ਮੋਦੀ ਦੀ ਲਹਿਰ ਅੱਗੇ ਢਿੱਲੀ ਪੈਂਦੀ ਨਜ਼ਰ ਆ ਰਹੀ ਹੈ ਵਿਰੋਧੀਆਂ ਦੀ ਇਕਜੁਟਤਾ
ਮੋਦੀ ਦੀ ਲਹਿਰ ਅਜਿਹੀ ਚਲੀ ਕਿ ਵੱਡੇ ਵੱਡੇ ਦਿੱਗਜਾਂ ਦੀ ਵੀ ਫੂਕ ਨਿਕਲ ਗਈ।
ਮਿਰਜਾਪੁਰ: 16ਵੀਂ ਲੋਕ ਸਭਾ ਦੀਆਂ ਚੋਣਾਂ ਵਿਚ ਪੂਰੇ ਦੇਸ਼ ਵਿਚ ਚੱਲ ਰਹੀ ਮੋਦੀ ਦੀ ਲਹਿਰ ਨਾਲ ਵਿੰਦਿਆ ਖੇਤਰ ਵੀ ਨਾ ਬਚਿਅ। ਇੱਥੇ ਅਜਿਹੀ ਲਹਿਰ ਚੱਲੀ ਕਿ ਉਸ ਦੇ ਅੱਗੇ ਸਾਰੇ ਦਲਾਂ ਦੀ ਜੁਗਲਬੰਦੀ ਧਰੀ ਧਰਾਈ ਰਹਿ ਗਈ। ਸਮਾਜਵਾਦੀ ਪਾਰਟੀ ਨਾਲ ਹੀ ਬਸਪਾ ਅਤੇ ਕਾਂਗਰਸ ਦਾ ਵੀ ਸੂਪੜਾ ਸਾਫ ਹੋ ਗਿਆ। ਪਹਿਲੀ ਵਾਰ ਭਾਜਪਾ ਅਤੇ ‘ਅਪਣਾ ਦਲ’ ਗਠਜੋੜ ਤੋਂ ਉਮੀਦਵਾਰ ਅਨੂਪ੍ਰਿਆ ਪਟੇਲ ਨੇ ਭਾਰੀ ਮਾਤ ਨਾਲ ਅਪਣੀ ਮੌਜੂਦਗੀ ਦਰਜ ਕਰਵਾਈ। ਵਿਰੋਧੀ ਦਲਾਂ ਦੀ ਕਿਲਾਬੰਦੀ ਤਬਾਹ ਹੋਣ ਦਾ ਅਸਰ ਲੰਬੇ ਸਮੇਂ ਤੱਕ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਰਿਹਾ।
ਇਸ ਵਾਰ ਦੀਆਂ ਚੋਣਾਂ ਵਿਚ ਵੀ ਸਾਰੇ ਉਮੀਦਵਾਰ ਅਪਣੀ ਸਿਆਸੀ ਜ਼ਮੀਨ ਨੂੰ ਮਜ਼ਬੂਤ ਕਰਨ ਵਿਚ ਪਿੰਡਾ ਦੀ ਮਿੱਟੀ ਛਾਣਦੇ ਫਿਰਦੇ ਹਨ। 2014 ਦੌਰਾਨ ਮਿਰਜਾਪੁਰ ਸੰਸਦੀ ਖੇਤਰ ਵਿਚ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜਵਾਦੀ ਪਾਰਟੀ ਦ ਗੜ੍ਹ ਅਖੀਰ ਢਹਿ ਹੀ ਗਿਆ। ਇਸ ਦੌਰਾਨ ਮੋਦੀ ਦੀ ਲਹਿਰ ਅਜਿਹੀ ਚਲੀ ਕਿ ਵੱਡੇ ਵੱਡੇ ਦਿੱਗਜਾਂ ਦੀ ਵੀ ਫੂਕ ਨਿਕਲ ਗਈ। ਦੇਸ਼ ਵਿਚ ਪ੍ਰਚਲਿਤ ਨਾਅਰੇ ‘ਘਰ ਘਰ ਮੋਦੀ ਹਰ ਹਰ ਮੋਦੀ’ ਦਾ ਅਸਰ ਇੱਥੇ ਵੀ ਗ੍ਰਾਮੀਣ ਪੱਧਰ ’ਤੇ ਨਜ਼ਰ ਆ ਰਿਹਾ ਹੈ।
ਇਹਨਾਂ ਚੋਣਾਂ ਵਿਚ ਕਾਂਗਰਸ ਤੋਂ ਮਡਿਹਾਨ ਖੇਤਰ ਦੇ ਸਾਬਕਾ ਵਿਧਾਇਕ ਲਲਿਤੇਸ਼ਪਤੀ ਤ੍ਰਿਪਾਠੀ, ਸਮਾਜਵਾਦੀ ਪਾਰਟੀ ਤੋਂ ਲੋਕ ਨਿਰਮਾਣ ਰਾਜ ਮੰਤਰੀ ਸੁਰੇਂਦਰ ਸਿੰਘ ਪਟੇਲ ਅਤੇ ਬਹੁਜਨ ਸਮਾਜ ਪਾਰਟੀ ਤੋਂ ਮਝਵਾਂ ਦੇ ਵਿਧਾਇਕ ਰਮੇਸ਼ ਬਿੰਦ ਦੀ ਪਤਨੀ ਸਮੁਦਰਾ ਬਿੰਦ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਭਾਜਪਾ ਦੇ ਸਮਰਥਨ ਨਾਲ ਅਪਣਾ ਦਲ ਦੀ ਉਮੀਦਵਾਰ ਅਨੂਪ੍ਰਿਆ ਪਟੇਲ ਨੇ ਚਾਰ ਲੱਖ 36 ਹਜ਼ਾਰ ਵੋਟਾਂ ਨਾਲ ਜਿੱਤ ਹਾਸਲ ਕੀਤੀ।
ਸਾਲ 2008 ਵਿਚ ਹੱਦਬੰਦੀ ਤੋਂ ਬਾਅਦ ਮਿਰਜਾਪੁਰ ਦੀਆਂ ਸਾਢੇ ਚਾਰ ਵਿਧਾਨਸਭਾ ਸੀਟਾਂ ਨੂੰ ਕੱਟ ਕੇ ਪੰਜ ਵਿਧਾਨਸਭਾ ਸੀਟਾਂ ਨਾਲ ਇਕ ਮਿਰਜਾਪੁਰ ਲੋਕ ਸਭਾ ਸੀਟ ਬਣਾ ਦਿੱਤੀ ਗਈ। ਇਸ ਤੋਂ ਬਾਅਦ ਰਾਜਗੜ੍ਹ ਵਿਧਾਨਸਭਾ ਸੀਟ ਦਾ ਅਸਤਿਤਵ ਹੀ ਖਤਮ ਕਰਦੇ ਹੋਏ ਮਡਿਹਾਨ ਨਵੀਂ ਵਿਧਾਨਸਭਾ ਸੀਟ ਬਣਾ ਦਿੱਤੀ ਗਈ। ਰਬਰਸਗੰਜ ਵਿਚ ਸ਼ਾਮਲ ਸੀਟਾਂ ਨੂੰ ਮਿਰਾਜਪੁਰ ਲੋਕ ਸਭਾ ਸੀਟਾਂ ਵਿਚ ਸ਼ਾਮਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਹੋਈਆਂ ਲੋਕ ਸਭਾ ਚੋਣਾਂ ਵਿਚ ਮਿਰਾਜਪੁਰ ਲੋਕ ਸਭਾ ਸੀਟ ਤੋਂ ਪਹਿਲੀ ਵਾਰ ਸਪਾ ਉਮੀਦਵਾਰ ਬਾਲ ਕੁਮਾਰ ਪਟੇਲ ਚੋਣਾਂ ਜਿੱਤ ਕੇ ਸਾਂਸਦ ਬਣ ਗਏ।