ਦੀ ਆਮਦਨ 28.95 ਲੱਖ ਰੁਪਏ ਸਾਲਾਨਾ ਸੀ। ਜੋ ਹੁਣ ਲਗਭਗ 5.90 ਲੱਖ ਵਧ ਕੇ 34.90 ਲੱਖ ਹੋ ਗਈ ਹੈ। 2019 ਵਿਚ ਦਿਤੇ ਗਏ ਹਲਫ਼ਨਾਮੇ ਦੇ ਅਨੁਸਾਰ, ਮਨੋਹਰ ਲਾਲ ਦੀ ਆਮਦਨ 2014 ਤੋਂ 2019 ਤਕ ਦੇ ਪੰਜ ਸਾਲਾਂ ਵਿਚ ਲਗਭਗ ਢਾਈ ਗੁਣਾ ਵਧੀ ਹੈ। 2014 ਵਿਚ ਇਹ 11 ਲੱਖ 25 ਹਜ਼ਾਰ ਸੀ, ਜੋ 2019 ਵਿਚ ਵੱਧ ਕੇ 28 ਲੱਖ 95 ਹਜ਼ਾਰ ਹੋ ਗਈ ਸੀ।