ਰੂਸ-ਯੂਕਰੇਨ ਤਣਾਅ: ਅੱਜ 616 ਭਾਰਤੀਆਂ ਦੀ ਹੋਵੇਗੀ ਘਰ ਵਾਪਸੀ, 182 ਨਾਗਰਿਕਾਂ ਨੂੰ ਲੈ ਕੇ 7ਵੀਂ ਉਡਾਣ ਬੁਖਾਰੇਸਟ ਤੋਂ ਮੁੰਬਈ ਪਹੁੰਚੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਯੂਕਰੇਨ ਵਿਚ ਫਸੇ 182 ਭਾਰਤੀ ਨਾਗਰਿਕਾਂ ਨੂੰ ਲੈ ਕੇ ਓਪਰੇਸ਼ਨ ਗੰਗਾ ਦੀ ਸੱਤਵੀਂ ਉਡਾਣ ਬੁਖਾਰੇਸਟ (ਰੋਮਾਨੀਆ) ਤੋਂ ਮੁੰਬਈ ਪਹੁੰਚੀ ਹੈ।

7th flight with 182 Indian nationals stranded in Ukraine reached Mumbai from Bucharest

 


ਮੁੰਬਈ: ਯੂਕਰੇਨ 'ਤੇ ਰੂਸੀ ਹਮਲੇ ਦਾ ਅੱਜ ਛੇਵਾਂ ਦਿਨ ਹੈ। ਇਸ ਦੌਰਾਨ ਯੂਕਰੇਨ ਵਿਚ ਫਸੇ 182 ਭਾਰਤੀ ਨਾਗਰਿਕਾਂ ਨੂੰ ਲੈ ਕੇ ਓਪਰੇਸ਼ਨ ਗੰਗਾ ਦੀ ਸੱਤਵੀਂ ਉਡਾਣ ਬੁਖਾਰੇਸਟ (ਰੋਮਾਨੀਆ) ਤੋਂ ਮੁੰਬਈ ਪਹੁੰਚੀ ਹੈ। ਕੇਂਦਰੀ ਮੰਤਰੀ ਨਰਾਇਣ ਰਾਣੇ ਨੇ ਮੁੰਬਈ ਹਵਾਈ ਅੱਡੇ 'ਤੇ ਭਾਰਤੀ ਵਿਦਿਆਰਥੀਆਂ ਅਤੇ ਨਾਗਰਿਕਾਂ ਦਾ ਸਵਾਗਤ ਕੀਤਾ।

7th flight with 182 Indian nationals stranded in Ukraine reached Mumbai from Bucharest

ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਟਵੀਟ ਕੀਤਾ ਕਿ ਯੂਕਰੇਨ ਵਿਚ ਫਸੇ ਭਾਰਤੀ ਨੂੰ ਵਾਪਸ ਲਿਆਉਣ ਲਈ ਸਾਡੀਆਂ ਕੋਸ਼ਿਸ਼ਾਂ ਜਾਰੀ ਹਨ। ਇਸੇ ਸਿਲਸਿਲੇ ਵਿਚ ਆਪਰੇਸ਼ਨ ਗੰਗਾ ਤਹਿਤ 9ਵੀਂ ਉਡਾਣ ਵੀ ਬੁਖਾਰੇਸਟ ਤੋਂ ਨਵੀਂ ਦਿੱਲੀ ਲਈ ਰਵਾਨਾ ਹੋ ਗਈ ਹੈ। ਇਹ ਉਡਾਣ 218 ਨਾਗਰਿਕਾਂ ਨੂੰ ਵਾਪਸ ਲਿਆ ਰਹੀ ਹੈ।

Indian nationals stranded in Ukraine

ਵਿਦੇਸ਼ ਮੰਤਰੀ ਨੇ ਕਿਹਾ ਕਿ ਯੂਕਰੇਨ ਵਿਚ ਫਸੇ ਇਕ ਭਾਰਤੀ ਨਾਗਰਿਕਾਂ ਨੂੰ ਲੈ ਕੇ 8ਵੀਂ ਉਡਾਣ ਬੁਡਾਪੇਸਟ ਤੋਂ ਨਵੀਂ ਦਿੱਲੀ ਲਈ ਰਵਾਨਾ ਹੋਈ ਹੈ। ਇਸ ਫਲਾਈਟ ਵਿਚ 216 ਭਾਰਤੀ ਨਾਗਰਿਕ ਵਾਪਸ ਆ ਰਹੇ ਹਨ। ਦੱਸ ਦੇਈਏ ਕਿ ਆਪਰੇਸ਼ਨ ਗੰਗਾ ਤਹਿਤ ਹੁਣ ਤੱਕ 6 ਉਡਾਣਾਂ ਰਾਹੀਂ ਕੁੱਲ 1,436 ਭਾਰਤੀਆਂ ਨੂੰ ਦੇਸ਼ ਵਾਪਸ ਲਿਆਂਦਾ ਗਿਆ ਹੈ।