ਕਾਂਗਰਸ ਸੇਵਾਦਾਰ ਨੇ ਸ਼੍ਰੀਨਗਰ ਦੇ ਮੇਅਰ ਉਤੇ ਲਗਾਇਆ ਬਲਾਤਕਾਰ ਦਾ ਇਲਜ਼ਾਮ
ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਤੋਂ ਸਿਆਸਤ ਦੀ ਇਕ ਵੱਡੀ ਖ਼ਬਰ ਸਾਹਮਣੇ......
ਸ਼੍ਰੀਨਗਰ : ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਤੋਂ ਸਿਆਸਤ ਦੀ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਸ਼੍ਰੀਨਗਰ ਨਗਰ ਨਿਗਮ (SMC) ਦੀ ਇਕ ਔਰਤ ਸੇਵਾਦਾਰ ਨੇ ਨਿਗਮ ਦੇ ਮੇਅਰ ਜੁਨੈਦ ਮੱਟੂ ਉਤੇ ਯੌਨ ਸੋਸ਼ਣ ਦਾ ਇਲਜ਼ਾਮ ਲਗਾਇਆ ਹੈ। ਹਾਲਾਂਕਿ ਮੱਟੂ ਨੇ ਸੋਮਵਾਰ ਨੂੰ ਲਗਾਏ ਗਏ ਇਸ ਆਰੋਪਾਂ ਤੋਂ ਇੰਨਕਾਰ ਕੀਤਾ ਹੈ। ਕਾਂਗਰਸ ਦੀ ਸੇਵਾਦਾਰ ਨੇ ਮੱਟੂ ਉਤੇ ‘ਯੌਨ ਸੋਸ਼ਣ’ ਦਾ ਇਲਜ਼ਾਮ ਲਗਾਇਆ ਅਤੇ ਉਨ੍ਹਾਂ ਨੇ ਨਿਜੀ ਸਹਾਇਕ ਦੇ ਵਿਰੁਧ ਪੁਲਿਸ ਵਿਚ ਸ਼ਿਕਾਇਤ ਦਰਜ਼ ਕਰਵਾਈ ਹੈ। ਤੁਹਾਨੂੰ ਦੱਸ ਦਈਏ ਕਿ ਜੰਮੂ-ਕਸ਼ਮੀਰ ਵਿਚ ਹਾਲ ਹੀ ‘ਚ ਚੋਣ ਹੋਏ ਸਨ।
ਰਿਪੋਰਟਸ ਦੇ ਮੁਤਾਬਕ, ਸ਼ਹਿਰ ਦੀ ਇਕ ਵਾਰਡ ਸੇਵਾਦਾਰ ਨੇ ਦੱਸਿਆ ਕਿ ਮੇਅਰ ਮੱਟੂ ਉਨ੍ਹਾਂ ਦੇ ਉਤੇ ਲਗਾਤਾਰ ਇਕੱਲੇ ਮਿਲਣ ਦਾ ਦਬਾਅ ਬਣਾ ਰਹੇ ਸਨ। ਸੇਵਾਦਾਰ ਨੇ ਕਿਹਾ ਕਿ ਮੱਟੂ ਨੇ ਉਨ੍ਹਾਂ ਦਾ ਇਕ ਵਾਰ ਨਹੀਂ ਸਗੋਂ ਕਈ ਵਾਰ ਬਲਾਤਕਾਰ ਕੀਤਾ ਹੈ। ਕਾਂਗਰਸ ਦੀ ਸੇਵਾਦਾਰ ਨੇ ਕਿਹਾ ਕਿ ਉਨ੍ਹਾਂ ਨੇ ਵਿਕਾਸ ਕੰਮਾਂ ਲਈ 25 ਲੱਖ ਰੁਪਏ ਦੇ ਖਰਚ ਦਾ ਅਨੁਮਾਨ ਜਮਾਂ ਕੀਤਾ ਸੀ ਪਰ ਮੱਟੂ ਨੇ ਉਸ ਨੂੰ ਸਵੀਕਾਰ ਨਹੀਂ ਕੀਤਾ ਅਤੇ ਉਨ੍ਹਾਂ ਨੂੰ ਇਕੱਲੇ ਵਿਚ ਮਿਲਣ ਨੂੰ ਕਿਹਾ। ਸੇਵਾਦਾਰ ਨੇ ਕਿਹਾ ਕਿ ਇਹ ਬਲਾਤਕਾਰ ਹੈ।
ਹਾਲਾਂਕਿ ਮੱਟੂ ਨੇ ਇਨ੍ਹਾਂ ਆਰੋਪਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀ ਜਿਸ ਔਰਤ ਸੇਵਾਦਾਰ ਨੇ ਮੇਰੇ ਉਤੇ ਬਲਾਤਕਾਰ ਦੇ ਇਲਜ਼ਾਮ ਲਗਾਏ ਹਨ ਉਹ ਮੇਰੀ ਮਾਂ ਦੀ ਉਮਰ ਦੀ ਹੈ ਅਤੇ ਮੇਰੀ ਉਮਰ ਦੇ ਉਨ੍ਹਾਂ ਦੇ ਬੱਚੇ ਹਨ। ਮੱਟੂ ਨੇ ਕਿਹਾ ਕਿ ਇਸ ਗੱਲ ਦੀ ਪੁਸ਼ਟੀ ਉਹ 20 ਅਫ਼ਸਰ ਕਰ ਸਕਦੇ ਹਨ ਜੋ ਮੁਲਾਕਾਤ ਦੇ ਦੌਰਾਨ ਮੌਜੂਦ ਸਨ। ਮੇਅਰ ਨੇ ਕਿਹਾ ਕਿ ਸੇਵਾਦਾਰ ਨੇ ਉਨ੍ਹਾਂ ਦੇ ਦਫ਼ਤਰ ਵਿਚ ਤੋੜਫੋੜ ਕੀਤੀ ਅਤੇ ਉਨ੍ਹਾਂ ਦੇ ਸਹਾਇਕਾਂ ਉਤੇ ਵੀ ਹਮਲਾ ਕੀਤਾ। ਤੁਹਾਨੂੰ ਦੱਸ ਦਈਏ ਕਿ ਮੱਟੂ ਬੀਤੇ ਨਵੰਬਰ ਵਿਚ ਭਾਰਤੀ ਜਨਤਾ ਪਾਰਟੀ ਦੀ ਮਦਦ ਨਾਲ ਸ਼੍ਰੀਨਗਰ ਦੇ ਮੇਅਰ ਬਣੇ ਹਨ।