ਏਅਰਪੋਰਟ ‘ਤੇ ਬੱਚੇ ਦੀ ਜਬਰੀ ਟੀ-ਸ਼ਰਟ ਬਦਲਵਾਈ, ਕਾਰਨ ਜਾਣ ਕੇ ਹੋ ਜਾਵੋਗੇ ਹੈਰਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਏਅਰਪੋਰਟ ਦੇ ਕਰਮਚਾਰੀਆਂ ਨੇ ਪਰਿਵਾਰ ਨਾਲ ਜਾ ਰਹੇ 10 ਸਾਲ ਦੇ ਲੜਕੇ ਦੀ ਟੀ-ਸ਼ਰਟ ਉਤਰਵਾ ਦਿੱਤੀ ਕਿਉਂਕਿ ਉਸ ਦੀ ਟੀ-ਸ਼ਰਟ ਉੱਤੇ ਸੱਪ ਬਣਿਆ ਸੀ।

File Photo

ਨਵੀਂ ਦਿੱਲੀ- ਹਵਾਈ ਅੱਡੇ 'ਤੇ ਨਾਜਾਇਜ਼ ਸਮਾਨ ਲਿਜਾਉਣ ਵਾਲਿਆਂ ਦੀ ਕੱਪੜਿਆਂ ਦੀ ਜਾਂਚ ਬਾਰੇ ਤੁਸੀਂ ਆਮ ਹੀ ਸੁਣਿਆ ਹੋਵੇਗਾ, ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਕਿਸੇ ਨੂੰ ਉਸ ਦੀ ਟੀ-ਸ਼ਰਟ ਉੱਤੇ ਬਣੀ ਫੋਟੋ ਲਈ ਰੋਕਿਆ ਜਾਵੇ। ਪਰ ਹੁਣ ਅਜਿਹਾ ਹੀ ਦ੍ਰਿਸ਼ ਦੱਖਣੀ ਅਫਰੀਕਾ ਦੇ ਓਆਰ ਟੈਂਬੋ ਏਅਰਪੋਰਟ 'ਤੇ ਦੇਖਣ ਨੂੰ ਮਿਲਿਆ।

ਏਅਰਪੋਰਟ ਦੇ ਕਰਮਚਾਰੀਆਂ ਨੇ ਪਰਿਵਾਰ ਨਾਲ ਜਾ ਰਹੇ 10 ਸਾਲ ਦੇ ਲੜਕੇ ਦੀ ਟੀ-ਸ਼ਰਟ ਉਤਰਵਾ ਦਿੱਤੀ ਕਿਉਂਕਿ ਉਸ ਦੀ ਟੀ-ਸ਼ਰਟ ਉੱਤੇ ਸੱਪ ਬਣਿਆ ਸੀ। ਏਅਰਪੋਰਟ ਦੇ ਸਟਾਫ ਨੇ ਦਲੀਲ ਦਿੱਤੀ ਕਿ ਜਹਾਜ਼ ਦੇ ਯਾਤਰੀ ਅਤੇ ਚਾਲਕ ਦਲ ਦੀ ਟੀ ਸ਼ਰਟ ਤੇ ਬਣੀ ਸੱਪ ਦੀ ਤਸਵੀਰ ਤੋਂ ਅਸਹਿਜ ਮਹਿਸੂਸ ਕਰ ਸਕਦੇ ਹਨ। ਜਾਣਕਾਰੀ ਅਨੁਸਾਰ ਲੁਕਸ ਦੀ ਮਾਂ ਮਾਰਗਾ ਅਤੇ ਪਿਤਾ ਸਟੀਵ ਨੇ ਦੱਸਿਆ ਕਿ ਉਹ 17 ਦਸੰਬਰ ਨੂੰ ਯਾਤਰਾ ਲਈ ਜਾ ਰਹੇ ਸਨ।

 



 

 

ਯਾਤਰਾ ਦੇ ਦੌਰਾਨ, ਲੁਕਸ ਨੇ ਹਰੇ ਰੰਗ ਦੇ ਸੱਪ ਦੇ ਪ੍ਰਿੰਟ ਵਾਲੀ ਇੱਕ ਕਾਲੀ ਟੀ-ਸ਼ਰਟ ਪਾਈ ਹੋਈ ਸੀ। ਇੰਜ ਲੱਗ ਰਿਹਾ ਸੀ ਕਿ ਲੁਕਸ ਦੇ ਮੋਢੇ ਤੋਂ ਇੱਕ ਸੱਪ ਉੱਤਰ ਰਿਹਾ ਹੈ। ਇਹ ਵੇਖਣ ਤੋਂ ਬਾਅਦ, ਜੋਹਾਨਸਬਰਗ ਦੇ ਓਆਰ ਟੈਂਬੋ ਏਅਰਪੋਰਟ 'ਤੇ ਸੁਰੱਖਿਆ ਅਧਿਕਾਰੀਆਂ ਨੇ ਬੱਚੇ ਨੂੰ ਰੋਕਿਆ ਅਤੇ ਉਸ ਨੂੰ ਟੀ-ਸ਼ਰਟ ਉਤਾਰਨ ਲਈ ਕਿਹਾ।

ਹਾਲਾਂਕਿ, ਉਨ੍ਹਾਂ ਕਿਹਾ ਕਿ ਉਹ ਟੀ-ਸ਼ਰਟ ਦੇ ਉੱਪਰ ਕੋਈ ਹੋਰ ਕੱਪੜਾ ਪਾ ਸਕਦਾ ਹੈ। ਲੁਕਸ ਦੀ ਮਾਂ ਨੇ ਕਿਹਾ ਕਿ ਅਸੀਂ ਕਿਸੇ ਵਿਵਾਦ ਵਿਚ ਨਹੀਂ ਪੈਣਾ ਚਾਹੁੰਦੇ ਸੀ, ਇਸ ਲਈ ਅਸੀਂ ਦਿੱਖ ਨੂੰ ਉਲਟਾ ਦਿੱਤਾ ਅਤੇ ਉਹੀ ਟੀ-ਸ਼ਰਟ ਪਾਈ।ਘਟਨਾ ਤੋਂ ਬਾਅਦ ਲੁਕਸ ਦੇ ਪਰਿਵਾਰਕ ਮੈਂਬਰਾਂ ਨੇ ਏਅਰਪੋਰਟ ਕੰਪਨੀ ਤੋਂ ਬੋਰਡਿੰਗ ਦੌਰਾਨ ਪਹਿਨਣ ਵਾਲੇ ਕਪੜੇ ਨਾਲ ਸਬੰਧਤ ਨਿਯਮਾਂ ਬਾਰੇ ਵੀ ਜਾਣਕਾਰੀ ਮੰਗੀ।

ਕੰਪਨੀ ਨੂੰ ਪੱਤਰ ਭੇਜਦਿਆਂ ਲਿਖਿਆ, ਤੁਹਾਡਾ ਧੰਨਵਾਦ ਤੁਸੀਂ ਸਾਨੂੰ ਏਅਰਪੋਰਟ ਤੇ ਕੱਪੜੇ ਪਾਉਣ ਦੇ ਨਿਯਮਾਂ ਬਾਰੇ ਦੱਸਿਆ। ਇਸ ਪੱਤਰ ਦੇ ਜਵਾਬ ਵਿਚ ਏਅਰਪੋਰਟ ਦੇ ਅਧਿਕਾਰੀਆਂ ਨੇ ਕਿਹਾ, "ਸੁਰੱਖਿਆ ਅਧਿਕਾਰੀਆਂ ਨੂੰ ਕਿਸੇ ਵੀ ਤੱਤ ਨੂੰ ਹਵਾਈ ਅੱਡੇ ਅਤੇ ਜਹਾਜ਼ ਵਿਚ ਦਾਖਲ ਹੋਣ ਤੋਂ ਪ੍ਰੇਸ਼ਾਨੀ ਕਰਨ ਵਾਲੀ ਸਥਿਤੀ ਨੂੰ ਰੋਕਣ ਦਾ ਅਧਿਕਾਰ ਹੈ।" ਲੁਕਸ ਦੀ ਟੀ-ਸ਼ਰਟ ਵਿਚ ਜਿਸ ਤਰ੍ਹਾਂ ਸੱਪ ਬਣਾਇਆ ਗਿਆ ਸੀ, ਉਹ ਜਹਾਜ਼ ਦੇ ਅੰਦਰ ਇਕ ਅਸਹਿਜ ਸਥਿਤੀ ਪੈਦਾ ਕਰ ਸਕਦਾ ਸੀ।