Haryana News: ਜਾਅਲੀ ਫਰਮਾਂ ਬਣਾ ਕੇ ਲੋਕਾਂ ਨੂੰ ਠੱਗਣ ਵਾਲੇ ਇਕ ਗਿਰੋਹ ਚੜ੍ਹਿਆ ਪੁਲਿਸ ਅੜਿੱਕੇ, ਫ਼ਰਜੀ ਦਸਤਾਵੇਜ਼ ਵੀ ਹੋਏ ਬਰਾਮਦ
ਇਹ ਗੈਂਗ ਹਰਿਆਣਾ, ਰਾਜਸਥਾਨ ਅਤੇ ਮੁੰਬਈ ਵਿੱਚ ਸੀ ਸਰਗਰਮ
Panchkula police caught a gang of cheating people by creating fake firms News in punjabi : ਸਾਈਬਰ ਕ੍ਰਾਈਮ ਪੁਲਿਸ ਨੇ ਜਾਅਲੀ ਫਰਮਾਂ ਬਣਾ ਕੇ ਲੋਕਾਂ ਨੂੰ ਠੱਗਣ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਗਿਰੋਹ ਹਰਿਆਣਾ, ਰਾਜਸਥਾਨ ਅਤੇ ਮੁੰਬਈ ਵਿੱਚ ਸਰਗਰਮ ਸੀ।
ਇਹ ਵੀ ਪੜ੍ਹੋ: Farmer Protest: ਦਿੱਲੀ ਕੂਚ ਤੋਂ ਪਹਿਲਾਂ ਕਿਸਾਨਾਂ ਨੂੰ ਮਨਾਉਣ ‘ਚ ਜੁੱਟੀ ਮੋਦੀ ਸਰਕਾਰ, ਕੇਂਦਰੀ ਕਮੇਟੀ ਨੇ ਭਲਕੇ ਸੱਦੀ ਮੀਟਿੰਗ
ਅੰਬਾਲਾ ਨਿਵਾਸੀ ਫਰਮ ਵਿਚ ਨਿਵੇਸ਼ ਕਰਨ ਦੇ ਬਦਲੇ 19 ਲੱਖ 40 ਹਜ਼ਾਰ ਰੁਪਏ ਦੀ ਸਾਈਬਰ ਧੋਖਾਧੜੀ ਵਿਚ ਫਸ ਗਿਆ ਸੀ। ਸਾਈਬਰ ਪੁਲਿਸ ਦੇ ਐਸਪੀ ਅਮਿਤ ਦਹੀਆ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਦੱਸਿਆ ਕਿ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: Uttar Pradesh News : 22 ਸਾਲ ਪਹਿਲਾਂ ਗਵਾਇਆ ਪੁੱਤਰ ਸਾਧੂ ਬਣ ਕੇ ਪਰਤਿਆ, ਮਾਂ ਤੋਂ ਮੰਗੀ ਭੀਖ, ਵੀਡੀਓ ਦੇਖ ਕੇ ਲੋਕ ਹੋਏ ਭਾਵੁਕ
ਮੁਲਜ਼ਮਾਂ ਕੋਲੋਂ 10 ਮੋਬਾਈਲ ਬਰਾਮਦ ਹੋਏ ਹਨ। ਇਹ ਲੋਕ ਆਮ ਲੋਕਾਂ ਦੇ ਦਸਤਾਵੇਜ਼ ਜਮ੍ਹਾ ਕਰਵਾ ਕੇ ਜਾਅਲੀ ਰਜਿਸਟਰੇਸ਼ਨ ਫਾਰਮ ਕਰਦੇ ਸਨ। ਜਾਂਚ ਦੌਰਾਨ ਕਈ ਲੋਕਾਂ ਦੇ ਮੋਬਾਈਲ ਫੋਨਾਂ ਤੋਂ ਜਾਅਲੀ ਦਸਤਾਵੇਜ਼ ਵੀ ਬਰਾਮਦ ਹੋਏ ਹਨ। ਇਨ੍ਹਾਂ ਮੁਲਜ਼ਮਾਂ ਨੇ ਹਰਿਆਣਾ ਦੇ ਅੰਬਾਲਾ ਸਮੇਤ ਰਾਜਸਥਾਨ ਅਤੇ ਮੁੰਬਈ ਵਿੱਚ ਕਈ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਸਾਈਬਰ ਕ੍ਰਾਈਮ ਪੁਲਿਸ ਨੇ ਇਨ੍ਹਾਂ 3 ਦੋਸ਼ੀਆਂ ਦਾ 6 ਦਿਨਾਂ ਦਾ ਰਿਮਾਂਡ ਲਿਆ ਹੈ। ਪੁਲਿਸ ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਹੋਰ ਵੀ ਕਈ ਖੁਲਾਸੇ ਹੋ ਸਕਦੇ ਹਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Panchkula police caught a gang of cheating people by creating fake firms News in punjabi, stay tuned to Rozana Spokesman