Army soldier Missing News: ਅੰਬਾਲਾ ਛਾਉਣੀ ਤੋਂ ਪੰਜਾਬ ਦਾ ਫੌਜੀ ਜਵਾਨ ਸ਼ੱਕੀ ਹਾਲਾਤਾਂ ’ਚ ਲਾਪਤਾ
Army soldier Missing News: ਅੰਬਾਲਾ ਕੈਂਟ ’ਚ CDM ਲਈ ਡਿਊਟੀ ਲਈ ਆਇਆ ਸੀ, ਅਜੇ ਤੱਕ ਨਹੀਂ ਪਹੁੰਚਿਆ ਘਰ
Army soldier Missing News: ਹਰਿਆਣਾ ਦੇ ਅੰਬਾਲਾ ਕੈਂਟ ਤੋਂ ਫੌਜ ਦਾ ਜਵਾਨ ਸ਼ੱਕੀ ਹਾਲਾਤਾਂ 'ਚ ਲਾਪਤਾ ਹੋ ਗਿਆ। ਜਵਾਨ 25 ਫਰਵਰੀ ਨੂੰ ਹੀ ਦੂਸਰੀ ਕੋਰ, ਅੰਬਾਲਾ ਕੈਂਟ ਵਿੱਚ ਏਡੀਐਮ ਡਿਊਟੀ ਲਈ ਆਇਆ ਸੀ, ਪਰ 18 ਅਪ੍ਰੈਲ ਨੂੰ ਸਵੇਰੇ 6.15 ਵਜੇ ਉਹ ਬਿਨਾਂ ਦੱਸੇ ਕਿਤੇ ਚਲਾ ਗਿਆ। ਫ਼ੌਜ ਨੇ ਫ਼ੌਜੀ ਦੇ ਘਰ ਵੀ ਸੰਪਰਕ ਕੀਤਾ ਪਰ ਫ਼ੌਜੀ ਉੱਥੇ ਵੀ ਨਹੀਂ ਪਹੁੰਚਿਆ। ਜਿਸ ਤੋਂ ਬਾਅਦ ਅੰਬਾਲਾ ਕੈਂਟ ਥਾਣੇ ਅਧੀਨ ਪੈਂਦੇ ਤੋਪਖਾਨਾ ਬਾਜ਼ਾਰ ਪੁਲਿਸ ਚੌਕੀ ਵਿਖੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ।
ਇਹ ਵੀ ਪੜੋ:New Film Christmas Karma : ਗੁਰਿੰਦਰ ਨੇ 'ਕ੍ਰਿਸਮਸ ਕਰਮਾ' ਦਾ ਐਲਾਨ ਕੀਤਾ, ਕੁਨਾਲ ਨਈਅਰ ਅਹਿਮ ਭੂਮਿਕਾ ਨਿਭਾਉਣਗੇ
ਪੁਲਿਸ ਚੌਕੀ ਨੂੰ ਦਿੱਤੀ ਸ਼ਿਕਾਇਤ 'ਚ ਸੂਬੇਦਾਰ ਮਲੂਕ ਸਿੰਘ ਨੇ ਦੱਸਿਆ ਕਿ ਉਹ ਪਿੰਡ ਟਿੱਬੀ, ਜ਼ਿਲ੍ਹਾ ਗੁਰਦਾਸਪੁਰ (ਪੰਜਾਬ) ਹਾਲ ਯੂਨਿਟ 193 ਮੀਡੀਅਮ ਰੈਜੀਮੈਂਟ, ਫਰੀਦਕੋਟ ਕੈਂਟ ਦਾ ਰਹਿਣ ਵਾਲਾ ਹੈ। ਇਸ ਸਮੇਂ ਉਨ੍ਹਾਂ ਦੀ ਤਾਇਨਾਤੀ 2 ਕੋਰ ਕੈਂਪ ਅੰਬਾਲਾ ਛਾਉਣੀ ਵਿਚ ਹੈ।
ਸ਼ਿਕਾਇਤਕਰਤਾ ਨੇ ਦੱਸਿਆ ਕਿ 25 ਫਰਵਰੀ 2024 ਨੂੰ ਸਿਪਾਹੀ ਡਿੰਪਲ ਦੀਪ ਸਿੰਘ (25 ਸਾਲ) ਵਾਸੀ ਪਿੰਡ ਕਾਲੋਵਾਲ, ਜ਼ਿਲ੍ਹਾ ਹੁਸ਼ਿਆਰਪੁਰ ਵੀ 2 ਕੋਰ ਅੰਬਾਲਾ ਛਾਉਣੀ ਵਿਖੇ ਏ.ਡੀ.ਐਮ ਡਿਊਟੀ ਲਈ ਆਇਆ ਸੀ। ਡਿੰਪਲ ਦੀਪ ਸਿੰਘ 18 ਅਪ੍ਰੈਲ ਨੂੰ ਸਵੇਰੇ 6.15 ਵਜੇ ਬਿਨਾਂ ਦੱਸੇ ਡੇਰੇ ਤੋਂ ਚਲੇ ਗਏ। ਡਿੰਪਲ ਦੇ ਘਰ ਪੁੱਛਣ 'ਤੇ ਪਤਾ ਲੱਗਾ ਕਿ ਉਹ ਉੱਥੇ ਵੀ ਨਹੀਂ ਪਹੁੰਚਿਆ। ਪੁਲਿਸ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਚੰਦੀ ਰਾਮ ਨੇ ਦੱਸਿਆ ਕਿ ਪੁਲਿਸ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰ ਲਈ ਹੈ। ਪੁਲਿਸ ਜਵਾਨ ਦੇ ਮੋਬਾਈਲ ਦੀ ਲੋਕੇਸ਼ਨ ਲੱਭ ਕੇ ਅਗਲੇਰੀ ਜਾਂਚ ਕਰ ਰਹੀ ਹੈ।
ਇਹ ਵੀ ਪੜੋ:Pratap Singh Bajwa : ਆਮ ਆਦਮੀ ਪਾਰਟੀ ਚੋਣਾਂ ਦੇ ਸਮੇਂ ਵੀ ਅਮਨ-ਕਾਨੂੰਨ ਦੀ ਸਥਿਤੀ ਅਸਫ਼ਲ ਰਹੀ : ਬਾਜਵਾ
(For more news apart from Punjab army jawan missing Ambala cantonment missing News in Punjabi, stay tuned to Rozana Spokesman)