Haryana News: ਬਲਾਤਕਾਰੀ ਸੌਦਾ ਸਾਧ ਵਰਗੇ 89 ਹੋਰ ਕੈਦੀਆਂ ਨੂੰ ਹੁਣ ਤੱਕ ਦੇ ਚੁੱਕੇ ਪੈਰੋਲ-ਹਰਿਆਣਾ ਸਰਕਾਰ
Haryana News: ਬਲਾਤਕਾਰੀ ਸੌਦਾ ਸਾਧ ਦੀ ਪੈਰੋਲ 'ਤੇ ਹਾਈਕੋਰਟ 'ਚ ਹਰਿਆਣਾ ਸਰਕਾਰ ਦਾ ਜਵਾਬ
Parole has been given to 89 other prisoners like rapist ram rahim news in punjabi : ਸੌਦਾ ਸਾਧ ਨੂੰ ਪੈਰੋਲ ਮਿਲਣ ਦੇ ਸਵਾਲ 'ਤੇ ਹਰਿਆਣਾ ਸਰਕਾਰ ਨੇ ਪੰਜਾਬ-ਹਰਿਆਣਾ ਹਾਈਕੋਰਟ 'ਚ ਆਪਣਾ ਜਵਾਬ ਦਾਇਰ ਕੀਤਾ ਹੈ। ਹਰਿਆਣਾ ਸਰਕਾਰ ਨੇ ਅਦਾਲਤ ਨੂੰ ਦੱਸਿਆ ਹੈ ਕਿ ਗੁਰਮੀਤ ਰਾਮ ਰਹੀਮ ਵਾਂਗ ਤਿੰਨ ਜਾਂ ਇਸ ਤੋਂ ਵੱਧ ਮਾਮਲਿਆਂ ਵਿਚ ਦੋਸ਼ੀ ਠਹਿਰਾਏ ਗਏ ਜਾਂ ਉਮਰ ਕੈਦ ਦੀ ਸਜ਼ਾ ਕੱਟ ਰਹੇ ਘੱਟੋ-ਘੱਟ 89 ਲੋਕਾਂ ਨੂੰ 'ਪੈਰੋਲ ਜਾਂ ਫਰਲੋ ਦਿੱਤੀ ਗਈ ਹੈ।
ਇਹ ਵੀ ਪੜ੍ਹੋ: Jalalabad Murder News: 2 ਮਰਲੇ ਜ਼ਮੀਨ ਪਿੱਛੇ ਭਤੀਜੇ ਨੇ ਚਾਚੇ ਦਾ ਕੀਤਾ ਕਤਲ
ਇਹ ਹਲਫ਼ਨਾਮਾ ਜੇਲ ਇੰਸਪੈਕਟਰ ਜਨਰਲ (ਆਈਜੀਪੀ) ਜਗਜੀਤ ਸਿੰਘ ਦੀ ਤਰਫ਼ੋਂ ਹਾਈਕੋਰਟ ਦੀਆਂ ਹਦਾਇਤਾਂ 'ਤੇ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਦਾਇਰ ਕੀਤਾ ਗਿਆ ਹੈ। 29 ਫਰਵਰੀ ਨੂੰ ਅਦਾਲਤ ਨੇ ਰਾਮ ਰਹੀਮ ਨੂੰ ਲਗਾਤਾਰ ਪੈਰੋਲ ਦੇਣ 'ਤੇ ਸੂਬਾ ਸਰਕਾਰ ਤੋਂ ਸਵਾਲ ਚੁੱਕੇ ਸਨ। ਆਈਜੀਪੀ ਜਗਜੀਤ ਸਿੰਘ ਅਨੁਸਾਰ ਇਨ੍ਹਾਂ 89 ਕੈਦੀਆਂ ਵਿੱਚ ਨਿਸ਼ਚਿਤ ਮਿਆਦ ਦੀ ਸਜ਼ਾ ਕੱਟ ਚੁੱਕੇ ਕੈਦੀ ਵੀ ਸ਼ਾਮਲ ਹਨ
ਇਹ ਵੀ ਪੜ੍ਹੋ: Lok Sabha Election: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵਲੋਂ 13 ਲੋਕ ਸਭਾ ਹਲਕਿਆਂ ਦੇ ਵੋਟਰਾਂ ਬਾਬਤ ਵੇਰਵੇ ਜਾਰੀ
ਹਰਿਆਣਾ ਸਰਕਾਰ ਨੂੰ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਰਾਮ ਰਹੀਮ ਦੀ ਪੈਰੋਲ 'ਤੇ ਵਿਚਾਰ ਕਰਨ ਤੋਂ ਰੋਕਦੇ ਹੋਏ ਹਾਈਕੋਰਟ ਤੋਂ 29 ਫਰਵਰੀ ਨੂੰ ਅੰਕੜੇ ਮੰਗੇ ਗਏ ਸਨ। ਅਦਾਲਤ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਸੀ ਕਿ ਅਸੀਂ ਚਾਹੁੰਦੇ ਹਾਂ ਕਿ ਹਰਿਆਣਾ ਰਾਜ ਹਲਫਨਾਮਾ ਦਾਖਲ ਕਰੇ ਕਿ ਤਿੰਨ ਮਾਮਲਿਆਂ 'ਚ ਕਿੰਨੇ ਲੋਕਾਂ ਨੂੰ ਇਹ ਲਾਭ ਦਿੱਤਾ ਗਿਆ ਹੈ, ਜਿਨ੍ਹਾਂ ਦਾ ਅਪਰਾਧਿਕ ਇਤਿਹਾਸ ਹੈ ਅਤੇ ਜਿਨ੍ਹਾਂ ਨੂੰ ਸਜ਼ਾ ਹੋਈ ਹੈ। ਹਾਈ ਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਜੀਐਸ ਸੰਧਾਵਾਲੀਆ ਅਤੇ ਜਸਟਿਸ ਲੁਪਿਤਾ ਬੈਨਰਜੀ ਦੇ ਬੈਂਚ ਨੇ ਇੱਕ ਜਨਹਿੱਤ ਪਟੀਸ਼ਨ 'ਤੇ ਸੁਣਵਾਈ ਦੌਰਾਨ ਇਹ ਗੱਲ ਕਹੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more news apart from 'Parole has been given to 89 other prisoners like rapist ram rahim news in punjabi' stay tuned to Rozana Spokesman