ਬਰਾਕ ਓਬਾਮਾ ਦੇ ਮਨਪਸੰਦ ਗਾਣਿਆ ‘ਚ ਆਇਆ ਪ੍ਰਤੀਕ ਕੁਹਾੜ ਦੇ ਗਾਣੇ ਦਾ ਨਾਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਤੀਕ ਕੁਹਾੜ ਦਾ ਜਨਮ ਰਾਜਸਥਾਨ ਦੇ ਜੈਪੁਰ ਵਿਚ ਹੋਇਆ ਸੀ। ਉਸ ਦੀਆਂ ਦੋ ਭੈਣਾਂ ਹਨ। ਉਸਨੇ ਦਸਵੀਂ ਕਲਾਸ ਵਿੱਚ 16 ਸਾਲ ਦੀ ਉਮਰ ਵਿੱਚ ਗਿਟਾਰ ਵਜਾਉਣਾ ਸਿਖ ਲਿਆ ਸੀ

File Photo

ਨਵੀਂ ਦਿੱਲੀ- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਇਸ ਸਾਲ ਦੇ ਮਨਪਸੰਦ ਗਾਣਿਆਂ ਦੀ ਲਿਸਟ ਵਿਚ ਜੈਪੁਰ ਦੇ ਸਿੰਗਰ ਪ੍ਰਤੀਕ ਕੁਹਾੜ ਦਾ ਵੀ ਇੱਕ ਗਾਣਾ ਮੌਜੂਦ ਹੈ। ਬਰਾਕ ਨੇ ਜਿਵੇਂ ਹੀ ਇਹ ਲਿਸਟ ਜਾਰੀ ਕੀਤੀ ਕਈ ਭਾਰਤੀ ਫੈਂਨਸ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਪ੍ਰਤੀਕ ਅਤੇ ਉਸ ਦੇ ਫੈਂਨਸ ਇਸ ਲਿਸਟ ਵਿਚ ‘ਕੋਲਡ ਮੇਸ’ ਨਾਮ ਦੇ ਗਾਣੇ ਨੂੰ ਦੇਖ ਕੇ ਕਾਫੀ ਉਤਸ਼ਾਹਿਤ ਨਜ਼ਰ ਆਏ। ਪ੍ਰਤੀਕ ਨੇ ਬਰਾਕ ਦਾ ਧੰਨਵਾਦ ਵੀ ਕੀਤਾ।

ਪ੍ਰਤੀਕ ਕੁਹਾੜ ਦਾ ਜਨਮ ਰਾਜਸਥਾਨ ਦੇ ਜੈਪੁਰ ਵਿਚ ਹੋਇਆ ਸੀ। ਉਸ ਦੀਆਂ ਦੋ ਭੈਣਾਂ ਹਨ। ਉਸਨੇ ਦਸਵੀਂ ਕਲਾਸ ਵਿੱਚ 16 ਸਾਲ ਦੀ ਉਮਰ ਵਿੱਚ ਗਿਟਾਰ ਵਜਾਉਣਾ ਸਿਖ ਲਿਆ ਸੀ ਅਤੇ ਕੁਝ ਸਾਲ ਬਾਅਦ ਉਸ ਨੇ ਕਾਲਜ ਦੇ ਪਹਿਲੇ ਸਾਲ ਵਿਚ ਗੀਤ ਲਿਖਣਾ ਸ਼ੁਰੂ ਕੀਤਾ ਸੀ। ਉਸਨੇ ਮਹਾਰਾਜਾ ਸਵਾਈ ਮਾਨ ਸਿੰਘ ਵਿਦਿਆਲਿਆ ਤੋਂ ਆਪਣਾ ਹਾਈ ਸਕੂਲ ਪੂਰਾ ਕੀਤਾ ਅਤੇ ਨਿਊਯਾਰਕ ਯੂਨੀਵਰਸਿਟੀ ਤੋਂ ਗਣਿਤ ਅਤੇ ਅਰਥ ਸ਼ਾਸਤਰ ਦੀ ਪੜ੍ਹਾਈ ਕੀਤੀ।

ਫਿਰ ਉਹ ਸੰਗੀਤ ਵਿਚ ਪੂਰੇ ਸਮੇਂ ਦੇ ਕਰੀਅਰ ਨੂੰ ਬਣਾਉਣ ਲਈ ਦਿੱਲੀ ਚਲਾ ਗਿਆ। ਪ੍ਰਤੀਕ ਇੱਕ ਗਾਇਕ ਦੇ ਨਾਲ ਨਾਲ ਇੱਕ ਗੀਤ ਲੇਖਕ ਵੀ ਹੈ। ਉਨ੍ਹਾਂ ਨੇ ਹੁਣ ਤਕ ਚਾਰ ਐਲਬਮਾਂ ਜਾਰੀ ਕੀਤੀਆਂ ਹਨ। ਉਸਨੇ ਆਪਣੀ ਐਲਬਮ ਤੋਂ ਸਭ ਤੋਂ ਵੱਧ ਸੁਰਖੀਆਂ ਬਟੋਰੀਆਂ, ਜਿਸ ਗਾਣੇ ਨੂੰ ਬਰਾਕ ਨੇ ਆਪਣਾ ਮਨਪਸੰਦ ਗਾਣਾ ਬਣਾ ਲਿਆ। ਇਸ ਗਾਣੇ ਦੀ ਵੀਡੀਓ ਵਿੱਚ ਜਿੰਮ ਸਰਬ ਅਤੇ ਜ਼ੋਆ ਹੁਸੈਨ ਵਰਗੇ ਸਿਤਾਰੇ ਨਜ਼ਰ ਆਏ ਸਨ।

ਪ੍ਰਤੀਕ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਜਦੋਂ ਉਹ ਸੰਗੀਤ ਨਹੀਂ ਬਣਾ ਰਿਹਾ, ਤਾਂ ਉਹ ਵਿਗਿਆਨ ਅਤੇ ਟੈਕਨੋਲੋਜੀ ਵਿੱਚ ਹੋ ਰਹੀ Innovations ਬਾਰੇ ਪੜ੍ਹਦਾ ਹੈ। ਇਸ ਤੋਂ ਇਲਾਵਾ ਉਹ ਫਿਕਸ਼ਨ ਅਤੇ ਨਾਨ-ਫਿਕਸ਼ਨ ਨਾਵਲ ਪੜ੍ਹਨਾ ਵੀ ਪਸੰਦ ਕਰਦਾ ਹੈ। ਇਸ ਤੋਂ ਇਲਾਵਾ ਉਹ ਦੌੜ, ਤੈਰਾਕੀ ਅਤੇ ਫਿਲਮਾਂ ਦਾ ਵੀ ਸ਼ੌਕੀਨ ਹੈ। ਉਹ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਵੀ ਪਸੰਦ ਕਰਦਾ ਹੈ ਅਤੇ ਯਾਤਰਾ ਦਾ ਵੀ ਸ਼ੌਕੀਨ ਹੈ। ਆਪਣੀਆਂ ਐਲਬਮਾਂ ਤੋਂ ਇਲਾਵਾ, ਉਸਨੇ ਫਿਲਮ ‘ਬਾਰ ਬਾਰ ਦੇਖੋ’ ਵਿੱਚ ਇੱਕ ਗਾਣੇ ਲਈ ਇੱਕ ਗੀਤ ਲਿਖਿਆ ਹੈ ਅਤੇ ਇਸ ਨੂੰ ਗਾਇਆ ਵੀ ਹੈ।