ਚੰਡੀਗੜ੍ਹ 'ਚ ਵੈੱਬ ਸੀਰੀਜ਼ ਦੀ ਸ਼ੂਟਿੰਗ ਖ਼ਤਮ ਹੋਣ ਤੋਂ ਬਾਅਦ ਵੀ ਨਹੀਂ ਹਟਾਏ ਪਾਕਿਸਤਾਨ ਜ਼ਿੰਦਾਬਾਦ ਦੇ ਪੋਸਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਵਿੱਚ ਪਾਇਆ ਗਿਆ ਗੁੱਸਾ

photo

 

ਚੰਡੀਗੜ੍ਹ: ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਵਾਲੇ ਪੋਸਟਰ ਲਗਾਉਣ ਦੀ ਇਜਾਜ਼ਤ ਦੇ ਦਿੱਤੀ ਸੀ। ਇਹ ਇਜਾਜ਼ਤ ਸੈਕਟਰ-17 ਸਥਿਤ ਪਲਾਜ਼ਾ 'ਚ ਵੈੱਬ ਸੀਰੀਜ਼ ਦੀ ਸ਼ੂਟਿੰਗ ਲਈ ਦਿੱਤੀ ਗਈ ਸੀ। ਅਜਿਹੇ ਪੋਸਟਰ ਇੱਥੇ ਸ਼ੂਟਿੰਗ ਲਈ ਹੀ ਲਗਾਏ ਗਏ ਸਨ ਪਰ ਸ਼ੂਟਿੰਗ ਪੂਰੀ ਹੋਣ ਤੋਂ ਬਾਅਦ ਵੈੱਬ ਸੀਰੀਜ਼ ਬਣਾਉਣ 'ਚ ਲੱਗੇ ਲੋਕ ਪੋਸਟਰ ਨੂੰ ਹਟਾਉਣਾ ਭੁੱਲ ਗਏ। ਹੁਣ ਇਸ ਰਵੱਈਏ ਨੂੰ ਲੈ ਕੇ ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਵਿੱਚ ਗੁੱਸਾ ਹੈ। ਲੋਕ ਪ੍ਰਸ਼ਾਸਨ ਦੇ ਇਸ ਸਟੈਂਡ 'ਤੇ ਸਵਾਲ ਉਠਾ ਰਹੇ ਹਨ।

ਪੜ੍ਹੋ ਪੂਰੀ ਖਬਰ: ਸਿੱਧੂ ਮੂਸੇਵਾਲਾ ਕਤਲ ਕਾਂਡ: ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸਾਹਮਣੇ ਬਿਠਾ ਕੇ ਰਾਜਵੀਰ ਤੋਂ ਹੋਵੇਗੀ ਪੁੱਛਗਿੱਛ

 

ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਸ਼ਹਿਰ 'ਚ ਜੀ-20 ਦੀ ਮੀਟਿੰਗ ਹੋ ਰਹੀ ਸੀ। ਸੋਮਵਾਰ ਨੂੰ ਜਦੋਂ ਲੋਕਾਂ ਨੇ ਇਹਨਾਂ ਨੂੰ ਵੇਖਿਆ ਤਾਂ ਉਹ ਹੈਰਾਨ ਰਹਿ ਗਏ। ਲੋਕ ਮਾਮਲੇ ਦੀ ਅਸਲੀਅਤ ਤੋਂ ਅਣਜਾਣ ਸਨ। ਲੋਕਾਂ ਨੇ ਸੋਚਿਆ ਕਿ ਇਹ ਮਾਹੌਲ ਖ਼ਰਾਬ ਕਰਨ ਦੀ ਸਾਜ਼ਿਸ਼ ਤਹਿਤ ਕੁਝ ਅਰਾਜਕ ਤੱਤਾਂ ਦੀ ਕਾਰਵਾਈ ਹੋ ਸਕਦੀ ਹੈ।

ਪੜ੍ਹੋ ਪੂਰੀ ਖਬਰ: 14 ਸਾਲ ਦੀ ਉਮਰ ਵਿਚ ਘਰ-ਘਰ ਅਖਬਾਰ ਵੇਚ ਕੇ ਜਮਾਂ ਕੀਤੀ ਪੂੰਜੀ, ਅੱਜ ਕਰੋੜਾਂ ਦੇ ਘਰ ਦੀ ਮਾਲਕਣ ਬਣੀ ਇਹ ਲੜਕੀ

 ਸੈਕਟਰ-17 ਸਥਿਤ ਪਲਾਜ਼ਾ ਵਿੱਚ ਲੱਗੇ ਖੰਭੇ 'ਤੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਵਾਲੇ ਪੋਸਟਰ ਬਾਰੇ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਪੁਲਿਸ ਵਿਭਾਗ ਨੂੰ ਬਿਆਨ ਜਾਰੀ ਕਰਕੇ ਮਾਮਲੇ ਵਿੱਚ ਸਪਸ਼ਟੀਕਰਨ ਦੇਣਾ ਪਿਆ। ਉਹਨਾਂ ਦੱਸਿਆ ਗਿਆ ਕਿ ਇੱਥੇ ਇੱਕ ਵੈੱਬ ਸੀਰੀਜ਼ ਦੀ ਸ਼ੂਟਿੰਗ ਲਈ ਪੋਸਟਰ ਲਗਾਏ ਗਏ ਸਨ। ਇਸਦੇ ਪ੍ਰਸ਼ਾਸਨ ਦੇ ਸੈਰ ਸਪਾਟਾ ਵਿਭਾਗ ਤੋਂ ਵੀ ਇਜਾਜ਼ਤ ਲਈ ਗਈ ਸੀ। ਸਵਾਲ ਇਹ ਹੈ ਕਿ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਵੀ ਇਹ ਪੋਸਟਰ ਕਿਉਂ ਨਹੀਂ ਹਟਾਏ ਗਏ। ਪੁਲਿਸ ਵਿਭਾਗ ਮੁਤਾਬਕ ਵੈੱਬ ਸੀਰੀਜ਼ ''ਅਨਿਆ'' ਦੀ ਸ਼ੂਟਿੰਗ ਇੱਥੇ ਹੋਈ ਸੀ।