ਸ਼ਿਮਲਾ-ਚੰਡੀਗੜ੍ਹ ਲਈ ਹੇਲੀ ਟੈਕਸੀ ਸੇਵਾ ਸ਼ੁਰੂ, 2880 ਰੁਪਏ ‘ਚ ਹੋਵੇਗਾ ਪੂਰਾ ਸਫ਼ਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਡਾਨ 2 ਯੋਜਨਾ ਦੇ ਤਹਿਤ ਰਾਜਧਾਨੀ ਸ਼ਿਮਲਾ ਤੋਂ ਚੰਡੀਗੜ੍ਹ ਲਈ ਸਸਤੀ ਹੈਲੀਕਾਪਟਰ ਸੇਵਾ ਵੀਰਵਾਰ ਤੋਂ ਸ਼ੁਰੂ ਹੋ ਗਈ ਹੈ।

Heli taxi service begins

ਸ਼ਿਮਲਾ : ਉਡਾਨ-2 ਯੋਜਨਾ ਤਹਿਤ ਰਾਜਧਾਨੀ ਸ਼ਿਮਲਾ ਤੋਂ ਚੰਡੀਗੜ੍ਹ ਲਈ ਸਸਤੀ ਹੈਲੀਕਾਪਟਰ ਸੇਵਾ ਵੀਰਵਾਰ ਤੋਂ ਸ਼ੁਰੂ ਹੋ ਗਈ ਹੈ। ਸਿਰਫ਼ 2880 ਰੁਪਏ ਕਿਰਾਇਆ ਦੇ ਕੇ ਤੁਸੀਂ ਅੱਧੇ ਘੰਟੇ ‘ਚ ਚੰਡੀਗਤ੍ਹ ਪਹੁੰਚ ਸਕਦੇ ਹੋ। ਹਫਤੇ ‘ਚ 3 ਦਿਨ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਹੇਲੀ ਟੇਕਸੀ ਸੇਵਾ ਮਿਲੇਗੀ। 15 ਦਿਨ ਬਾਅਦ ਹਫਤੇ ‘ਚ 6 ਦਿਨ ਸ਼ਿਮਲਾ-ਚੰਡੀਗੜ੍ਹ ਵਿਚ ਉੜਾਨਾਂ ਹੋਣਗੀਆਂ।

ਜਲਦ ਹੀ ਸ਼ਿਮਲੇ ਤੋਂ ਕੁੱਲੂ ਤੇ ਧਰਮਸ਼ਾਲਾ ਲਈ ਵੀ ਸੁਵਿਧਾ ਸ਼ੁਰੂ ਹੋਵੇਗੀ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰ੍ਭੂ ਨੇ ਵੀਰਵਾਰ ਨੂੰ ਨਵੀਂ ਦਿੱਲੀ ਤੋਂ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਸ਼ਿਮਲਾ ਦੇ ਜੁਬੜਹੱਟੀ ਹਵਾਈ ਅੱਡੇ ਤੋਂ ਇਸ ਯੋਜਨਾ ਦਾ ਸ਼ੁੱਭਆਰੰਭ ਕੀਤਾ। 6 ਯਾਤਰੀ ਹੈਲੀਕਾਪਟਰ ਤੋਂ ਚੰਡੀਗੜ੍ਹ ਰਵਾਨਾ ਹੋਏ।ਨਵੀ ਦਿੱਲੀ ਤੋਂ ਵੀਡੀਓ ਕਾਨਫਰੈਂਸ ਰਾਹੀਂ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਨੇ ਕਿਹਾ ਕਿ ਉੜਾਨ 2 ਯੋਜਨਾ ਹਿਮਾਚਲ ਦੇ ਲੋਕਾਂ ਨੂੰ ਬਿਮਾਰੀ ਤੇ ਹੋਰ ਐਮਰਜੈਂਸੀ ‘ਚ ਬੇਹਤਰ ਹਵਾਈ ਸੰਪਰਕ ਦੇ ਨਾਲ ਨਾਲ ਆਮ ਲੋਕਾਂ ਨੂੰ ਅਰਾਮਦਾਇਕ ਸੁਵਿਧਾਵਾਂ ਪ੍ਰਦਾਨ ਕਰੇਗੀ।

ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਸੁਵਿਧਾ ਨਾਲ ਦੇਸ਼ ਅਤੇ ਵਿਦੇਸ਼ੀ ਸੈਲਾਨੀਆਂ ਨੂੰ ਆਕਰਸ਼ਿਤ ਕੀਤਾ ਜਾ ਸਕੇਗਾ। ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਿਹਾ ਕਿ ਪ੍ਰਦੇਸ਼ ‘ਚ 63 ਹੈਲੀਪੈਡ ਹਨ। ਇਸ ਯੋਜਨਾ ਤਹਿਤ ਚੰਡੀਗੜ੍ਹ ਤੋਂ ਸਵੇਰੇ 10 ਵਜੇ ਇਹ ਹੈਲੀਕਾਪਟਰ ਉਡਾਨ ਭਰੇਗਾ। 10:30 ਵਜੇ ਸ਼ਿਮਲਾ ਪਹੁੰਚੇਗਾ। 10:55 ਤੇ ਰਵਾਨਾ ਹੋ ਕੇ 11:25 ਵਜੇ ਚੰਡੀਗੜ੍ਹ ਪਹੁੰਚੇਗਾ।