ਰੂਸ-ਭਾਰਤ-ਚੀਨ ਦੀ ਬੈਠਕ ਵਿਚ ਸੁਸ਼ਮਾ ਸਵਰਾਜ ਨੇ ਪੁਲਵਾਮਾ ਹਮਲੇ ਦਾ ਉਠਾਇਆ ਮੁੱਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੀਨ ਦੇ ਵਝੇਨ ਵਿਚ ਰੂਸ-ਭਾਰਤ-ਚੀਨ ਦੇ ਵਿਦੇਸ਼ ਮੰਤਰੀਆਂ ਦੀ 16ਵੀਂ ਬੈਠਕ ਚੱਲ ਰਹੀ.......... 

Sushma Swaraj

ਨਵੀਂ ਦਿੱਲੀ: ਚੀਨ ਦੇ ਵਝੇਨ ਵਿਚ ਰੂਸ-ਭਾਰਤ-ਚੀਨ ਦੇ ਵਿਦੇਸ਼ ਮੰਤਰੀਆਂ ਦੀ 16ਵੀਂ ਬੈਠਕ ਚੱਲ ਰਹੀ ਹੈ। ਇਸ ਵਿਚ ਸੁਸ਼ਮਾ ਸਵਰਾਜ ਨੇ ਪੁਲਵਾਮਾ ਹਮਲੇ ਦਾ ਮੁੱਦਾ ਉਠਾਇਆ। ਸੁਸ਼ਮਾ ਨੇ ਪਾਕ ਦੀ ਹੱਦ ਵਿਚ ਭਾਰਤ ਦੇ ਹਮਲੇ ਤੇ ਕਿਹਾ ਕਿ ਇਹ ਕੋਈ ਫੌਜੀ ਮੁਹਿੰਮ ਨਹੀਂ ਸੀ, ਜਿਸ ਵਿਚ ਪਾਕਿਸਤਾਨ ਦੇ ਕਿਸੇ ਵੀ ਫੌਜੀ ਸਥਾਨਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ। ਕੇਵਲ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਠਿਕਾਣਿਆਂ 'ਤੇ ਕਾਰਵਾਈ ਕੀਤੀ ਗਈ। 

ਭਾਰਤ ਕਿਸੇ ਵੀ ਰੂਪ ਤੋਂ ਤਨਾਅ ਨੂੰ ਵਧਾਉਣਾ ਨਹੀਂ ਚਾਹੁੰਦਾ। ਅਸੀਂ ਜ਼ਿੰਮੇਵਾਰੀ ਨਾਲ ਕਾਰਵਾਈ ਕਰਾਂਗੇ। ਸੁਸ਼ਮਾ ਨੇ ਕਿਹਾ ਕਿ ,"ਪਾਕਿਸਤਾਨ ਆਪਣੀ ਜ਼ਮੀਨ 'ਤੇ ਅਤਿਵਾਦੀ ਗੁਟਾਂ ਦੇ ਹੋਣ ਅਤੇ ਉਹਨਾਂ 'ਤੇ ਕਾਰਵਾਈ ਕਰਨ ਤੋਂ ਲਗਾਤਾਰ ਇਨਕਾਰ ਕਰ ਰਿਹਾ ਸੀ। ਉਥੇ ਹੀ ਜੈਸ਼ ਭਾਰਤ ਦੇ ਕਈ ਹਿੱਸਿਆਂ ਵਿਚ ਅਤਿਵਾਦੀ ਹਮਲੇ ਦੀ ਯੋਜਨਾ ਬਣਾ ਰਿਹਾ ਸੀ। ਇਸ ਕਰਕੇ ਭਾਰਤ ਸਰਕਾਰ ਨੂੰ ਅਚਾਨਕ ਹਮਲੇ ਦਾ ਫੈਸਲਾ ਲੈਣਾ ਪਿਆ। 

ਅਸੀਂ ਇਸ ਗੱਲ ਦਾ ਧਿਆਨ ਰੱਖਿਆ ਹੈ ਕਿ ਕਾਰਵਾਈ ਵਿਚ ਕਿਸੇ ਨਾਗਰਿਕ ਦੀ ਜਾਨ ਨਾ ਜਾਵੇ।" ਭਾਰਤ ਦੀ ਵਿਦੇਸ਼ ਮੰਤਰੀ ਮੁਤਾਬਕ,  "ਪੁਲਵਾਮਾ ਅਤਿਵਾਦੀ ਹਮਲੇ ਤੋਂ ਬਾਅਦ ਜੈਸ਼ ਅਤੇ ਪਾਕ ਵਿਚ ਸਥਿਤ ਹੋਰ ਅਤਿਵਾਦੀ ਗੁਟਾਂ ਖਿਲਾਫ ਕਾਰਵਾਈ ਕਰਨ ਲਈ ਅੰਤਰਰਾਸ਼ਟਰੀ ਸਮੁਦਾਇ ਨੇ ਵੀ ਕਿਹਾ ਸੀ। ਪਰ ਪਾਕ ਨੇ ਇਸ ਨੂੰ ਗੰਭੀਰਤਾ ਨਾਲ ਲੈਣ ਦੀ ਬਜਾਏ ਕਿਸੇ ਵੀ ਤਰਾ੍ਰ੍ਂ ਦੀ ਕਾਰਵਾਈ ਤੋਂ ਇਨਕਾਰ ਕਰ ਦਿੱਤਾ। ਨਾਲ ਹੀ ਪੁਲਵਾਮਾ ਹਮਲੇ ਵਿਚ ਜੈਸ਼ ਦਾ ਹੱਥ ਹੋਣ ਤੋਂ ਸਾਫ ਤੌਰ 'ਤੇ ਇਨਕਾਰ ਕਰ ਦਿੱਤਾ।"

ਸੁਸ਼ਮਾ ਨੇ ਕਿਹਾ ਕਿ, "ਉਹਨਾਂ ਨੇ ਕਿਹਾ ਕਿ ਅਜਿਹੇ ਕਾਇਰਤਾ ਵਾਲੇ ਅਤਿਵਾਦੀ ਹਮਲੇ ਸਾਰੇ ਦੇਸ਼ਾਂ ਨੂੰ ਚੋਕੰਨੇ ਰਹਿਣਾ ਸਿਖਾਉਂਦੇ ਹਨ। ਇਸ ਤੇ ਸਹਿਣਸ਼ੀਲਤਾ ਅਤੇ ਨਿਰਣਾਇਕ ਕਾਰਵਾਈ ਕਰਨ ਦੀ ਜ਼ਰੂਰਤ ਹੈ। ਹਾਲ ਹੀ ਵਿਚ ਹੋਏ ਪੁਲਵਾਮਾ ਹਮਲੇ ਤੋਂ ਬਾਅਦ ਅਸੀਂ ਸੁਚੇਤ ਹਾਂ। ਹਮਲੇ ਵਿਚ ਸਾਡੇ 40 ਜਵਾਨ ਸ਼ਹੀਦ ਹੋਏ ਸਨ। ਜੈਸ਼-ਏ-ਮੁਹੰਮਦ ਕਸ਼ਮੀਰ ਵਿਚ ਆਪਣੀਆਂ ਗਤੀਵਿਧੀਆਂ ਕਰਦਾ ਹੈ ਅਤੇ ਇਸਨੂੰ ਪਾਕ ਤੋਂ ਮਦਦ ਵੀ ਮਿਲਦੀ ਹੈ।"