ਅੱਜ ਤੋਂ ਹਾਜ਼ਰੀ ਦੌਰਾਨ ਜੈ ਹਿੰਦ ਜਾਂ ਜੈ ਭਾਰਤ ਕਹਿਣਗੇ ਵਿਦਿਆਰਥੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਜਿਹਾ ਵਿਦਿਆਰਥੀ ਵਰਗ ਵਿਚ ਦੇਸ਼ ਭਗਤੀ ਨੂੰ ਵਧਾਉਣ ਦੇ ਮਕਸਦ ਨਾਲ ਕੀਤਾ ਜਾ ਰਿਹਾ ਹੈ।

Students during attendance

ਅਹਿਮਦਾਬਾਦ  : ਗੁਜਰਾਤ ਵਿਚ ਸਕੂਲੀ ਬੱਚਿਆਂ ਨੂੰ ਯੈਸ ਸਰ ਜਾਂ ਪਰੈਜ਼ਟ ਸਰ ਦੀ ਬਜਾਏ ਹੁਣ ਜੈ ਹਿੰਦ ਅਤੇ ਜੈ ਭਾਰਤ ਬੋਲਣਾ ਪਵੇਗਾ। ਇਹ ਹੁਕਮ ਇਕ ਸੂਚਨਾ ਦੌਰਾਨ ਜ਼ਾਰੀ ਕੀਤੇ ਗਏ ਹਨ। ਅਜਿਹਾ ਵਿਦਿਆਰਥੀ ਵਰਗ ਵਿਚ ਦੇਸ਼ ਭਗਤੀ ਨੂੰ ਵਧਾਉਣ ਦੇ ਮਕਸਦ ਨਾਲ ਕੀਤਾ ਜਾ ਰਿਹਾ ਹੈ। ਇਹ  ਸੂਚਨਾ ਪ੍ਰਾਇਮਰੀ ਸਿੱਖਿਆ ਅਤੇ ਗੁਜਰਾਤ ਸੈਕੰਡਰੀ ਡਾਇਰੈਕਟੋਰੇਟ ਵੱਲੋਂ ਸੂਚਿਤ ਕੀਤੀ ਗਈ ਹੈ।

ਇਹ ਸੂਚਨਾ ਸੈਕੰਡਰੀ ਸਿੱਖਿਆ ਬੋਰਡ ਵੱਲੋਂ ਜ਼ਾਰੀ ਕੀਤੀ ਗਈ ਹੈ। ਇਸ ਦੇ ਅਧੀਨ ਸਾਰੇ ਸਕੂਲਾਂ ਵਿਚ ਜਮਾਤ ਪਹਿਲੀ ਤੋਂ ਲੈ ਕੇ ਬਾਹਰਵੀਂ ਤੱਕ ਦੇ ਵਿਦਿਆਰਥੀਆਂ ਨੂੰ ਅਪਣੀ ਹਾਜ਼ਰੀ ਲਗਵਾਉਣ ਸਮੇਂ ਜੈ ਹਿੰਦ ਅਤੇ ਜੈ ਭਾਰਤ ਬੋਲਣਾ ਹੇਵੇਗਾ। ਬਚਪਨ ਤੋਂ ਹੀ ਵਿਦਿਆਰਥੀਆਂ ਵਿਚ ਦੇਸ਼ਭਗਤੀ ਦੀ ਭਾਵਨਾ ਅਤੇ ਜਜ਼ਬਾ ਪੈਦਾ ਕਰਨਾ ਇਸ ਦਾ ਮੁੱਖ ਮਕਸਦ ਹੈ। ਜ਼ਾਰੀ ਕੀਤੀ ਗਈ ਸੂਚਨਾ ਮੁਤਾਬਕ

ਇਹ ਫ਼ੈਸਲਾ ਬੈਠਕ ਦੌਰਾਨ ਰਾਜ ਦੇ ਸਿੱਖਿਆ ਮੰਤਰੀ ਭੁਪਿੰਦਰ ਸਿੰਘ ਵੱਲੋਂ ਲਿਆ ਗਿਆ। ਫ਼ੈਸਲੇ ਦੀ ਕਾਪੀ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਸੌਂਪ ਦਿਤੀ ਗਈ ਹੈ। ਇਸ ਵਿਚ ਨਿਰਦੇਸ਼ ਦਿਤੇ ਗਏ ਹਨ ਕਿ ਇਹ ਹੁਕਮ ਪਹਿਲੀ ਜਨਵਰੀ ਤੋਂ ਸਾਰੇ ਸਕੂਲਾਂ ਵਿਚ ਲਾਗੂ ਕੀਤਾ ਜਾਵੇਗਾ। ਇਹ ਨਿਯਮ ਸਾਰੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਨਿਜ਼ੀ ਸਕੂਲਾਂ ਵਿਚ ਲਾਗੂ ਹੋਵੇਗਾ।