ਦਿੱਲੀ ਦੇ ਨਵੇਂ ਵਿੱਤ ਮੰਤਰੀ ਹੋਣਗੇ ਕੈਲਾਸ਼ ਗਹਿਲੋਤ, ਜਾਣੋ ਹੋਰ ਕਿਹੜੇ ਮਿਲੇ ਅਹੁਦੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜ ਕੁਮਾਰ ਆਨੰਦ ਸੰਭਾਲਣਗੇ ਸਿੱਖਿਆ ਵਿਭਾਗ

photo

 

 ਨਵੀਂ ਦਿੱਲੀ : ਉਪ ਰਾਜਪਾਲ ਨੇ ਦਿੱਲੀ ਸਰਕਾਰ ਦੇ ਮੰਤਰੀ ਕੈਲਾਸ਼ ਗਹਿਲੋਤ ਅਤੇ ਰਾਜਕੁਮਾਰ ਆਨੰਦ ਨੂੰ ਨਵੇਂ ਵਿਭਾਗਾਂ ਦੀ ਜ਼ਿੰਮੇਵਾਰੀ ਦੇਣ ਦੇ ਮੁੱਖ ਮੰਤਰੀ ਕੇਜਰੀਵਾਲ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮਨੀਸ਼ ਸਿਸੋਦੀਆ ਦੇ ਵਿਭਾਗ ਨੂੰ ਮੰਤਰੀ ਕੈਲਾਸ਼ ਗਹਿਲੋਤ ਅਤੇ ਰਾਜ ਕੁਮਾਰ ਆਨੰਦ 'ਚ ਵੰਡਿਆ ਹੈ। ਕੈਲਾਸ਼ ਗਹਿਲੋਤ ਨਵੇਂ ਵਿੱਤ ਮੰਤਰੀ ਹੋਣਗੇ, ਜਦਕਿ ਰਾਜਕੁਮਾਰ ਆਨੰਦ ਸਿੱਖਿਆ ਵਿਭਾਗ ਸੰਭਾਲਣਗੇ।

ਇਹ ਵੀ ਪੜ੍ਹੋ: ਸੂਬੇ ਵਿੱਚ 21 ਹੋਰ ਨਵੀਆਂ ਜਨਤਕ ਰੇਤ ਖੱਡਾਂ ਲੋਕਾਂ ਨੂੰ ਕੀਤੀਆਂ ਜਾਣਗੀਆਂ ਸਮਰਪਿਤ: ਕੈਬਨਿਟ ਮੰਤਰੀ ਮੀਤ ਹੇਅਰ 

ਜਾਣਕਾਰੀ ਮੁਤਾਬਕ ਆਮ ਆਦਮੀ ਪਾਰਟੀ ਨੇ ਕੈਲਾਸ਼ ਗਹਿਲੋਤ ਨੂੰ ਵਿੱਤ ਮੰਤਰਾਲੇ ਦੇ ਨਾਲ-ਨਾਲ ਯੋਜਨਾ ਵਿਭਾਗ, ਸ਼ਹਿਰੀ ਵਿਕਾਸ, ਸਿੰਚਾਈ ਅਤੇ ਹੜ੍ਹ ਕੰਟਰੋਲ, ਲੋਕ ਨਿਰਮਾਣ ਵਿਭਾਗ, ਬਿਜਲੀ, ਮਕਾਨ ਅਤੇ ਪਾਣੀ ਵਰਗੇ ਵੱਡੇ ਵਿਭਾਗਾਂ ਦੀ ਜ਼ਿੰਮੇਵਾਰੀ ਦਿੱਤੀ ਹੈ। ਜਦੋਂ ਕਿ ਰਾਜ ਕੁਮਾਰ ਆਨੰਦ ਸਿੱਖਿਆ ਵਿਭਾਗ ਤੋਂ ਇਲਾਵਾ ਭੂਮੀ ਅਤੇ ਇਮਾਰਤ, ਭਾਸ਼ਾ, ਕਿਰਤ, ਰੁਜ਼ਗਾਰ, ਸੈਰ-ਸਪਾਟਾ, ਕਲਾ ਸੱਭਿਆਚਾਰ, ਸਿਹਤ ਅਤੇ ਉਦਯੋਗ ਵਿਭਾਗ ਸੰਭਾਲਣਗੇ।

ਇਹ ਵੀ ਪੜ੍ਹੋ: IED ਬਰਾਮਦ ਮਾਮਲਾ: NIA ਨੇ ਅੱਤਵਾਦੀ ਹਰਵਿੰਦਰ ਰਿੰਦਾ ਦੇ 3 ਸਾਥੀਆਂ ਖਿਲਾਫ ਦਾਇਰ ਕੀਤੀ ਚਾਰਜਸ਼ੀਟ

ਬੀਤੀ ਸ਼ਾਮ ਸੀਐਮ ਕੇਜਰੀਵਾਲ ਨੇ ਮਨੀਸ਼ ਸਿਸੋਦੀਆ ਦੇ 18 ਵਿਭਾਗਾਂ ਵਿੱਚੋਂ 8 ਵਿਭਾਗ ਕੈਲਾਸ਼ ਗਹਿਲੋਤ ਨੂੰ ਅਤੇ 10 ਵਿਭਾਗ ਰਾਜਕੁਮਾਰ ਆਨੰਦ ਨੂੰ ਦੇਣ ਦਾ ਫੈਸਲਾ ਕੀਤਾ ਸੀ ਅਤੇ ਇਸਦੀ ਫਾਈਲ LG ਨੂੰ ਭੇਜ ਦਿੱਤੀ ਸੀ। ਅੱਜ LG ਨੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।