ਸਰਕਾਰ ਨੂੰ ਜਨਤਾ ਦੀਆਂ ਤਕਲੀਫ਼ਾਂ ਨਾਲ ਕੋਈ ਲੈਣਾ-ਦੇਣਾ ਨਹੀਂ-ਰਾਹੁਲ ਗਾਂਧੀ
ਕਮਰਸ਼ੀਅਲ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿਚ ਵਾਧੇ ਨੂੰ ਲੈ ਕੇ ਕਾਂਗਰਸ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਹਮਲਾ ਬੋਲਿਆ ਹੈ।
ਨਵੀਂ ਦਿੱਲੀ: ਕਮਰਸ਼ੀਅਲ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿਚ ਵਾਧੇ ਨੂੰ ਲੈ ਕੇ ਕਾਂਗਰਸ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਹਮਲਾ ਬੋਲਿਆ ਹੈ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ ਕੇਂਦਰ ਸਰਕਾਰ ਨੂੰ ਜਨਤਾ ਦੀਆਂ ਤਕਲੀਫ਼ਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
Tweet
ਉਹਨਾਂ ਟਵੀਟ ਕਰਦਿਆਂ ਕਿਹਾ, “ਇਕ ਵਾਰ ਫਿਰ ਐਲਪੀਜੀ ਦੀਆਂ ਕੀਮਤਾਂ ਵਿਚ ਵਾਧਾ ਕਰਕੇ ਮੋਦੀ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹਨਾਂ ਨੂੰ ਆਮ ਲੋਕਾਂ ਦੀਆਂ ਤਕਲੀਫਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅੱਜ ਐਲਪੀਜੀ, ਕੱਲ੍ਹ ਪੈਟਰੋਲ-ਡੀਜ਼ਲ...”। ਇਸ ਤੋਂ ਪਹਿਲਾਂ ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਮਹੀਨੇ ਦੀ ਪਹਿਲੀ ਤਰੀਕ ਸ਼ੁਰੂ ਹੁੰਦੇ ਹੀ ਮੋਦੀ ਸਰਕਾਰ ਨੇ ਲੋਕਾਂ ਦੀ ਜੇਬ ਉੱਤੇ ‘ਮਹਾਂ ਮਹਿੰਗਾਈ’ ਦਾ ਡਾਕਾ ਮਾਰਿਆ ਹੈ।
Tweet
ਉਹਨਾਂ ਲਿਖਿਆ, “ਲੁੱਟੋ ਅਤੇ ਕਮਾਓ। ਕਮਰਸ਼ੀਅਲ ਐਲਪੀਜੀ ਸਿਲੰਡਰ 105 ਰੁਪਏ ਵਧ ਕੇ 2012 ਰੁਪਏ ਦਾ ਕੀਤਾ। 5 ਕਿਲੋ ਦਾ ਗੈਸ ਸਿਲੰਡਰ 27 ਰੁਪਏ ਵਧਾ ਕੇ 569 ਰੁਪਏ ਦਾ ਕੀਤਾ। ਚੋਣਾਂ ਤੋਂ ਪਹਿਲਾਂ, ਚੋਣਾਂ ਤੋਂ ਬਾਅਦ ਮਹਿੰਗਾਈ...ਬਸ ਭਾਜਪਾ ਦੀ ਹਾਰ ਹੀ ਹੈ ਇਸ ਦੀ ਦਵਾਈ”।