Himachal Pradesh Political Crisis: ਚੰਡੀਗੜ੍ਹ ਵਿਚ ਬਾਗੀ ਵਿਧਾਇਕਾਂ ਨੂੰ ਮਿਲੇ ਵਿਕਰਮਾਦਿੱਤਿਆ ਸਿੰਘ!

ਏਜੰਸੀ

ਖ਼ਬਰਾਂ, ਰਾਜਨੀਤੀ

ਵਿਕਰਮਾਦਿੱਤਿਆ ਸਿੰਘ ਅਗਲੇ ਦਿਨਾਂ ਲਈ ਦਿੱਲੀ 'ਚ ਹਨ। ਖ਼ਬਰਾਂ ਹਨ ਕਿ ਅਪਣੀ ਦਿੱਲੀ ਫੇਰੀ ਦੌਰਾਨ ਉਹ ਕੇਂਦਰੀ ਸੜਕ ਅਤੇ ਟਰਾਂਸਪੋਰਟ ਮੰਤਰੀ ਨਾਲ ਮੁਲਾਕਾਤ ਕਰਨਗੇ।

Vikramaditya Singh meets six rebel MLAs amid Himachal Pradesh Political Crisis

Himachal Pradesh Political Crisis: ਹਿਮਾਚਲ ਪ੍ਰਦੇਸ਼ ਵਿਚ ਜਾਰੀ ਸਿਆਸੀ ਸੰਕਟ ਅਜੇ ਵੀ ਦੂਰ ਨਹੀਂ ਹੋਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੂਬੇ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਬੇਟੇ ਅਤੇ ਮੌਜੂਦਾ ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਵੀਰਵਾਰ ਰਾਤ ਛੇ ਬਾਗੀ ਵਿਧਾਇਕਾਂ ਨਾਲ ਮੁਲਾਕਾਤ ਕੀਤੀ। ਦੱਸ ਦੇਈਏ ਕਿ ਇਹ ਉਹੀ ਛੇ ਬਾਗੀ ਵਿਧਾਇਕ ਹਨ, ਜਿਨ੍ਹਾਂ ਦੀ ਕਰਾਸ ਵੋਟਿੰਗ ਕਾਰਨ ਹਾਲ ਹੀ ਵਿਚ ਹੋਈਆਂ ਰਾਜ ਸਭਾ ਚੋਣਾਂ ਵਿਚ ਕਾਂਗਰਸ ਹਾਰ ਗਈ ਸੀ। ਕੁੱਝ ਦਿਨ ਪਹਿਲਾਂ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਨੇ ਇਨ੍ਹਾਂ ਸਾਰੇ ਵਿਧਾਇਕਾਂ ਨੂੰ ਅਯੋਗ ਕਰਾਰ ਦਿਤਾ ਸੀ।

ਦੱਸ ਦੇਈਏ ਕਿ ਵਿਕਰਮਾਦਿੱਤਿਆ ਸਿੰਘ ਨੇ ਕਰਾਸ ਵੋਟਿੰਗ ਨਹੀਂ ਕੀਤੀ ਸੀ ਪਰ ਚੋਣਾਂ ਵਾਲੇ ਦਿਨ ਉਨ੍ਹਾਂ ਨੇ ਕਾਂਗਰਸ 'ਤੇ ਅਪਣੇ ਪਿਤਾ ਦੀ ਯਾਦ ਦਾ ਨਿਰਾਦਰ ਕਰਨ ਦਾ ਇਲਜ਼ਾਮ ਲਗਾਇਆ ਸੀ। ਵਿਕਰਮਾਦਿੱਤਿਆ ਸਿੰਘ ਅਗਲੇ ਦਿਨਾਂ ਲਈ ਦਿੱਲੀ 'ਚ ਹਨ। ਖ਼ਬਰਾਂ ਹਨ ਕਿ ਅਪਣੀ ਦਿੱਲੀ ਫੇਰੀ ਦੌਰਾਨ ਉਹ ਕੇਂਦਰੀ ਸੜਕ ਅਤੇ ਟਰਾਂਸਪੋਰਟ ਮੰਤਰੀ ਨਾਲ ਮੁਲਾਕਾਤ ਕਰਨਗੇ। ਸੂਤਰਾਂ ਮੁਤਾਬਕ ਉਨ੍ਹਾਂ ਨੇ ਬਾਗੀ ਵਿਧਾਇਕਾਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਅਪਣੀ ਅਯੋਗਤਾ ਦੇ ਖਿਲਾਫ ਅੱਜ ਸਵੇਰੇ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦਾ ਰੁਖ ਕੀਤਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸੂਤਰਾਂ ਅਨੁਸਾਰ ਸ਼ਿਮਲਾ ਵਾਪਸ ਜਾਂਦੇ ਸਮੇਂ ਐਤਵਾਰ ਨੂੰ ਉਹ ਵਿਧਾਇਕਾਂ ਨਾਲ ਦੁਬਾਰਾ ਮੁਲਾਕਾਤ ਕਰ ਸਕਦੇ ਹਨ। ਸਾਰੇ ਛੇ ਬਾਗੀ ਵਿਧਾਇਕ ਇਸ ਸਮੇਂ ਚੰਡੀਗੜ੍ਹ ਦੇ ਇਕ ਵੱਡੇ ਹੋਟਲ ਵਿਚ ਠਹਿਰੇ ਹੋਏ ਹਨ। ਸੂਤਰਾਂ ਨੇ ਇਹ ਵੀ ਦਸਿਆ ਕਿ ਹਿਮਾਚਲ ਪ੍ਰਦੇਸ਼ ਕਾਂਗਰਸ ਦੇ ਦੋ ਹੋਰ ਵਿਧਾਇਕਾਂ ਨੇ ਵੀ ਬਾਗੀ ਵਿਧਾਇਕਾਂ ਨਾਲ ਮੁਲਾਕਾਤ ਕੀਤੀ ਹੈ ਪਰ ਅਜੇ ਤਕ ਇਨ੍ਹਾਂ ਮੀਟਿੰਗਾਂ ਬਾਰੇ ਕਿਸੇ ਵੀ ਪਾਰਟੀ ਵਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।

ਇਸ ਦੇ ਨਾਲ ਹੀ ਵਿਕਰਮਾਦਿਤਿਆ ਸਿੰਘ ਦੀ ਮਾਂ ਪ੍ਰਤਿਭਾ ਸਿੰਘ, ਜੋ ਕਾਂਗਰਸ ਦੀ ਸੂਬਾ ਇਕਾਈ ਦੀ ਮੁਖੀ ਹੈ, ਨੇ ਸਮਾਚਾਰ ਏਜੰਸੀ ਏਐਨਆਈ ਨੂੰ ਦਸਿਆ ਕਿ ਉਨ੍ਹਾਂ ਨੂੰ ਅਪਣੇ ਬੇਟੇ ਦੇ ਪ੍ਰੋਗਰਾਮ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਹ ਬੀਤੀ ਰਾਤ ਤਕ ਇਥੇ ਹੀ ਸੀ। ਉਸ ਤੋਂ ਬਾਅਦ ਉਸ ਨੇ ਕੀ ਕੀਤਾ... ਮੈਨੂੰ ਨਹੀਂ ਪਤਾ। ਵਿਕਰਮਾਦਿਤਿਆ ਸਿੰਘ ਦੀ ਮਾਂ ਨੇ ਕਿਹਾ ਕਿ ਉਹ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਮਿਲਣਗੇ।

ਉਨ੍ਹਾਂ ਨੇ ਯਕੀਨੀ ਤੌਰ 'ਤੇ ਕਿਹਾ ਕਿ ਉਹ ਸਾਡੀ ਹਾਈਕਮਾਂਡ ਹਨ ਅਤੇ ਅਸੀਂ ਉਨ੍ਹਾਂ ਨੂੰ ਜਾ ਕੇ ਸੁਚੇਤ ਕਰਨਾ ਹੈ ਕਿ ਹੁਣ ਹਿਮਾਚਲ ਪ੍ਰਦੇਸ਼ ਵਿਚ ਇਹ ਸਥਿਤੀ ਹੈ ਅਤੇ (ਉਹ) ਸਾਨੂੰ ਦੱਸ ਸਕਦੇ ਹਨ ਕਿ ਕੀ ਕਰਨਾ ਹੈ।

ਵਿਕਰਮਾਦਿੱਤਿਆ ਸਿੰਘ ਦੀ ਮਾਂ ਨੇ ਕਿਹਾ ਕਿ ਮੈਂ ਪਹਿਲੇ ਦਿਨ ਤੋਂ ਮੁੱਖ ਮੰਤਰੀ ਨੂੰ ਕਹਿ ਰਹੀ ਹਾਂ ਕਿ ਅਸੀਂ ਆਉਣ ਵਾਲੀਆਂ ਚੋਣਾਂ ਦਾ ਸਾਹਮਣਾ ਉਦੋਂ ਹੀ ਕਰ ਸਕਦੇ ਹਾਂ ਜੇਕਰ ਸੰਗਠਨ ਮਜ਼ਬੂਤ ਹੋਵੇਗਾ।। ਇਹ ਸਾਡੇ ਲਈ ਬਹੁਤ ਮੁਸ਼ਕਲ ਘੜੀ ਹੈ। ਅਸੀਂ ਜ਼ਮੀਨ 'ਤੇ ਬਹੁਤ ਸਾਰੀਆਂ ਮੁਸ਼ਕਲਾਂ ਦੇਖ ਸਕਦੇ ਹਾਂ ਅਤੇ ਪੀਐਮ ਮੋਦੀ ਦੇ ਨਿਰਦੇਸ਼ਾਂ 'ਤੇ ਭਾਜਪਾ ਬਹੁਤ ਕੁੱਝ ਕਰਨ ਜਾ ਰਹੀ ਹੈ।

(For more Punjabi news apart from Vikramaditya Singh meets six rebel MLAs amid Himachal Pradesh Political Crisis, stay tuned to Rozana Spokesman)