Haryana News: ਫਤਿਹਾਬਾਦ ਵਿਚ ਪਲਟਿਆ ਤੇਲ ਕੇਂਟਰ; ਵਾਲ-ਵਾਲ ਬਚਿਆ ਡਰਾਈਵਰ ਤੇ ਦੋ ਲੋਕ ਅਜੇ ਵੀ ਅੰਦਰ ਫਸੇ
ਬਚਾਅ ਕਾਰਜ ਜਾਰੀ
Haryana News: ਫਤਿਹਾਬਾਦ ਦੇ ਪਿੰਡ ਹੰਸਪੁਰ ਨੇੜੇ ਐਤਵਾਰ ਦੁਪਹਿਰ ਨੂੰ ਕੱਚੇ ਤੇਲ ਨਾਲ ਭਰਿਆ ਇਕ ਟੈਂਕਰ ਸੜਕ ਕਿਨਾਰੇ ਪਲਟ ਗਿਆ। ਇਸ ਹਾਦਸੇ 'ਚ ਡਰਾਈਵਰ ਤਾਂ ਵਾਲ-ਵਾਲ ਬਚ ਗਿਆ ਪਰ ਇਸ 'ਚ ਸਵਾਰ ਦੋਵੇਂ ਵਿਅਕਤੀ ਅੰਦਰ ਹੀ ਫਸ ਗਏ। ਮੌਕੇ 'ਤੇ ਮੌਜੂਦ ਪੁਲਿਸ ਮੁਤਾਬਕ ਦੋ ਲੋਕ ਅਜੇ ਵੀ ਫਸੇ ਹੋਏ ਹਨ। ਉਨ੍ਹਾਂ ਨੂੰ ਕੱਢਣ ਦੇ ਯਤਨ ਜਾਰੀ ਹਨ।
ਹਾਦਸਾ ਇੰਨਾ ਭਿਆਨਕ ਸੀ ਕਿ ਸੜਕ ਕਿਨਾਰੇ ਲੱਗੇ ਦਰੱਖਤ ਵੀ ਟੁੱਟ ਗਏ। ਟੈਂਕਰ ਦਾ ਕੈਬਿਨ ਪੂਰੀ ਤਰ੍ਹਾਂ ਤਬਾਹ ਹੋ ਗਿਆ। ਕੈਬਿਨ ਵਿਚ ਫਸੇ ਦੋ ਵਿਅਕਤੀਆਂ ਨੂੰ ਦੇਖਣਾ ਵੀ ਮੁਸ਼ਕਲ ਹੋ ਗਿਆ ਹੈ। ਦੋਵਾਂ ਦੀ ਅਜੇ ਤਕ ਪਛਾਣ ਨਹੀਂ ਹੋ ਸਕੀ ਹੈ। ਮੌਕੇ 'ਤੇ ਮੌਜੂਦ ਲੋਕਾਂ ਦਾ ਮੰਨਣਾ ਹੈ ਕਿ ਦੋਵਾਂ ਦਾ ਬਚਣਾ ਮੁਸ਼ਕਿਲ ਹੈ।
ਪੁਲਿਸ ਅਨੁਸਾਰ ਉੱਤਰ ਪ੍ਰਦੇਸ਼ ਦੇ ਮਥੁਰਾ ਦਾ ਰਹਿਣ ਵਾਲਾ ਕਰਤਾਰ ਸਿੰਘ ਟੈਂਕਰ ਵਿਚ ਕੱਚਾ ਤੇਲ ਲੈ ਕੇ ਪੰਜਾਬ ਦੀ ਬਠਿੰਡਾ ਰਿਫਾਇਨਰੀ ਲਈ ਰਵਾਨਾ ਹੋਇਆ ਸੀ। ਫਤਿਹਾਬਾਦ ਦੇ ਪਿੰਡ ਬਹਿਬਲਪੁਰ ਨੇੜੇ ਉਸ ਦਾ ਟੈਂਕਰ ਅਚਾਨਕ ਬੇਕਾਬੂ ਹੋ ਕੇ ਸੜਕ ਦੇ ਹੇਠਾਂ ਪਲਟ ਗਿਆ। ਆਸਪਾਸ ਦੇ ਲੋਕਾਂ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿਤੀ।
ਇਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਕਿਸੇ ਤਰ੍ਹਾਂ ਦਰੱਖਤ ਦੀਆਂ ਟਾਹਣੀਆਂ ਕੱਟ ਕੇ ਡਰਾਈਵਰ ਨੂੰ ਬਾਹਰ ਕੱਢਿਆ। ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਡਰਾਈਵਰ ਨੇ ਦਸਿਆ ਕਿ ਟੈਂਕਰ ਦੇ ਕੈਬਿਨ ਵਿਚ ਦੋ ਹੋਰ ਲੋਕ ਵੀ ਹਨ। ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿਤੀ ਪਰ, ਕੈਬਿਨ ਇੰਨਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਕਿ ਦੋਵਾਂ ਨੂੰ ਲੱਭਣਾ ਵੀ ਮੁਸ਼ਕਲ ਹੈ।
ਇਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਮੌਕੇ 'ਤੇ ਬੁਲਾਇਆ ਗਿਆ, ਤਾਂ ਜੋ ਤੇਲ ਕਾਰਨ ਅੱਗ ਲੱਗਣ ਦੀ ਕੋਈ ਘਟਨਾ ਨਾ ਵਾਪਰ ਸਕੇ। ਫਿਰ ਫਾਇਰ ਕਰਮੀਆਂ ਨੇ ਫਾਰਮ ਅਤੇ ਕੈਮੀਕਲ ਦਾ ਛਿੜਕਾਅ ਕੀਤਾ ਅਤੇ ਟੈਂਕਰ ਨੂੰ ਸਿੱਧਾ ਕਰਨ ਲਈ ਕਰੇਨ ਬੁਲਾਈ ਗਈ ਹੈ।
(For more Punjabi news apart from Haryana News Fatehabad Oil Tanker Overturns, stay tuned to Rozana Spokesman)