Haryana News : ਬੰਦ ਘਰ ਵਿਚੋਂ ਖੂਨ ਨਾਲ ਲੱਖਪੱਥ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਹਰਿਆਣਾ

Haryana News : ਸੀ.ਸੀ.ਟੀ.ਵੀ. ਕੈਮਰੇ ਮਿਲੇ ਟੁੱਟੇ, ਫੋਨ ਨਾ ਚੁੱਕਣ 'ਤੇ ਪਰਿਵਾਰ ਵਾਲੇ ਮੌਕੇ 'ਤੇ ਪਹੁੰਚਿਆ

ਮ੍ਰਿਤਕ ਪਤੀ -ਪਤਨੀ

Haryana News : ਹਰਿਆਣਾ ਦੇ ਕਮਲ ਵਿਹਾਰ 'ਚ ਪਤੀ-ਪਤਨੀ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ਤੋਂ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਇਸ ਨੂੰ ਕਤਲ ਮੰਨ ਕੇ ਜਾਂਚ ਕਰ ਰਹੀ ਹੈ, ਕਿਉਂਕਿ ਪਤੀ ਦੀ ਲਾਸ਼ ਘਰ ਦੇ ਹਾਲ 'ਚ ਪਈ ਸੀ ਅਤੇ ਪਤਨੀ ਦੀ ਲਾਸ਼ ਬੈੱਡਰੂਮ 'ਚ ਪਈ ਸੀ। ਘਰ ਵਿਚ ਲੱਗੇ ਸੀਸੀਟੀਵੀ ਵੀ ਟੁੱਟੇ ਹੋਏ ਪਾਏ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ।

ਇਹ ਵੀ ਪੜੋ :Delhi News : ਵਿਸ਼ੇਸ਼ ਮੁੱਖ ਸਕੱਤਰ ਨੇ ਕੇਂਦਰੀ ਮੰਤਰੀ ਨੱਡਾ ਨਾਲ ਮੁਲਾਕਾਤ ਕੀਤੀ 

ਪ੍ਰਾਪਤ ਜਾਣਕਾਰੀ ਔਰਤ ਦੇ ਪਰਿਵਾਰਕ ਮੈਂਬਰ ਬੀਤੀ ਸ਼ਾਮ ਤੋਂ ਹੀ ਔਰਤ ਨੂੰ ਫੋਨ ਕਰ ਰਹੇ ਸਨ, ਜਿਸ ਦਾ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਜਦੋਂ ਮਹਿਲਾ ਦੇ ਪਰਿਵਾਰਕ ਮੈਂਬਰ ਘਰ ਪਹੁੰਚੇ ਤਾਂ ਦਰਵਾਜ਼ੇ ਬੰਦ ਸਨ, ਜਦੋਂ ਪਰਿਵਾਰਕ ਮੈਂਬਰ ਕੰਧ ਟੱਪ ਕੇ ਕਮਰੇ ਅੰਦਰ ਦਾਖਲ ਹੋਏ ਤਾਂ ਉਨ੍ਹਾਂ ਨੇ ਘਰ ਦੇ ਅੰਦਰ ਕਮਰੇ 'ਚ ਪਤੀ ਸੰਜੇ ਜੋਸ਼ੀ ਅਤੇ ਪਤਨੀ ਪਾਰੁਲ ਜੋਸ਼ੀ ਦੀਆਂ ਲਾਸ਼ਾਂ ਪਈਆਂ ਦੇਖੀਆਂ। ਸੰਜੇ ਦੀ ਲਾਸ਼ ਘਰ ਦੇ ਹਾਲ ਵਿੱਚ ਪਈ ਸੀ ਅਤੇ ਪਾਰੁਲ ਦੀ ਲਾਸ਼ ਬੈੱਡਰੂਮ ਵਿੱਚ ਪਈ ਸੀ। ਇਹ ਨਜ਼ਾਰਾ ਦੇਖ ਕੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਪੁਲਿਸ ਮੌਕੇ 'ਤੇ ਪਹੁੰਚ ਕੇ ਜਾਂਚ 'ਚ ਜੁਟ ਗਈ। ਇਸ ਦੌਰਾਨ ਸੀਨ ਆਫ ਕਰਾਈਮ ਟੀਮ ਨੂੰ ਬੁਲਾਇਆ ਗਿਆ ਹੈ।

ਇਹ ਵੀ ਪੜੋ :Punjab News : NIA ਵੱਲੋਂ ਕਿਸਾਨ ਆਗੂਆਂ ਦੇ ਘਰਾਂ ਤੇ ਮਾਰੇ ਗਏ ਛਾਪਿਆਂ ਦੀ ਕਿਸਾਨ ਮਜ਼ਦੂਰ ਮੋਰਚਾ ਅਤੇ SKM ਨੇ ਕੀਤੀ ਸ਼ਖਤ ਨਿਖੇਧੀ

ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਔਰਤ ਦੀ ਮਾਤਾ ਨੇ ਕੱਲ੍ਹ ਰਾਤ ਕਰੀਬ 8 ਵਜੇ ਤੋਂ ਉਸ ਨੂੰ ਫੋਨ ਕਰ ਰਹੀ ਸੀ ਪਰ ਕੋਈ ਜਵਾਬ ਨਹੀਂ ਮਿਲਿਆ। ਇਸ ਲਈ ਉਹ ਇੱਥੇ ਆ ਗਏ, ਜਿਥੋਂ ਉਹਨਾਂ ਨੂੰ ਦੋਵਾਂ ਦੀਆਂ ਲਾਸ਼ਾਂ ਪਈਆਂ ਮਿਲੀਆਂ। ਘਰ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਵੀ ਟੁੱਟੇ ਹੋਏ ਦਿਖਾਈ ਦੇ ਰਹੇ ਹਨ। ਪੁਲਿਸ ਇਸ ਮਾਮਲੇ ਦੀ ਜਾਂਚ ਕਤਲ ਵਜੋਂ ਮੰਨ ਕੇ ਕਰ ਰਹੀ ਹੈ।

(For more news apart from  Dead bodies of husband and wife found covered in blood from closed house in Haryana News in Punjabi, stay tuned to Rozana Spokesman)