ਕੇਂਦਰੀ ਵਿੱਤ ਮੰਤਰੀ ਨੇ ਆਮ ਲੋਕਾਂ ਲਈ ਕੀਤੇ ਐਲਾਨ, PM ਆਵਾਸ ਯੋਜਨਾ ਤਹਿਤ ਬਣਾਏ ਜਾਣਗੇ 80 ਲੱਖ ਘਰ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮਹਾਂਮਾਰੀ ਦੌਰਾਨ ਅੱਜ ਆਪਣਾ ਚੌਥਾ ਬਜਟ ਪੇਸ਼ ਕੀਤਾ।
ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮਹਾਂਮਾਰੀ ਦੌਰਾਨ ਅੱਜ ਆਪਣਾ ਚੌਥਾ ਬਜਟ ਪੇਸ਼ ਕੀਤਾ। ਉਦਯੋਗ ਅਤੇ ਹੋਰ ਖੇਤਰਾਂ ਸਮੇਤ ਆਮ ਲੋਕਾਂ ਨੂੰ ਇਸ ਬਜਟ ਤੋਂ ਵੱਡੀਆਂ ਉਮੀਦਾਂ ਸਨ। ਆਮ ਲੋਕਾਂ ਲਈ ਸਰਕਾਰ ਨੇ ਬਜਟ ਵਿਚ ਕੁਝ ਵੱਡੇ ਐਲਾਨ ਕੀਤੇ ਹਨ। ਇਹਨਾਂ ਵਿਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਤੇ ਹਰ ਘਰ ‘ਨਲ ਸੇ ਜਲ’ ਯੋਜਨਾ ਵੀ ਸ਼ਾਮਲ ਹੈ।
Photo
ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਣ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 80 ਲੱਖ ਘਰ ਬਣਾਏ ਜਾਣਗੇ। ਇਸ ਦੇ ਲਈ ਲਈ 48,000 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਗਿਆ ਹੈ। ਇਸ ਬਜਟ ਵਿਚ ਸਾਰੇ ਘਰਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਫੋਕਸ ਸਕੀਮ ਹਰ ਘਰ ‘ਨਲ ਸੇ ਜਲ’ ਲਈ 60 ਹਜ਼ਾਰ ਕਰੋੜ ਰੁਪਏ ਰੱਖੇ ਗਏ ਹਨ।
Budget
ਸਰਕਾਰ ਨੇ ਘੱਟ ਆਮਦਨ ਵਾਲੇ ਲੋਕਾਂ ਨੂੰ ਘਰ ਮੁਹੱਈਆ ਕਰਵਾਉਣ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ੁਰੂ ਕੀਤੀ ਸੀ। ਇਸ ਦੇ ਲਈ ਮਾਰਚ 2022 ਤੱਕ 2 ਕਰੋੜ ਘਰ ਬਣਾਉਣ ਦਾ ਟੀਚਾ ਰੱਖਿਆ ਗਿਆ ਸੀ। ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ ਦਾ ਲਾਭ ਮਾਰਚ 2024 ਤੱਕ ਮਿਲਣ ਵਾਲਾ ਹੈ। ਇਸ ਤਹਿਤ ਸਰਕਾਰ ਵੱਲੋਂ ਮਕਾਨ ਖਰੀਦਣ 'ਤੇ ਸਬਸਿਡੀ ਦਿੱਤੀ ਜਾਂਦੀ ਹੈ। ਵੱਖ-ਵੱਖ ਆਮਦਨ ਸਮੂਹਾਂ ਲਈ ਸਬਸਿਡੀ ਦੀ ਰਕਮ ਵੱਖਰੀ ਹੈ।
Net banking
ਕੋਰ ਬੈਂਕਿੰਗ ਦੇ ਅਧੀਨ ਆਉਣਗੇ ਡਾਕਘਰ
ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰ ਸਾਰੀਆਂ ਡਾਕਘਰ ਸ਼ਾਖਾਵਾਂ ਨੂੰ ਕੋਰ ਬੈਂਕਿੰਗ ਸਿਸਟਮ ਨੈਟਵਰਕ ਵਿਚ ਲਿਆਵੇਗੀ। ਸਾਰੇ ਪੋਸਟ ਆਫਿਸ ਖਾਤਾ ਧਾਰਕਾਂ ਨੂੰ ਨੈੱਟ ਬੈਂਕਿੰਗ ਦੀ ਸਹੂਲਤ ਮਿਲੇਗੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ 1.5 ਲੱਖ ਡਾਕਘਰਾਂ ਨੂੰ ਕੋਰ ਬੈਂਕਿੰਗ ਦੇ ਦਾਇਰੇ ਵਿਚ ਲਿਆਂਦਾ ਜਾਵੇਗਾ। ਡਾਕਘਰ ਵਿਚ ATM (ਆਟੋਮੈਟਿਕ ਟੈਲਰ ਮਸ਼ੀਨ) ਲਗਾਈਆਂ ਜਾਣਗੀਆਂ।