Jammu and Kashmir News : ਪਾਕਿਸਤਾਨ 'ਚ ਭੱਜ ਗਏ 7 ਅੱਤਵਾਦੀਆਂ ਦੀ ਜਾਇਦਾਦ ਜ਼ਬਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Jammu and Kashmir News : ਇਹ ਕਾਰਵਾਈ ਐਡੀਸ਼ਨਲ ਸੈਸ਼ਨ ਅਦਾਲਤ ਬਾਰਾਮੂਲਾ ਤੋਂ ਆਦੇਸ਼ ’ਤੇ ਕੀਤੀ ਗਈ, ਸਾਰੇ ਅੱਤਵਾਦੀ ਉੜੀ ਦੇ ਰਹਿਣ ਵਾਲੇ 

ਪੁਲਿਸ ਜਾਇਦਾਦਾਂ ਨੂੰ ਜ਼ਬਤ ਕਰਦੇ ਹੋਏ

Jammu and Kashmir News : ਸ਼੍ਰੀਨਗਰ- ਜੰਮੂ ਕਸ਼ਮੀਰ 'ਚ ਪੁਲਿਸ ਨੇ ਬੁੱਧਵਾਰ ਨੂੰ ਬਾਰਾਮੂਲਾ ਜ਼ਿਲ੍ਹੇ 'ਚ ਪਾਕਿਸਤਾਨ 'ਚ ਭੱਜ ਗਏ  7 ਅੱਤਵਾਦੀਆਂ ਦੀ ਜਾਇਦਾਦ ਜ਼ਬਤ ਕੀਤੀ। ਪੁਲਿਸ ਨੇ ਕਿਹਾ ਕਿ ਉੜੀ ਦੇ ਵੱਖ-ਵੱਖ ਪਿੰਡਾਂ ਦੇ 7 ਅੱਤਵਾਦੀ ਲੀਡਰਾਂ ਦੀਆਂ ਲੱਖਾਂ ਰੁਪਏ ਦੀ ਕੀਮਤ ਵਾਲੀ 8 ਕਨਾਲ, 6 ਮਰਲਾ ਅਤੇ 2 ਸੇਰਸਾਈ ਜ਼ਮੀਨ ਹੈ ਇਹ ਅੱਤਵਾਦੀ ਹੁਣ ਪਾਕਿਸਤਾਨ 'ਚ ਹਨ।

ਇਹ ਵੀ ਪੜੋ:Punjab news : ਨਿਊਜ਼ੀਲੈਂਡ ’ਚ ਪੰਜਾਬੀ ਨੌਜਵਾਨ ਨੇ ਵਧਾਇਆ ਮਾਣ  

ਜਾਣਕਾਰੀ ਦਿਦਿਆਂ ਪੁਲਿਸ ਨੇ ਦੱਸਿਆ ਕਿ ਇਹ ਕਾਰਵਾਈ ਐਡੀਸ਼ਨਲ ਸੈਸ਼ਨ ਅਦਾਲਤ ਬਾਰਾਮੂਲਾ ਤੋਂ ਆਦੇਸ਼ ਪ੍ਰਾਪਤ ਕਰਨ ਤੋਂ ਬਾਅਦ ਕੀਤੀ ਗਈ। ਪੁਲਿਸ ਦੇ ਬਿਆਨ 'ਚ ਕਿਹਾ ਗਿਆ ਹੈ ਕਿ ਜ਼ਬਤ ਕੀਤੀਆਂ ਗਈਆਂ ਜਾਇਦਾਦਾਂ 'ਚ ਬਰਦਾਨ ਦੇ ਸੱਜਾਦ ਅਹਿਮਦ ਭੱਟ, ਪ੍ਰਿੰਗਲ ਦੇ ਮੁਹੰਮਦ ਅਸਲਮ ਖਾਨ, ਇਜਾਰਾ ਦੇ ਮੁਹੰਮਦ ਬੇਗ, ਹਿਲਰ ਪੀਰਨਿਯਨ ਦੇ ਖਾਲਿਦ ਮੀਰ ਅਤੇ ਲਿੰਬਰ ਦੇ ਰਫੀਕ ਅਹਿਮਦ ਬਕਰਵਾਲ ਦੀਆਂ ਜਾਇਦਾਦਾਂ ਸ਼ਾਮਲ ਹਨ।

(For more news apart from Property 7 terrorists who fled to Pakistan seized in baramulla News in Punjabi, stay tuned to Rozana Spokesman