ਤਿੰਨ ਸਾਲ ਦੀ ਬੱਚੀ ਨਾਲ ਬਲਾਤਕਾਰ ਅਤੇ ਕਤਲ ਦੇ ਦੋਸ਼ੀ ਨੂੰ ਸਜ਼ਾ-ਏ-ਮੌਤ 

ਏਜੰਸੀ

ਖ਼ਬਰਾਂ, ਰਾਸ਼ਟਰੀ

ਇੱਕ ਹੋਰ ਸਾਥੀ ਮੁਲਜ਼ਮ ਨੂੰ ਉਮਰ ਕੈਦ 

Representative Image

 

ਮੁਜ਼ੱਫਰਨਗਰ - ਬੁੱਧਵਾਰ ਨੂੰ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਦੀ ਇੱਕ ਅਦਾਲਤ ਨੇ ਤਿੰਨ ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਅਤੇ ਕਤਲ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ, ਜਦਕਿ ਇੱਕ ਹੋਰ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। 

ਇਸਤਗਾਸਾ ਪੱਖ ਨੇ ਦੱਸਿਆ ਕਿ ਪੋਕਸੋ ਅਦਾਲਤ ਦੇ ਵਿਸ਼ੇਸ਼ ਜੱਜ ਬਾਬੂਰਾਮ ਨੇ ਸੁਰਿੰਦਰ ਉਰਫ਼ ਸੋਨੀ (30) ਨੂੰ ਤਿੰਨ ਸਾਲ ਦੀ ਬੱਚੀ ਨਾਲ ਬਲਾਤਕਾਰ ਅਤੇ ਉਸ ਦਾ ਕਤਲ ਕਰਨ ਦਾ ਦੋਸ਼ੀ ਠਹਿਰਾਉਂਦਿਆਂ, ਮੌਤ ਦੀ ਸਜ਼ਾ ਸੁਣਾਈ ਜਦੋਂ ਕਿ ਰਾਜੇਸ਼ ਟੋਟਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ।

ਦੱਸਿਆ ਗਿਆ ਹੈ ਕਿ ਰਾਜੇਸ਼ ਲੜਕੀ ਨੂੰ ਅਗਵਾ ਕਰਨ ਵਿੱਚ ਰਾਜੇਸ਼ ਮੁੱਖ ਮੁਲਜ਼ਮ ਦਾ ਮਦਦਗਾਰ ਸੀ।

ਜੱਜ ਨੇ ਘੋਸ਼ਣਾ ਕੀਤੀ ਕਿ ਉਹ ਮੌਤ ਦੀ ਸਜ਼ਾ ਇਸ ਲਈ ਦੇ ਰਹੇ ਹਨ ਕਿਉਂਕਿ ਇਹ ਦੁਰਲੱਭ ਕੇਸਾਂ ਵਿੱਚੋਂ ਸਭ ਤੋਂ ਦੁਰਲੱਭ ਕੇਸ ਸੀ, ਹਾਲਾਂਕਿ ਫ਼ੈਸਲਾ ਇਲਾਹਾਬਾਦ ਹਾਈ ਕੋਰਟ ਦੁਆਰਾ ਪੁਸ਼ਟੀ ਦੇ ਅਧੀਨ ਹੋਵੇਗਾ।

ਜ਼ਿਲ੍ਹਾ ਸਰਕਾਰ ਦੇ ਵਕੀਲ ਰਾਜੀਵ ਸ਼ਰਮਾ ਅਤੇ ਵਿਸ਼ੇਸ਼ ਪੋਕਸੋ ਐਡਵੋਕੇਟ ਦਿਨੇਸ਼ ਸ਼ਰਮਾ ਨੇ ਬੁੱਧਵਾਰ ਨੂੰ ਦੱਸਿਆ ਕਿ 12 ਜੂਨ, 2022 ਨੂੰ ਜਨਸਠ ਕਸਬੇ ਵਿੱਚ ਇੱਕ ਔਰਤ ਦੀ ਤਿੰਨ ਸਾਲਾ ਧੀ ਨੂੰ ਦੋ ਮੁਲਜ਼ਮਾਂ, ਸੋਨੀ ਉਰਫ਼ ਸੁਰੇਂਦਰ ਅਤੇ ਰਾਜੇਸ਼ ਨੇ ਮੋਟਰ ਸਾਈਕਲ 'ਤੇ ਅਗਵਾ ਕੀਤਾ ਅਤੇ ਕੁੜੀ ਨੂੰ ਜੰਗਲ ਵਿਚ ਲੈ ਗਿਆ।

ਉਸ ਨੇ ਦੱਸਿਆ ਕਿ ਮਾਮਲੇ ਦੇ ਮੁੱਖ ਦੋਸ਼ੀ ਸੁਰਿੰਦਰ ਨੇ ਬੱਚੀ ਨਾਲ ਬਲਾਤਕਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਲੜਕੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਪੁਲਿਸ ਨੇ ਬੱਚੇ ਦੀ ਮਾਂ ਦੀ ਤਹਿਰੀਰ ਦੇ ਆਧਾਰ 'ਤੇ ਪੋਕਸੋ ਐਕਟ ਤੋਂ ਇਲਾਵਾ ਅਗਵਾ, ਬਲਾਤਕਾਰ, ਸਾਜ਼ਿਸ਼ ਅਤੇ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ, ਅਤੇ ਅਦਾਲਤ 'ਚ ਚਾਰਜਸ਼ੀਟ ਦਾਇਰ ਕੀਤੀ।