ਭਾਰਤੀ ਸਰਹੱਦ ’ਤੇ ਪਹੁੰਚਦੇ ਹੀ ਅਭਿਨੰਦਨ ਤੋਂ ਹੋਵੇਗੀ ਪੁੱਛ ਪੜਤਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ’ਤੇ ਹਵਾਈ ਹਮਲਾ ਕੀਤਾ.......

Abhinandan Varthman

ਨਵੀਂ ਦਿੱਲੀ:  ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ’ਤੇ ਹਵਾਈ ਹਮਲਾ ਕੀਤਾ ਸੀ। ਇਸ ਹਮਲੇ ਦਾ ਜਵਾਬ ਦੇਣ ਲਈ ਪਾਕਿਸਤਾਨ ਨੇ ਵੀ 27 ਫਰਵਰੀ ਨੂੰ ਭਾਰਤ ’ਤੇ ਹਵਾਈ ਕਾਰਵਾਈ ਕੀਤੀ ਸੀ।ਭਾਰਤ ਵਾਯੂ ਸੈਨਾ ਦੇ ਲੜਾਕੂ ਜਹਾਜ਼ਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਸੀ। ਇਸ ਵਿਚ ਅਭਿਨੰਦਨ ਮਿਗ 21 ਲੈ ਕੇ ਉੱਡੇ ਸਨ ਪਰ ਪਾਕਿਸਤਾਨੀ ਏਅਰਫੋਰਸ ਦੇ ਹਮਲੇ ਵਿਚ ਜਹਾਜ਼ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਡਿੱਗ ਗਿਆ ਸੀ।

ਇੱਥੇ ਅਭਿਨੰਦਨ ਨੂੰ ਪਾਕਿਸਤਾਨੀ ਸੈਨਾ ਨੇ ਆਪਣੇ ਕਬਜ਼ੇ ਵਿਚ ਲੈ ਲਿਆ। ਇਸ ਤੋਂ ਬਾਅਦ ਉਹਨਾਂ ਤੋਂ ਵਾਪਸ ਲਿਆਉਣ ਲਈ ਭਾਰਤ ਪੂਰੀ ਕੋਸ਼ਿਸ਼ ਵਿਚ ਜੁੱਟਿਆ ਹੋਇਆ ਸੀ।ਵਿੰਗ ਕਮਾਂਡਰ ਅਭਿਨੰਦਨ ਨੂੰ ਵਾਹਘਾ ਬਾਰਡਰ ਤੋਂ ਭਾਰਤ ਲਿਆਇਆ ਜਾ ਰਿਹਾ ਹੈ। ਉਸ ਦੇ ਮਾਤਾ ਪਿਤਾ ਵੀ ਉਸ ਨੂੰ ਲੈਣ ਵਾਹਘਾ ਬਾਰਡਰ ਜਾ ਰਹੇ ਹਨ। ਜਿਨੀਵਾ ਕਨਵੈਨਸ਼ਨ ਦੇ ਤਹਿਤ ਕਿਸੇ ਵੀ ਯੁੱਧ ਬੰਦੀ ਨੂੰ ਹਫਤੇ ਵਿਚ ਰਿਹਾਅ ਕਰਨਾ ਹੁੰਦਾ ਹੈ ਅਤੇ ਉਸ ਨੂੰ ਪੂਰੀ ਜ਼ਿੰਮੇਵਾਰੀ ਨਾਲ ਉਸ ਦੇ ਦੇਸ਼ ਪਹੁੰਚਾਉਣਾ ਹੁੰਦਾ ਹੈ।

ਭਾਰਤ ਪਹੁੰਚਦੇ ਹੀ ਅਭਿਨੰਦਨ ਦੀ ਮੈਡੀਕਲ ਜਾਂਚ ਕੀਤੀ ਜਾਵੇਗੀ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਰੇਡ ਕਰਾੱਸ ਸੋਸਾਇਟੀ ਅਭਿਨੰਦਨ ਨੂੰ ਆਪਣੇ ਨਾਲ ਲੈ ਕੇ ਜਾਵੇਗੀ ਅਤੇ ਉਸ ਦੀ ਪੂਰੀ ਜਾਂਚ ਕੀਤੀ ਜਾਵੇਗੀ। ਇਹ ਜਾਂਚ ਇਸ ਤਸੱਲੀ ਲਈ ਕੀਤੀ ਜਾਵੇਗੀ ਕਿ ਉਸ ਨੂੰ ਕਿਸੇ ਪ੍ਰ੍ਕਾਰ ਦਾ ਸ਼ਰੀਰਕ ਨੁਕਸਾਨ ਤਾਂ ਨਹੀਂ ਹੋਇਆ।ਇਸ ਤੋਂ ਬਾਅਦ ਵਿੰਗ ਕਮਾਂਡਰ ਨਾਲ ਗੱਲਬਾਤ ਹੋਵੇਗੀ।

ਇੰਟੈਲੀਜੈਂਸ ਡੀਬ੍ਰ੍ਰੀਫਿੰਗ ਹੋਵੇਗੀ ਕਿ ਉਸ ਨਾਲ ਕੀ ਹੋਇਆ, ਕਿਵੇਂ ਹੋਇਆ। ਪਾਕਿਸਤਾਨ ਵਿਚ ਉਸ ਨਾਲ ਕਿਸ ਤਰ੍ਹ੍ਹਾਂ ਦਾ ਵਰਤਾਓ ਕੀਤਾ ਗਿਆ, ਉਹਨਾਂ ਨੇ ਕੀ ਪੁੱਛਿਆ ਅਤੇ ਕੀ ਗੱਲਬਾਤ ਹੋਈ, ਸਾਰੀ ਕਾਰਵਾਈ ਕੀਤੀ ਜਾਵੇਗੀ। ਫਿਰ ਸਰਕਾਰ ਨੂੰ ਰਿਪੋਰਟ ਪੇਸ਼ ਕੀਤੀ ਜਾਵੇਗੀ।