ਮਿਡਲ ਕਲਾਸ ਨੂੰ ਮਿਲੀ ਵੱਡੀ ਰਾਹਤ, Tax Slab ਵਿਚ ਹੋਏ ਵੱਡੇ ਬਦਲਾਅ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬਜਟ 'ਚ ਇਨਕਮ ਟੈਕਸ ਸਬੰਧੀ ਵੱਡਾ ਐਲਾਨ ਕੀਤਾ ਹੈ। ਪੰਜ ਲੱਖ ਰੁਪਏ ਤੱਕ ਦੀ ਆਮਦਨ 'ਤੇ ਕੋਈ ਟੈਕਸ ਨਹੀਂ ਦੇਣਾ ਪਵੇਗਾ

File Photo

ਨਵੀਂ ਦਿੱਲੀ- ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬਜਟ 'ਚ ਇਨਕਮ ਟੈਕਸ ਸਬੰਧੀ ਵੱਡਾ ਐਲਾਨ ਕੀਤਾ ਹੈ। ਪੰਜ ਲੱਖ ਰੁਪਏ ਤੱਕ ਦੀ ਆਮਦਨ 'ਤੇ ਕੋਈ ਟੈਕਸ ਨਹੀਂ ਦੇਣਾ ਪਵੇਗਾ।  ਹੁਣ 5-7.5 ਲੱਖ ਰੁਪਏ ਤਕ ਦੀ ਆਮਦਨ 'ਤੇ 10 ਫ਼ੀਸਦੀ ਦੀ ਦਰ ਨਾਲ ਟੈਕਸ ਦੇਣਾ ਪਵੇਗਾ। ਔਰਤਾਂ ਲਈ 28,600 ਕਰੋੜ, ਸਾਫ਼-ਸੁਧਰੀ ਹਵਾ ਲਈ 4,400 ਕਰੋੜ ਰੁਪਏ ਅਲਾਟ ਕੀਤੇ ਗਏ ਹਨ।

ਇਸ ਤੋਂ ਇਲਾਵਾ ਹੁਣ ਸਾਰਿਆਂ ਦੀਆਂ ਨਜ਼ਰਾਂ ਇਨਕਮ ਟੈਕਸ ਸਲੈਬ 'ਤੇ ਟਿਕੀਆਂ ਹੋਈਆਂ ਹਨ ਤੇ ਉਮੀਦ ਹੈ ਕਿ ਵਿੱਤ ਮੰਤਰੀ ਇਨਕਮ ਟੈਕਸ 'ਚ ਰਿਆਇਤ ਦਾ ਐਲਾਨ ਕਰ ਸਕਦੇ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਹੈ ਕਿ ਜੋ ਟੈਕਸਪੇਅਰ ਐਗਜ਼ੈਂਪਸ਼ਨ ਤੇ ਡਿਡਕਸ਼ਨ ਦਾ ਫਾਇਦਾ ਨਹੀਂ ਲੈਂਦੇ, ਉਨ੍ਹਾਂ ਦੇ Personal Income Tax 'ਚ ਵੱਡੀ ਕਟੌਤੀ ਹੋਵੇਗੀ।

Income Tax 'ਚ ਵੱਡੀ ਰਾਹਤ ਦਾ ਐਲਾਨ

5 ਲੱਖ ਦੀ ਆਮਦਨ ਤੱਕ ਕੋਈ ਟੈਕਸ ਨਹੀਂ
5 ਤੋਂ ਸਾਢੇ 7 ਲੱਖ ਤੱਕ 10 ਫੀਸਦੀ ਟੈਕਸ 
ਸਾਢੇ 7 ਤੋਂ 10 ਲੱਖ ਤੱਕ 15 ਫੀਸਦੀ ਟੈਕਸ

10 ਤੋਂ ਸਾਢੇ 12 ਆਮਦਨ ਤੱਕ 20 ਫੀਸਦੀ ਟੈਕਸ
12.5 ਤੋਂ 15 ਲੱਖ ਦੀ ਆਮਦਨ ਤੱਕ 25 ਫੀਸਦੀ ਟੈਕਸ 
15 ਤੋਂ ਉੱਪਰ ਆਮਦਨ ਤੱਕ 30  ਫੀਸਦੀ ਟੈਕਸ

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਆਪਣੇ ਬਜਟ ਦੇ ਭਾਸ਼ਣ 'ਚ ਕਿਹਾ ਕਿ FY 2021 'ਚ ਜੀਡੀਪੀ ਗ੍ਰੋਥ ਦਾ ਟੀਚਾ 10 ਫ਼ੀਸਦੀ ਰੱਖਿਆ ਗਿਆ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬਜਟ 2020 'ਚ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਸਰਕਾਰ ਭਾਰਤੀ ਜੀਵਨ ਬੀਮਾ ਨਿਗਮ (LIC) ਦਾ IPO ਲਿਆਵੇਗੀ। ਉਨ੍ਹਾਂ ਕਿਹਾ ਕਿ ਸਰਕਾਰ LIC ਤੇ IDBI 'ਚ ਆਪਣਾ ਵੱਡਾ ਹਿੱਸਾ ਵੇਚੇਗੀ।

ਵਿਰੋਧੀ ਮੈਂਬਰਾਂ ਨੇ ਇਸ 'ਤੇ ਸ਼ੋਰ ਪਾਉਣਾ ਸ਼ੁਰੂ ਕਰ ਦਿੱਤਾ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਕੇਂਦਰ ਸਰਕਾਰ ਦੋਵੇਂ ਨਵੇਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਤੇ ਲੱਦਾਖ ਨੂੰ ਸਪੋਰਟ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਜੰਮੂ-ਕਸ਼ਮੀਰ ਲਈ 30,757 ਕਰੋੜ ਰੁਪਏ ਤੇ ਲੱਦਾਖ ਲਈ 5,958 ਕਰੋੜ ਰੁਪਏ ਦੀ ਅਲਾਟਮੈਂਟ। 

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ Taxpayer Charter ਬਣਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਟੈਕਸਪੇਅਰਜ਼ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਤੋਂ ਮੁਕਤ ਕਰਨ ਲਈ ਕਦਮ ਉਠਾਉਣ ਲਈ ਵਚਨਬੱਧ ਹੈ। ਉਨ੍ਹਾਂ ਬੈਂਕਾਂ 'ਚ ਜਮ੍ਹਾਂ ਰਾਸ਼ੀ 'ਤੇ ਇੰਸ਼ੋਰੈਂਸ ਵਧਾਉਣ ਦਾ ਐਲਾਨ ਕੀਤਾ।