ਰੇਲਵੇ ਵਲੋਂ ਨਵੇਂ ਸਾਲ ਦਾ 'ਤੋਹਫ਼ਾ', ਕਿਰਾਇਆ ਵਧਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਰੇਲਵੇ ਨੇ ਨਵੇਂ ਸਾਲ ਦੀ ਪੂਰਬਲੀ ਸ਼ਾਮ ਨੂੰ ਸਾਰੇ ਦੇਸ਼ ਵਿਚ ਕਿਰਾਇਆ ਵਧਾਉਣ ਦਾ ਐਲਾਨ ਕੀਤਾ ਹੈ ਜੋ ਇਕ ਜਨਵਰੀ 2020 ਤੋਂ ਲਾਗੂ ਹੋਵੇਗਾ

File Photo

ਨਵੀਂ ਦਿੱਲੀ : ਭਾਰਤੀ ਰੇਲਵੇ ਨੇ ਨਵੇਂ ਸਾਲ ਦੀ ਪੂਰਬਲੀ ਸ਼ਾਮ ਨੂੰ ਸਾਰੇ ਦੇਸ਼ ਵਿਚ ਕਿਰਾਇਆ ਵਧਾਉਣ ਦਾ ਐਲਾਨ ਕੀਤਾ ਹੈ ਜੋ ਇਕ ਜਨਵਰੀ 2020 ਤੋਂ ਲਾਗੂ ਹੋਵੇਗਾ। ਉਂਜ, ਉਪਨਗਰੀ ਰੇਲ ਗੱਡੀਆਂ ਨੂੰ ਕਿਰਾਏ ਦੇ ਵਾਧੇ ਤੋਂ ਬਾਹਰ ਰਖਿਆ ਗਿਆ ਹੈ।

ਰੇਲਵੇ ਦੇ ਆਦੇਸ਼ ਮੁਤਾਬਕ ਸਾਧਾਰਣ ਅਤੇ ਨਾਨ-ਏਸੀ, ਗ਼ੈਰ ਉਪਨਗਰੀ ਕਿਰਾਏ ਵਿਚ ਇਕ ਪੈਸਾ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਵਾਧਾ ਕੀਤਾ ਗਿਆ ਹੈ। ਮੇਲ/ਐਸਸਪ੍ਰੈਸ ਨਾਨ-ਏਸੀ ਰੇਲ ਗੱਡੀਆਂ ਦੇ ਕਿਰਾਏ ਵਿਚ ਦੋ ਪੈਸੇ ਪ੍ਰਤੀ ਕਿਲੋਮੀਟਰ ਅਤੇ ਏਸੀ ਸ਼੍ਰੇਣੀ ਵਿਚ ਚਾਰ ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਗਿਆ ਹੈ।

ਕਿਰਾਏ ਦੇ ਵਾਧੇ ਵਿਚ ਰਾਜਧਾਨੀ, ਸ਼ਤਾਬਦੀ ਅਤੇ ਦੁਰੰਤੋ ਜਿਹੀਆਂ ਪ੍ਰੀਮੀਅਮ ਗੱਡੀਆਂ ਵੀ ਸ਼ਾਮਲ ਹਨ। 1447 ਕਿਲੋਮੀਟਰ ਦੀ ਦੂਰੀ ਤੈਅ ਕਰਨ ਵਾਲੀ ਦਿੱਲੀ-ਕੋਲਕਾਤਾ ਰਾਜਧਾਨੀ ਟਰੇਨ ਦੇ ਕਿਰਾਏ ਵਿਚ ਚਾਰ ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਲਗਭਗ 58 ਰੁਪਏ ਦਾ ਵਾਧਾ ਹੋਵੇਗਾ।

ਰਾਖਵਾਂਕਰਨ ਅਤੇ ਸੁਪਰਫ਼ਾਸਟ ਕਿਰਾਏ ਵਿਚ ਕੋਈ ਬਦਲਾਅ ਨਹੀਂ ਹੋਵੇਗਾ। ਪਹਿਲਾਂ ਹੀ ਬੁਕ ਹੋ ਚੁਕੀਆਂ ਟਿਕਟਾਂ 'ਤੇ ਵੀ ਇਸ ਵਾਧੇ ਦਾ ਅਸਰ ਨਹੀਂ ਪਵੇਗਾ।