ਤੈਅ ਸਮੇਂ 'ਤੇ ਹੀ ਹੋਣਗੀਆਂ ਲੋਕ ਸਭਾ ਚੋਣਾ: ਮੁੱਖ ਚੋਣ ਕਮਿਸ਼ਨਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਲਖਨਊ : ਭਾਰਤ ਅਤੇ ਪਾਕਿਸਤਾਨ ਵਿਚਕਾਰ ਰਿਸ਼ਤਿਆਂ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਲਾਏੋ ਜਾ ਰਹੇ ਕਿਆਸਿਆਂ ਦਰਮਿਆਨ ਮੁੱਖ ਚੋਣ ਕਮਿਸ਼ਨਰ...

Lok Sabha Elections
(ਪੀਟੀਆਈ)

ਲਖਨਊ : ਭਾਰਤ ਅਤੇ ਪਾਕਿਸਤਾਨ ਵਿਚਕਾਰ ਰਿਸ਼ਤਿਆਂ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਲਾਏੋ ਜਾ ਰਹੇ ਕਿਆਸਿਆਂ ਦਰਮਿਆਨ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਸ਼ੁਕਰਵਾਰ ਨੂੰ ਕਿਹਾ ਕਿ ਲੋਕ ਸਭਾ ਦੀਆਂ ਅਗਾਂਮੀ ਚੋਣਾਂ ਨਿਰਧਾਰਤ ਸਮੇਂ 'ਤੇ ਹੀ ਹੋਣਗੀਆਂ। ਅਰੋੜਾ ਨੇ ਪ੍ਰੈਸ ਕਾਨਫ਼ਰੰਸ ਵਿਚ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਚੋਣਾਂ ਸਮੇਂ 'ਤੇ ਹੀ ਹੋਣਗੀਆਂ। ਉਨ੍ਹਾਂ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਸੁਤੰਤਰ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਕਰਾਉਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਚੋਣਾਂ ਦੌਰਾਨ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇਗਾ ਅਤੇ ਹਰ ਸ਼ਿਕਾਇਤ 'ਤੇ ਜਲਦ ਕਾਰਵਾਈ ਕੀਤੀ ਜਾਵੇਗੀ। 
ਉਨ੍ਹਾਂ ਕਿਹਾ ਕਿ ਕਮਿਸ਼ਨ ਨਾਲ ਬੈਠਕ ਵਿਚ ਰਾਜਨੀਤਿਕ ਪਾਰਟੀਆਂ ਨੇ  ਜਾਤੀਵਾਦ ਭਾਈਚਾਰਕ ਭਾਸ਼ਣਾ 'ਤੇ ਰੋਕ ਲਗਾਉਣ ਦੌਰਾਨ ਕੇਂਦਰੀ ਬਲਾਂ ਦੀ ਤੈਨਾਤੀ ਕਰਨ, ਵੋਟਰ ਸੂਚੀ ਵਿਚ ਗੜਬੜੀਆਂ ਸੁਧਾਰਨ, ਵੋਟਰ ਸੂਚੀ ਨੂੰ ਆਧਾਰ ਨਾਲ ਜੋੜਣ ਅਤੇ ਇਲੈਕਟ੍ਰੌਨਿਕ ਵੋਟਿੰਗ ਮਸ਼ੀਨ ਨਾਲ ਵੋਟਾਂ ਦੀ ਗੁਪਤਤਾ ਨਿਸ਼ਚਤ ਕਰਨ ਸਣੇ ਕਈ ਹੋਰ ਮੁੱਦੇ ਚੁੱਕੇ। ਉਨ੍ਹਾਂ ਦਸਿਆ ਕਿ ਆਗਾਂਮੀ ਲੋਕ ਸਭਾ ਚੋਣਾਂ ਦੌਰਾਨ ਪੂਰੇ ਦੇਸ਼ ਵਿਚ 'ਸੀਵੀਜ਼ਿਲ' ਮੋਬਾਈਲ ਐਪਲੀਕੇਸ਼ਨ ਜਾਰੀ ਕੀਤਾ ਜਾਏਗਾ ਜਿਸ ਰਾਹੀਂ ਕੋਈ ਵੀ ਨਾਗਰਿਕ ਚੋਣਾਂ ਸਬੰਧੀ ਸ਼ਿਕਾਇਤ ਦਰਜ ਕਰਾ ਸਕਦਾ ਹੈ। ਸ਼ਿਕਾਇਤਕਰਤਾ ਦਾ ਨਾਂ ਗੁਪਤ ਰੱਖਣ ਦੀ ਆਪਸ਼ਨ ਵੀ ਹੋਏਗੀ। ਕਮਿਸ਼ਨ ਉਨ੍ਹਾਂ ਸ਼ਿਕਾਇਤਾਂ 'ਤੇ ਹੋਈ ਕਾਰਵਾਈ ਨੂੰ ਅਪਣੇ ਖ਼ਰਚ 'ਤੇ ਅਖ਼ਬਾਰਾਂ ਵਿਚ ਛਪਵਾਏਗਾ। 
ਸੋਸ਼ਲ ਮੀਡੀਆ 'ਤੇ ਨਜ਼ਰ ਰੱਖਣ ਲਈ ਕਮਿਸ਼ਨ ਦੀਆਂ ਕਮੇਟੀਆਂ ਵਿਚ ਇਕ ਇਕ ਸੋਸ਼ਲ ਮੀਡੀਆ ਮਾਹਰ ਦੀ ਤੈਨਾਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਵਾਰ ਸਾਰੇ 1 ਲੱਖ 63 ਹਜ਼ਾਰ 331 ਵੋਟਰ ਕੇਂਦਰਾਂ 'ਤੇ ਈਵੀਐਮ  ਦੇ ਨਾਲ ਨਾਲ ਵੀਵੀਪੈਟ ਦੀ ਵਰਤੋਂ ਕੀਤੀ ਜਾਵੇਗੀ।  ਵੀਵੀਪੈਟ ਮਸ਼ੀਨ ਦੇ ਉਪਯੋਗ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਬੂਧ ਪੱਧਰ ਤਕ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਜਾਵੇਗੀ।  ਉਨ੍ਹਾਂ ਦਸਿਆ ਕਿ ਨਵੀਂ ਅਧੀਸੂਚਨਾਂ ਅਨੁਸਾਰ ਸਾਰੇ ਵੋਟਰਾਂ ਨੂੰ ਦੇਸ਼ ਵਿਚ ਸਥਿਤ ਜਾਇਦਾਦ ਦੇ ਨਾਲ ਨਾਲ ਵਿਦੇਸ਼ ਵਿਚ ਮੌਜੂਦ ਜਾਇਦਾਦ ਸਬੰਧੀ ਵੀ ਵੇਰਵਾ ਜ਼ਰੂਰੀ ਰੂਪ ਵਿਚ ਦੇਣਾ ਪਏਗਾ ਅਤੇ ਗ਼ਲਤ ਜਾਣਕਾਰੀ ਦੇਣ ਵਾਲੇ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। 
ਜ਼ਿਕਰਯੋਗ ਹੈ ਕਿ ਕਮਿਸ਼ਨ ਨੇ ਅਧਿਕਾਰੀਆਂ ਤੋਂ ਆਪੰਗ ਵੋਟਰਾਂ ਦੀ ਗਿਣਤੀ ਸਬੰਧੀ ਜਾਣਕਾਰੀ ਮੰਗੀ ਹੈ। ਅਜਿਹੇ ਵੋਟਰਾਂ ਨੂੰ ਆਸਾਨੀ ਮੁਹੱਈਆ ਕਰਵਾਉਣ ਲਈ ਜ਼ਰੂਰੀ ਸੁਵੀਧਾਵਾਂ ਦੀ ਸਮੀਖਿਆ ਲਈ ਅਫ਼ਸਰਾਂ ਨੂੰ ਮੌਕੇ 'ਤੇ ਜਾ ਕੇ ਹਾਲਾਤ ਦਾ ਜਾਇਜ਼ਾ ਲੈਣ ਲਈ ਕਿਹਾ ਗਿਆ ਹੈ।  ਵੋਟਾਂ ਦੇ ਮੱਦੇਨਜ਼ਰ ਰਾਸਟਰੀ ਅਤੇ ਅੰਤਰ ਰਾਸ਼ਟਰੀ ਸਰਹੱਦਾਂ 'ਤੇ ਖ਼ਾਸ ਚੌਕਸੀ ਵਰਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਮਿਸ਼ਨ ਦੇ ਸਾਰੇ ਹੁਕਮਾਂ ਦਾ ਪਾਲਣ ਨਿਸ਼ਚਤ ਕਰਵਾਇਆ ਜਾਵੇਗਾ ਅਤੇ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। (ਪੀਟੀਆਈ)