ਵੋਟਰ ਸੂਚੀ ਪ੍ਰਕਾਸ਼ਨ ਮਿਤੀ 19 ਜਨਵਰੀ 2019 ਤੈਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਚੋਣ ਕਮਿਸ਼ਨ ਨੇ ਇਕ ਪੱਤਰ ਜਾਰੀ ਕਰਕੇ ਵੋਟਰ ਸੂਚੀ ਪ੍ਰਕਾਸ਼ਨ ਮਿਤੀ 19 ਜਨਵਰੀ 2019 ਦਿਨ ਸ਼ਨਿੱਚਰਵਾਰ ਤੈਅ ਕੀਤੀ ਗਈ ਹੈ। ਇਸ ਸਬੰਧੀ......

Voter List 2019

ਚੰਡੀਗੜ (ਸ.ਸ.ਸ) : ਭਾਰਤੀ ਚੋਣ ਕਮਿਸ਼ਨ ਨੇ ਇਕ ਪੱਤਰ ਜਾਰੀ ਕਰਕੇ ਵੋਟਰ ਸੂਚੀ ਪ੍ਰਕਾਸ਼ਨ ਮਿਤੀ 19 ਜਨਵਰੀ 2019 ਦਿਨ ਸ਼ਨਿੱਚਰਵਾਰ ਤੈਅ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਫ਼ਤਰ ਮੁੱਖ ਚੋਣ ਅਫ਼ਸਰ, ਪੰਜਾਬ ਦੇ ਇਕ ਬੁਲਾਰੇ ਨੇ ਦੱਸਿਆ ਕਿ ਪਹਿਲਾਂ ਵੋਟਰ ਵਜੋਂ ਨਾਮ ਦਰਜ ਕਰਵਾਉਣ ਲਈ ਯੋਗਤਾ ਮਿਤੀ 1 ਜਨਵਰੀ 2019 ਸੀ ਜਿਸਦੇ ਅਧਾਰ ਤੇ 04 ਜਨਵਰੀ 2019 (ਦਿਨ ਸ਼ੁਕਰਵਾਰ) ਨੂੰ ਅੰਤਿਮ ਪ੍ਰਕਾਸ਼ਨਾ ਮਿਤੀ ਤੈਅ ਕੀਤਾ ਗਿਆ ਸੀ ਪ੍ਰੰਤੂ ਹੁਣ ਅੰਤਿਮ ਪ੍ਰਕਾਸ਼ਨ ਮਿਤੀ ਤੈਅ ਕੀਤਾ 19-01-2019 (ਦਿਨ ਸ਼ਨਿੱਚਰਵਾਰ) ਤੈਅ ਕੀਤਾ ਗਿਆ ਹੈ।