ਪਲਵਲ 'ਚ ਨਾਬਾਲਿਗ ਨੂੰ ਅਗਵਾ ਕਰਕੇ ਕੀਤਾ ਸਮੂਹਿਕ ਬਲਾਤਕਾਰ
ਹਰਿਆਣਾ ਦੇ ਪਲਵਲ ਦੇ ਹਸਨਪੁਰ ਥਾਣਾ ਖੇਤਰ ਵਿਚ ਰਾਤ ਸਮੇਂ ਘਰ ਤੋਂ ਬਾਹਰ ਨਿਕਲੀ 18 ਸਾਲਾ ਨਾਬਾਲਗ ਲੜਕੀ ਦਾ ਦੋ ਨੌਜਵਾਨਾਂ ਨੇ ਉਸਨੂੰ ਅਗਵਾ....
ਪਲਵਲ (ਭਾਸ਼ਾ) : ਹਰਿਆਣਾ ਦੇ ਪਲਵਲ ਦੇ ਹਸਨਪੁਰ ਥਾਣਾ ਖੇਤਰ ਵਿਚ ਰਾਤ ਸਮੇਂ ਘਰ ਤੋਂ ਬਾਹਰ ਨਿਕਲੀ 18 ਸਾਲਾ ਨਾਬਾਲਗ ਲੜਕੀ ਦਾ ਦੋ ਨੌਜਵਾਨਾਂ ਨੇ ਉਸਨੂੰ ਅਗਵਾ ਕਰ ਲਿਆ ਅਤੇ ਉਸ ਦੇ ਨਾਲ ਸਮੂਹਿਰ ਬਲਾਤਕਾਰ ਕੀਤਾ। ਪੁਲਿਸ ਨੇ ਇਸ ਮਾਮਲੇ ਦੀ ਜਾਣਕਾਰੀ ਦਿਤੀ। ਪੁਲਿਸ ਨੇ ਦੱਸਿਆ ਕਿ ਸਵੇਰੇ ਹੋਣ 'ਤੇ ਨੌਜਵਾਨਾਂ ਪੀੜਿਤਾਂ ਨੂੰ ਜਾਣ ਤੋਂ ਮਾਰਨ ਦੀ ਧਮਕੀ ਦਿਤੀ ਅਤੇ ਫਰਾਰ ਹੋ ਗਏ। ਸਵੇਰੇ ਪਹੁੰਚੀ ਪੀੜਿਤਾ ਨੇ ਆਪ ਬੀਤੀ ਅਪਣੀ ਸਾਰੀ ਕਹਾਣੀ ਅਪਣੇ ਪਰਵਾਰ ਵਾਲਿਆਂ ਨੂੰ ਦੱਸੀ ਅਤੇ ਇਸ ਸਬੰਧ ਵਿਚ ਲੜਕੀ ਥਾਣੇ ਵਿਚ ਸ਼ਿਕਾਇਤ ਦਰਜ ਕਰਾਉਣ ਗਈ।
ਪੁਲਿਸ ਨੇ ਦੱਸਿਆ ਕਿ ਲੜਕੀ ਦੀ ਜਾਂਚ ਕਰਵਾਈ ਗਈ ਹੈ ਜਿਸ ਵਿਚ ਉਸਦੇ ਨਾਲ ਬਲਾਤਕਾਰ ਕਰਨ ਦੀ ਪੁਸ਼ਟੀ ਹੋਈ ਹੈ। ਪੁਲਿਸ ਨੇ ਸਫ਼ੀਲ ਅਤੇ ਮੁਫ਼ੀਦ ਨਾਮਕ ਨੌਜਵਾਨਾਂ ਨੂੰ ਇਸ ਮਾਮਲੇ ਵਿਚ ਦੋਸ਼ੀ ਠਹਿਰਾਇਆ ਹੈ। ਹਾਲਾਂਕਿ, ਦੋਨੇ ਹਲੇ ਪੁਲਿਸ ਦੀ ਗ੍ਰਿਫ਼ ਤੋਂ ਬਾਹਰ ਹਨ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਪੁਲਿਸ ਵੱਲੋਂ ਇਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।