ਨਵੇਂ ਵਰ੍ਹੇ ਮੌਕੇ ਰੇਲਵੇ ਨੇ ਦਿਤਾ 'ਮਹਿੰਗਾਈ' ਰੂਪੀ ਤੋਹਫ਼ਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਹਿਲੀ ਜਨਵਰੀ ਤੋਂ ਰੇਲ ਕਿਰਾਇਆ 'ਚ ਕੀਤਾ ਵਾਧਾ

file photo

ਨਵੀਂ ਦਿੱਲੀ :  ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਨੂੰ ਰੇਲਵੇ ਨੇ ਨਵੇਂ ਵਰ੍ਹੇ 'ਤੇ 'ਮਹਿੰਗਾਈ' ਰੂਪੀ ਤੋਹਫ਼ਾ ਦਿਤਾ ਹੈ। ਨਵਾਂ ਕਿਰਾਇਆ ਪਹਿਲੀ ਜਨਵਰੀ ਤੋਂ ਲਾਗੂ ਹੋ ਜਾਵੇਗਾ। ਕਿਰਾਇਆ 'ਚ ਨਵੇਂ ਵਾਧੇ ਨਾਲ ਲੰਮੀ ਦੂਰੀ ਤਕ ਸਫ਼ਰ ਕਰਨ ਵਾਲੇ ਯਾਤਰੂਆਂ ਦੀ ਜੇਬ 'ਤੇ ਬੋਝ ਪੈਣਾ ਤੈਅ ਹੈ। ਰੇਲਵੇ ਨੇ ਯਾਤਰੀ ਕਿਰਾਏ 'ਚ 4 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਹੈ।

ਇਸੇ ਤਰ੍ਹਾਂ ਰੇਲਵੇ ਨੇ ਮੇਲ ਅਤੇ ਐਕਸਪ੍ਰੈੱਸ ਗੱਡੀਆਂ ਦਾ ਕਿਰਾਇਆ ਵੀ 2 ਪੈਸੇ ਪ੍ਰਤੀ ਕਿਲੋਮੀਟਰ ਵਧਾ ਦਿਤਾ ਹੈ। ਜਦਕਿ ਏਸੀ ਰੇਲ ਰੇਲ ਗੱਡੀਆਂ ਦੇ ਕਿਰਾਏ 'ਚ 4 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਹੈ।

ਇਸੇ ਤੋਂ ਇਲਾਵਾ ਸਲੀਪਰ ਕਲਾਸ ਆਰਡੀਨਰੀ ਦਾ ਕਿਰਾਇਆ ਇਕ ਪੈਸਾ ਪ੍ਰਤੀ ਕਿਲੋਮੀਟਰ ਵਧਾਇਆ ਗਿਆ ਹੈ।  ਫਸਟ ਕਲਾਸ ਆਰਡਰਨਰੀ ਦਾ ਕਿਰਾਇਆ ਵੀ ਇਕ ਪੈਸਾ ਪ੍ਰਤੀ ਕਿਲੋਮੀਟਰ ਜਦਕਿ ਮੇਲ/ ਐਕਸਪ੍ਰੈੱਸ ਨਾਨ ਏਸੀ ਦੇ ਕਿਰਾਏ ਵਿਚ ਸੈਕੰਡ ਕਲਾਸ (ਮੇਲ/ਐਕਸਪ੍ਰੈੱਸ) ਦੋ ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਵਧਾਇਆ ਗਿਆ ਹੈ। ਸਲੀਪਰ ਕਲਾਸ (ਮੇਲ/ਐਕਸਪ੍ਰੈੱਸ) 2 ਪੈਸੇ ਪ੍ਰਤੀ ਕਿਲੋਮੀਟਰ, ਪਹਿਲੀ ਕਲਾਸ (ਮੇਲ/ ਐਕਸਪ੍ਰੈੱਸ) 2 ਪੈਸੇ ਪ੍ਰਤੀ ਕਿਲੋਮੀਟਰ ਵਧਾਇਆ ਗਿਆ ਹੈ।

ਇਸੇ ਤਰ੍ਹਾਂ ਏਸੀ ਕਲਾਸ ਦਾ ਕਿਰਾਇਆ ਏਸੀ ਚੇਅਰ ਕਾਰ 4 ਪੈਸੇ ਪ੍ਰਤੀ ਕਿਲੋਮੀਟਰ, ਏਸੀ 3 ਟੀਅਰ/ 3 ਈ 4 ਪੈਸੇ ਪ੍ਰਤੀ ਕਿਲੋਮੀਟਰ ਅਤੇ ਏਸੀ 2 ਟੀਅਰ ਦਾ ਕਿਰਾਇਆ 4 ਪੈਸੇ ਪ੍ਰਤੀ ਕਿਲੋਮੀਟਰ, ਏਸੀ ਪਹਿਲੀ ਕਲਾਸ/ ਇਕਨਾਮਿਕਸ ਕਲਾਸ/ਈਏ ਦਾ ਕਿਰਾਇਆ ਵੀ 4 ਪੈਸੇ ਪ੍ਰਤੀ ਕਿਲੋਮੀਟਰ ਵਧਾ ਦਿਤਾ ਗਿਆ ਹੈ।

ਵਧੇ ਕਿਰਾਏ ਦਾ ਇਸ ਤਰ੍ਹਾਂ ਹੋਵੇਗਾ ਅਸਰ :  ਨਵੀਂ ਦਿੱਲੀ ਤੋਂ ਪਟਨਾ ਦੀ ਦੂਰੀ ਤਕਰੀਬਨ 1000 ਕਿਲੋਮੀਟਰ ਹੈ। ਜੇ ਤੁਸੀਂ ਨਵੀਂ ਦਿੱਲੀ ਤੋਂ ਪਟਨਾ ਲਈ ਇਕ ਆਮ ਗੈਰ ਏਸੀ ਰੇਲ ਰਾਹੀਂ ਯਾਤਰਾ ਕਰਦੇ ਹੋ ਤਾਂ ਤੁਹਾਨੂੰ ਵਧੇ ਹੋਏ ਕਿਰਾਏ ਦੇ ਹਿਸਾਬ ਨਾਲ 10 ਰੁਪਏ ਹੋਰ ਦੇਣੇ ਪੈਣਗੇ।

ਇਸੇ ਤਰ੍ਹਾਂ ਜੇ ਤੁਸੀਂ ਨਵੀਂ ਦਿੱਲੀ ਤੋਂ ਪਟਨਾ ਲਈ ਨਾਨ ਏਸੀ ਮੇਲ/ ਐਕਸਪ੍ਰੈੱਸ ਟ੍ਰੇਨ ਵਿਚ ਸਫ਼ਰ ਕਰਦੇ ਹੋ ਤਾਂ ਤੁਹਾਨੂੰ 2 ਪੈਸੇ ਪ੍ਰਤੀ ਕਿਲੋਮੀਟਰ ਵਾਧੇ ਦੇ ਹਿਸਾਬ ਨਾਲ 20 ਰੁਪਏ ਵਾਧੂ ਦੇਣੇ ਪੈਣਗੇ। ਇਸ ਦੇ ਨਾਲ ਹੀ ਏਸੀ ਕਲਾਸ ਵਿਚ ਇਹ ਸਫ਼ਲ ਤੈਅ ਕਰਨ 'ਤੇ  40 ਰੁਪਏ ਹੋਰ ਦੇਣੇ ਪੈਣਗੇ।

ਕੁੱਲ ਮਿਲਾ ਕੇ ਰੇਲਵੇ 'ਚ ਰੋਜ਼ਾਨਾ ਸਫ਼ਰ ਕਰਨ ਵਾਲਿਆਂ ਲਈ ਰੇਲਵੇ ਦਾ ਇਹ ਨਵੇਂ ਸਾਲ 'ਤੇ ਦਿਤਾ ਗਿਆ 'ਮਹਿੰਗਾਈ' ਰੂਪੀ ਤੋਹਫ਼ਾ ਹੈ, ਜਿਸ ਨੂੰ ਹਰ ਯਾਤਰੀ ਨੂੰ 'ਸਵੀਕਾਰ' ਕਰਨਾ ਹੀ ਪੈਣਾ ਹੈ।