ਆਜ਼ਾਦੀ ਦਿਵਸ 'ਤੇ ਹੋਵੇਗੀ ਮਹਿਲਾ ਟੈਕਸੀ ਸੇਵਾ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਟਰਾਈਸਿਟੀ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਤੋਂ ਰੋਜ਼ਾਨਾ ਇਕੱਲੀਆਂ ਸਫ਼ਰ ਕਰਨ ਵਾਲੀਆਂ ਕੁੜੀਆ ਅਤੇ ਕੰਮ ਕਾਜੀ ਔਰਤਾਂ ਦੀ ਸੁਰੱਖਿਆ ਲਈ ਹੁਣ ਸ਼ਹਿਰ ਵਿਚ..............

The company's representative represents the Women taxi model

ਚੰਡੀਗੜ੍ਹ : ਟਰਾਈਸਿਟੀ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਤੋਂ ਰੋਜ਼ਾਨਾ ਇਕੱਲੀਆਂ ਸਫ਼ਰ ਕਰਨ ਵਾਲੀਆਂ ਕੁੜੀਆ ਅਤੇ ਕੰਮ ਕਾਜੀ ਔਰਤਾਂ ਦੀ ਸੁਰੱਖਿਆ ਲਈ ਹੁਣ ਸ਼ਹਿਰ ਵਿਚ ਦੋ ਨੌਜਵਾਨ ਲੜਕੀਆਂ ਨੇ ਕੈਬ ਚਲਾ ਕੇ ਸਵਾਰੀਆਂ ਢੋਣ ਦਾ ਕਿੱਤਾ ਸ਼ੁਰੂ ਕਰਨਗੀਆਂ, ਜਿਸ ਨਾਲ ਉਨ੍ਹਾਂ ਨੂੰ ਮੇਲ ਡਰਾਈਵਰਾਂ ਵਾਂਗ ਰੁਜ਼ਗਾਰ ਵੀ ਮਿਲੇਗਾ। ਦੂਜੇ ਪਾਸੇ ਇਸ ਨਾ ਦੇਰ ਰਾਤ ਕੰਪਨੀਆਂ 'ਚ ਨੌਕਰੀਆਂ ਕਰਨ ਵਾਲੀਆਂ ਔਰਤਾਂ ਨੂੰ ਕਾਫ਼ੀ ਹੌਸਲਾ ਵੀ ਮਿਲੇਗਾ। ਚੰਡੀਗੜ੍ਹ ਤੇ ਆਸ-ਪਾਸ ਦੇ ਖੇਤਰਾਂ ਵਿਚ ਔਰਤਾਂ ਦੇ ਸ਼ੋਸ਼ਣ ਦੇ ਕੇਸਾਂ 'ਚ ਹੋ ਰਹੇ ਵਾਧੇ ਤੋਂ ਪ੍ਰੇਰਣਾ ਲੈ ਕੇ ਚੰਡੀਗੜ੍ਹ ਦੀਆਂ ਦੋ ਮਹਿਲਾ ਦੋਸਤਾਂ ਪ੍ਰੀਤਇੰਦਰ ਤੇ ਸੁਖਜੀਤ ਕੌਰ ਨੇ ਖ਼ੁਦ

ਈ.ਕੈਬ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਹ ਦੋਵੇਂ ਐਮ.ਬੀ.ਏ. ਦੀ ਡਿਗਰੀ ਪਾਸ ਆਊਟ ਹਨ। ਅੱਜ ਪ੍ਰੈੱਸ ਕਲੱਬ 'ਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕੰਪਨੀ ਦੇ ਮਾਲਕ ਅਵਿਨਾਸ਼ ਸ਼ਰਮਾ ਤੇ ਰਜਤ ਲੂਥਰਾ ਨੇ ਦਸਿਆ ਕਿ ਉਹ ਇਹ ਕੈਬ 15 ਅਗੱਸਤ ਆਜ਼ਾਦੀ ਦਿਵਸ ਤੋਂ ਸ਼ੁਰੂ ਕਰਨਗੇ। ਉਨ੍ਹਾਂ ਦਸਿਆ ਕਿ ਇਸ ਲਈ ਹੁਣ ਤਕ 12 ਹੋਰ ਮਹਿਲਾ ਟੈਕਸੀ ਡਰਾਈਵਰਾਂ ਉਨ੍ਹਾਂ ਦੀ ਕੰਪਨੀ ਨਾਲ ਜੁੜ ਚੁਕੀਆਂ ਹਨ, ਜਿਨ੍ਹਾਂ ਟੈਕਸੀ ਕੈਬ ਚਲਾਉਣ ਲਈ ਰਜਿਸਟ੍ਰੇਸ਼ਨ ਕਰਵਾਈ ਹੈ। ਉਨ੍ਹਾਂ ਕਿਹਾ ਕਿ ਕੁੜੀਆਂ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੀ ਕੰਪਨੀ 10 ਫ਼ੀ ਸਦੀ ਤੋਂ 20 ਫ਼ੀ ਸਦੀ ਤਕ ਪੈਸੇ ਵੀ ਦੇਵੇਗੀ।  

ਉਨ੍ਹਾਂ ਅੱਗੇ ਦਸਿਆ ਕਿ ਇਹ ਕੈਬ ਸਿਰਫ਼ ਲੜਕੀਆਂ ਲਈ ਹੈ। ਜੇ ਕਿਸੇ ਜੋੜੇ ਨੇ ਸਫ਼ਰ ਕਰਨਾ ਹੈ ਤਾਂ ਉਹ ਸ਼ਾਮ 6 ਵਜੇ ਤੋਂ ਪਹਿਲਾਂ-ਪਹਿਲਾਂ ਕਰ ਸਕਦਾ ਹੈ। ਇਸ ਟੈਕਸੀ ਕੈਬ ਵਿਚ ਇਕ ਐਸ.ਓ.ਐਸ. ਬਟਨ ਲਗਿਆ ਹੋਵੇਗਾ। ਜੇ ਮਹਿਲਾ ਡਰਾਈਵਰ ਨੂੰ ਕੋਈ ਕਿਸੇ ਤਰ੍ਹਾਂ ਦਾ ਖ਼ਤਰਾ ਲੱਗੇ ਤਾਂ ਉਹ ਇਸ ਬਟਨ ਨੂੰ ਦਬਾ ਸਕੇਗੀ, ਜਿਸ ਨਾਲ ਇਸ ਸਬੰਧੀ ਜਾਣਕਾਰੀ ਕੰਪਨੀ ਅਤੇ ਉਸ ਦੇ ਪਰਵਾਰ ਤਕ ਪੁੱਜ ਜਾਵੇਗਾ।  ਜ਼ਿਕਰਯੋਗ ਹੈ ਕਿ ਇਹ ਸਕੀਮ ਪਹਿਲਾਂ ਦਿੱਲੀ ਵਿਚ ਸ਼ੁਰੂ ਹੋਈ ਸੀ। ਉਸ ਮਗਰੋਂ ਮੁੰਬਈ, ਸੂਰਤ ਅਤੇ ਕੋਟਾ ਵਿਚ ਵੀ ਚੱਲ ਰਹੀ ਹੈ।