ਏਅਰਪੋਰਟ ਦੇ ਨਾਂ ਨੂੰ ਲੈ ਕੇ ਸੁਖਬੀਰ ਦਾ ਸਾਹਮਣੇ ਆਇਆ ਬਿਆਨ

ਏਜੰਸੀ

ਖ਼ਬਰਾਂ, ਪੰਜਾਬ

ਏਅਰਪੋਰਟ ਦੇ ਨਾਮ ਨੂੰ ਬਦਲਣ ਦਾ ਵਿਰੋਧ

file photo


ਲੁਧਿਆਣਾ : ਮੋਹਾਲੀ ਵਿਚਲੇ ਏਅਰਪੋਰਟ ਦੇ ਨਾਂ ਨੂੰ ਲੈ ਕੇ ਬਿਆਨਾਂ ਦਾ ਸਿਲਸਿਲਾ ਜ਼ੋਰ ਫੜਦਾ ਜਾ ਰਿਹਾ ਹੈ। ਇਸ ਏਅਰਪੋਰਟ ਦੇ ਨਾਂ ਨੂੰ ਲੈ ਕੇ ਸ਼ੁਰੂ ਤੋਂ ਹੀ ਵਿਵਾਦ ਚਲਦਾ ਰਿਹਾ ਹੈ। ਇਸ ਸਬੰਧੀ ਕੁੱਝ ਦਿਨ ਪਹਿਲਾਂ ਭਾਜਪਾ ਦੀ ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਕਿਰਨ ਖੇਰ ਵਿਵਾਦਤ ਬਿਆਨ ਦੇ ਚੁੱਕੇ ਹਨ। ਇਸ ਦਰਮਿਆਨ ਕਾਂਗਰਸ ਦੀ ਸਥਾਨਕ ਆਗੂ ਪਵਨ ਬਾਂਸਲ ਨੇ ਵੀ ਭਾਜਪਾ ਦੀ ਸੁਰ 'ਚ ਸੁਰ ਮਿਲਾਈ ਸੀ।

ਏਅਰਪੋਰਟ ਦੇ ਨਾਂ ਸਬੰਧੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਅਪਣੀ ਗੱਲ ਮੀਡੀਆਂ ਸਾਹਮਣੇ ਰਖਦਿਆਂ ਇਸ ਦੇ ਨਾਮ ਨਾਲ ਛੇੜਛਾੜ ਦਾ ਵਿਰੋਧ ਕੀਤਾ ਹੈ। ਪਾਰਟੀ ਪ੍ਰਧਾਨ ਦਾ ਕਹਿਣਾ ਹੈ ਕਿ ਇਸ ਕੌਮਾਂਤਰੀ ਏਅਰ ਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰਹਿਣਾ ਚਾਹੀਦਾ ਹੈ। ਸੁਖਬੀਰ ਮੁਤਾਬਕ ਇਸ ਬਾਰੇ ਪਹਿਲਾਂ ਹੀ ਫ਼ੈਸਲਾ ਕੀਤਾ ਗਿਆ ਸੀ।

ਇਸੇ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ 'ਤੇ ਹਮਲਾ ਬੋਲਦਿਆਂ ਕਿਹਾ ਕਿ ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਬੁਰੀ ਤਰ੍ਹਾਂ ਖ਼ਰਾਬ ਹੋ ਚੁਕੀ ਹੈ। ਉਨ੍ਹਾਂ ਕਾਂਗਰਸੀ ਵਿਧਾਇਕ 'ਤੇ ਨਸ਼ੇ ਤੇ ਰੇਤ ਮਾਫੀਆ ਨਾਲ ਜੁੜੇ ਹੋਣ ਦੇ ਦੋਸ਼ ਵੀ ਲਾਏ।

ਨਾਗਰਿਕਤਾ ਸੋਧ ਕਾਨੂੰਨ ਬਾਰੇ ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਪਹਿਲਾਂ ਹੀ ਪਾਰਲੀਮੈਂਟ ਵਿਚ ਮੁਸਲਮਾਨਾਂ ਦੇ ਹੱਕ 'ਚ ਨਿੱਤਰ ਚੁਕੇ ਹਨ ਅਤੇ ਕਹਿ ਚੁਕੇ ਹਨ ਕਿ ਬਿੱਲ ਵਿਚ ਮੁਸਲਿਮ ਭਾਈਚਾਰੇ ਨੂੰ ਸ਼ਾਮਲ ਕਰਨਾ ਚਾਹੀਦਾ ਹੈ।