ਰਾਜਸਥਾਨ ਦੀ ਮੰਤਰੀ ਦਾ ਵਿਵਾਦਤ ਬਿਆਨ, 'ਸਾਡਾ ਪਹਿਲਾਂ ਕੰਮ ਸਾਡੀ ਜਾਤੀ ਲਈ' 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਹਨਾਂ ਕਿਹਾ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਸਾਡਾ ਹਰ ਉਹ ਆਦਮੀ ਜੋ ਰਾਜਸਥਾਨ ਵਿਚ ਰਹਿ ਰਿਹਾ ਹੈ, ਇੱਜ਼ਤ ਨਾਲ ਜਿੰਦਗੀ ਬਤੀਤ ਕਰੇ।

Mamta Bhupesh

ਅਲਵਰ : ਰਾਜਸਥਾਨ ਦੀ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਮਮਤਾ ਭੁਪੇਸ਼ ਨੇ ਬੈਰਵਾ ਦਿਵਸ ਅਤੇ ਹੁਨਰ ਸਨਮਾਨ ਸਮਾਗਮ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਸਾਡਾ ਪਹਿਲਾ ਕੰਮ ਸਾਡੀ ਜਾਤੀ ਲਈ ਹੋਵੇਗਾ। ਉਹਨਾਂ ਕਿਹਾ ਕਿ ਸਾਡਾ ਕੰਮ ਸਾਡੀ ਜਾਤੀ ਦੇ ਲਈ, ਉਸ ਤੋਂ ਬਾਅਦ ਸਾਡੇ ਸਮਾਜ ਲਈ, ਉਸ ਤੋਂ ਬਾਅਦ ਸਾਰੇ ਸਮਾਜ ਦੇ ਲਈ ਅਤੇ ਫਿਰ ਸਾਰਿਆਂ ਦੇ ਲਈ ਹੋਵੇਗਾ।

 


 

ਉਹਨਾਂ ਅੱਗੇ ਕਿਹਾ ਕਿ ਸਾਡਾ ਟੀਚਾ ਰਹੇਗਾ ਕਿ ਅਸੀਂ ਸਾਰਿਆਂ ਦੇ ਲਈ ਕੰਮ ਕਰ ਸਕੀਏ। ਮੰਤਰੀ ਨੇ ਕਿਹਾ ਕਿ ਜਿਥੇ ਵੀ ਤੁਹਾਨੂੰ ਮੇਰੀ ਲੋੜ ਹੋਵੇਗੀ, ਮੈਂ ਪਿੱਠ ਨਹੀਂ ਦਿਖਾਵਾਂਗੀ। ਜ਼ਿਕਰਯੋਗ ਹੈ ਕਿ ਉਹਨਾਂ ਦਾ ਇਹ ਬਿਆਨ ਵਿਵਾਦ ਦਾ ਮੁੱਦਾ ਬਣ ਗਿਆ ਹੈ। ਹਾਲਾਂਕਿ ਬਾਅਦ ਵਿਚ ਉਹਨਾਂ ਕਿਹਾ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਸਾਡਾ ਹਰ ਉਹ ਆਦਮੀ ਜੋ ਰਾਜਸਥਾਨ ਵਿਚ ਰਹਿ ਰਿਹਾ ਹੈ, ਇੱਜ਼ਤ ਨਾਲ ਜਿੰਦਗੀ ਬਤੀਤ ਕਰੇ। ਅਸੀਂ ਚਾਹੁੰਦੇ ਹਾਂ ਕਿ ਸਾਰਿਆਂ ਲਈ ਕੰਮ ਹੋਵੇ।