ਵਿਦਿਆਰਥੀਆਂ ਨੂੰ 'ਜੈ ਹਿੰਦ' ਤੇ 'ਜੈ ਭਾਰਤ' ਕਹਿਣਾ ਲਾਜ਼ਮੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੁਜਰਾਤ ਦੇ ਸਕੂਲਾਂ 'ਚ ਵਿਦਿਆਰਥੀ ਹੁਣ 'ਯੇਸ ਸਰ ਜਾਂ ਪ੍ਰੈਜ਼ੰਟ ਸਰ' ਦੀ ਥਾਂ 'ਜੈ ਹਿੰਦ, ਜੈ ਭਾਰਤ' ਕਹਿਣਗੇ। ਜੀ ਹਾਂ ਦਰਅਸਲ ਗੁਜਰਾਤ ਦੇ ਸਕੂਲਾਂ ‘ਚ ਵਿਦਿਆਰਥੀਆਂ....

Student's

ਗੁਜਰਾਤ : ਗੁਜਰਾਤ ਦੇ ਸਕੂਲਾਂ 'ਚ ਵਿਦਿਆਰਥੀ ਹੁਣ 'ਯੇਸ ਸਰ ਜਾਂ ਪ੍ਰੈਜ਼ੰਟ ਸਰ' ਦੀ ਥਾਂ 'ਜੈ ਹਿੰਦ, ਜੈ ਭਾਰਤ' ਕਹਿਣਗੇ। ਜੀ ਹਾਂ ਦਰਅਸਲ ਗੁਜਰਾਤ ਦੇ ਸਕੂਲਾਂ ‘ਚ ਵਿਦਿਆਰਥੀਆਂ ਲਈ ਨਵੇਂ ਸਾਲ ਤੋਂ ਨਵੇਂ ਕਾਨੂੰਨ ਲਾਗੂ ਹੋ ਗਏ ਹਨ। ਜਿਸ ਤੋਂ ਬਾਅਦ ਸਕੂਲਾਂ ‘ਚ ਹਾਜ਼ਰੀ ਸਮੇਂ ‘ਜੈ ਹਿੰਦ’ ਜਾਂ ‘ਜੈ ਭਾਰਤ’ ਦੇ ਨਾਅਰੇ ਗੁੰਜਦੇ ਸੁਣਾਈ ਦੇਣਗੇ। ਇਸ ਸਬੰਧੀ ਡਾਇਰੈਕਟੋਰੇਟ ਆਫ ਪ੍ਰਾਇਮਰੀ ਸਿੱਖਿਆ, ਗੁਜਰਾਤ ਸੈਕੰਡਰੀ ਸਿੱਖਿਆ ਅਤੇ ਉੱਚ ਸਿੱਖਿਆ ਬੋਰਡ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ।

ਨੋਟੀਫਿਕੇਸ਼ਨ ‘ਚ ਕਿਹਾ ਗਿਆ ਹੈ ਕਿ ਪਹਿਲੀ ਤੋਂ 12 ਤਕ ਦੇ ਵਿਦਿਆਰਥੀਆਂ ਨੂੰ ‘ਜੈ ਹਿੰਦ’ ਤੇ ‘ਜੈ ਭਾਰਤ’ ਕਹਿਣਾ ਲਾਜ਼ਮੀ ਹੋਵੇਗਾ। ਦਰਅਸਲ ਕਿਹਾ ਜਾ ਰਿਹੇ ਕਿ ਬੱਚਿਆ ‘ਚ ਦੇਸ਼ ਭਗਤੀ ਦੀ ਭਾਵਨਾ ਵਧਾਉਣ ਲਈ ਇਹ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਕਿ ਇਸ ਨਾਲ ਉਨ੍ਹਾਂ ‘ਚ ਬਚਪਨ ਤੋਂ ਹੀ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋਵੇਗੀ। ਗੁਜਰਾਤ ਸਰਕਾਰ ਨੇ ਰਾਜਸਥਾਨ ਦੇ ਰਾਲੋਦ ਪਿੰਡ ਨਿਵਾਸੀ ਅਧਿਆਪਕ ਸੰਦੀਪ ਜੋਸ਼ੀ ਦੇ ਸੁਝਾਅ ‘ਤੇ ਇਹ ਨਿਯਮ ਲਾਗੂ ਕੀਤਾ ਹੈ।

ਜੋਸ਼ੀ ਨੇ ਰਾਜਸਥਾਨ ਦੇ ਸਕੂਲ ‘ਚ ਪਹਿਲਾਂ ਇਸ ਨੂੰ ਕਰਵਾਇਆਂ ਸੀ।