ਵਾਈਬਰੈਂਟ ਸੰਮੇਲਨ 2019 : 35 ਹਜ਼ਾਰ ਡੈਲੀਗੇਟਸ ਲਈ ਗੁਜਰਾਤ ਨੇ ਖਰੀਦੀਆਂ 200 ਬੋਲੈਰੋ ਗੱਡੀਆਂ
ਗੁਜਰਾਤ ਸਰਕਾਰ ਨੇ ਵਾਈਬਰੈਂਟ ਇਨਵੈਸਟਰਸ ਸੰਮੇਲਨ ਦਾ ਪ੍ਰਬੰਧ ਕੀਤਾ ਹੈ ਜਿਸ ਵਿਚ ਸੰਮੇਲਨ ਲਈ ਜੋ ਵਫ਼ਦ ਆਉਣਗੇ, ਉਨ੍ਹਾਂ ਦੇ ਲਈ ਸਰਕਾਰ ਨੇ ਨਵੇਂ ਵਾਹਨ ਖਰੀਦੇ ਹਨ। ...
ਅਹਿਮਦਾਬਾਦ (ਭਾਸ਼ਾ) :- ਗੁਜਰਾਤ ਸਰਕਾਰ ਨੇ ਵਾਈਬਰੈਂਟ ਇਨਵੈਸਟਰਸ ਸੰਮੇਲਨ ਦਾ ਪ੍ਰਬੰਧ ਕੀਤਾ ਹੈ ਜਿਸ ਵਿਚ ਸੰਮੇਲਨ ਲਈ ਜੋ ਵਫ਼ਦ ਆਉਣਗੇ, ਉਨ੍ਹਾਂ ਦੇ ਲਈ ਸਰਕਾਰ ਨੇ ਨਵੇਂ ਵਾਹਨ ਖਰੀਦੇ ਹਨ। ਇਨ੍ਹਾਂ ਵਾਹਨਾਂ ਦੀ ਵਰਤੋਂ ਪਹਿਲਾਂ ਗੁਜਰਾਤ ਦੇ ਮਹਿਮਾਨ ਕਰਨਗੇ, ਉਸ ਤੋਂ ਬਾਅਦ ਉਹ ਵਾਹਨ ਗੁਜਰਾਤ ਪੁਲਿਸ ਨੂੰ ਦਿੱਤੇ ਜਾਣਗੇ। ਸਰਕਾਰ ਨੇ ਵਫ਼ਦ ਅਤੇ ਮਹਿਮਾਨਾਂ ਲਈ 200 ਵਾਹਨ ਖਰੀਦੇ ਹਨ। ਵਾਇਬਰੈਂਟ ਸੰਮੇਲਨ 18 - 20 ਜਨਵਰੀ 2019 ਨੂੰ ਹੋਣ ਜਾ ਰਿਹਾ ਹੈ।
ਇਸ ਸੰਮੇਲਨ ਵਿਚ 35,000 ਤੋਂ ਜ਼ਿਆਦਾ ਨੁਮਾਇੰਦੇ ਹਿੱਸਾ ਲੈ ਰਹੇ ਹਨ। ਨਵੇਂ ਵਾਹਨ ਦੀ ਵਰਤੋਂ ਏਅਰਪੋਰਟ ਅਤੇ ਹੋਟਲ ਤੋਂ ਮਹਿਮਾਨਾਂ ਨੂੰ ਲਿਆਉਣ ਅਤੇ ਲੈ ਜਾਣ ਲਈ ਕੀਤਾ ਜਾਵੇਗਾ। ਗੁਜਰਾਤ ਸਰਕਾਰ ਅਜਿਹੇ ਵਾਹਨ 2015 ਦੀ ਵਾਇਬਰੈਂਟ ਸੰਮੇਲਨ ਵਿਚ ਵੀ ਖਰੀਦੇ ਸਨ। ਵਾਇਬਰੈਂਟ ਤੋਂ ਬਾਅਦ ਇਹ ਸੱਭ ਨਵੇਂ ਵਾਹਨ ਪੁਲਿਸ ਪ੍ਰਸਾਸ਼ਨ ਨੂੰ ਦਿੱਤੇ ਜਾਣਗੇ, ਜਿਨ੍ਹਾਂ ਦੀ ਮੰਗ ਹੋਵੇਗੀ। ਰਾਜ ਦੇ ਹਰ ਇਕ ਜ਼ਿਲ੍ਹੇ ਵਿਚ ਪੁਲਿਸ ਕਰਮੀਆਂ ਨੂੰ ਵੰਡਣ ਤੋਂ ਪਹਿਲਾਂ ਇਨ੍ਹਾਂ ਵਾਹਨਾਂ ਦੀ ਵਰਤੋਂ ਸਿਖਰ ਸਮੇਲਨ ਵਿਚ ਉਨ੍ਹਾਂ ਨੂੰ ਲਿਆਉਣ ਦੇ ਰੂਪ ਵਿਚ ਕੀਤਾ ਜਾਵੇਗਾ।
ਵਾਇਬਰੈਂਟ ਸੰਮੇਲਨ ਵਿਚ 3,000 ਤੋਂ ਜ਼ਿਆਦਾ ਪੁਲਿਸ ਅਫਸਰ ਡਿਊਟੀ ਕਰਨ ਵਾਲੇ ਹਨ। ਰਾਜ ਸਰਕਾਰ ਨੇ ਮਹਿਮਾਨਾਂ ਲਈ 200 ਨਵੇਂ ਬੋਲੈਰੋ ਵਾਹਨ ਖਰੀਦੇ ਹਨ। ਗੁਜਰਾਤ ਐਡਮਿਨਿਸਟਰੇਟਿਵ ਡਿਪਾਰਟਮੈਂਟ ਦੇ ਸੂਤਰਾਂ ਨੇ ਕਿਹਾ ਹੈ ਕਿ ਇਸ ਵਾਹਨਾਂ ਨੂੰ ਹੁਣ ਗੁਜਰਾਤ ਸਟੇਟ ਟਰਾਂਸਪੋਰਟ ਵਿਚ ਰੱਖੇ ਗਏ ਹਨ ਜਿਨ੍ਹਾਂ ਨੂੰ ਸੰਮੇਲਨ ਦੇ ਤਿੰਨ ਦਿਨ ਦੇ ਦੌਰਾਨ ਵਰਤੋਂ ਕੀਤੀ ਜਾਵੇਗੀ।
ਸੰਮੇਲਨ ਵਿਚ ਭਾਗ ਲੈਣ ਵਾਲੇ ਮਾਣਯੋਗ ਲੋਕਾਂ ਲਈ ਬੋਲੈਰੋ ਗੱਡੀਆਂ ਨੂੰ ਕਾਫ਼ਿਲੇ ਦੇ ਰੂਪ ਵਿਚ ਲਿਆਂਦਾ ਗਿਆ ਹੈ। ਇਸ ਤੋਂ ਇਲਾਵਾ ਸਰਕਾਰ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਰਾਜਨਾਇਕਾਂ ਲਈ ਮਹਿੰਗੀਆਂ ਕਾਰਾਂ ਦਾ ਕਿਰਾਇਆ ਵੀ ਤੈਅ ਕੀਤਾ ਹੈ।
ਇਨ੍ਹਾਂ ਵਾਹਨਾਂ ਦੀ ਵਰਤੋਂ ਏਅਰਪੋਰਟ ਤੋਂ ਮਹਾਤਮਾ ਮੰਦਰ ਤੱਕ ਅਤੇ ਹੋਟਲ ਤੋਂ ਮਹਾਤਮਾ ਮੰਦਰ ਤੱਕ ਕੀਤਾ ਜਾਵੇਗਾ। ਕਾਫ਼ਲੇ ਤੋਂ ਇਲਾਵਾ ਸਰਕਾਰ ਨੂੰ ਵਾਇਬਰੈਂਟ ਸੰਮੇਲਨ ਲਈ ਜ਼ਿਆਦਾ ਮਹਿੰਗੀਆਂ ਕਾਰਾਂ ਜਿਵੇਂ ਔਡੀ, ਬੀਐਮਡਬਲਿਊ ਅਤੇ ਮਰਸਿਡੀਜ ਨੂੰ ਕਿਰਾਏ 'ਤੇ ਲੈਣਾ ਪੈਂਦਾ ਹੈ। ਹਾਲਾਂਕਿ ਬੋਲੈਰੋ ਵਾਹਨ ਕਾਫ਼ਿਲੇ ਲਈ ਹੈ, ਇਸ ਨੂੰ ਪੁਲਿਸ ਦੁਆਰਾ ਪ੍ਰਬੰਧਿਤ ਕੀਤਾ ਜਾਵੇਗਾ।