ਆਮ ਆਦਮੀ ਦੀ ਬਚਤ 'ਤੇ ਸਰਕਾਰ ਨੇ ਚਲਾਈ ਕੈਂਚੀ, ਵਿਆਜ ਦਰਾਂ ਵਿਚ ਭਾਰੀ ਕਟੌਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਤੋਂ ਇਲਾਵਾ, ਸੁਕਨਿਆ ਸਮ੍ਰਿਧੀ ਯੋਜਨਾ ਵਿਚ ਨਿਵੇਸ਼ 'ਤੇ ਵਿਆਜ ਦਰ 8.4% ਤੋਂ ਘਟਾ ਕੇ 7.6% ਕੀਤੀ ਗਈ ਹੈ।

File Photo

ਨਵੀਂ ਦਿੱਲੀ- ਕੋਰੋਨਾ ਵਾਇਰਸ ਕਾਰਨ, ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਰੈਪੋ ਰੇਟ ਅਤੇ ਰਿਵਰਸ ਰੈਪੋ ਰੇਟ 'ਤੇ ਕੈਂਚੀ ਚਲਾ ਦਿੱਤੀ ਗਈ ਹੈ ਅਤੇ ਹੁਣ ਸਰਕਾਰ ਨੇ ਆਮ ਆਦਮੀ ਨੂੰ ਝਟਕਾ ਦਿੱਤਾ ਹੈ। ਸਰਕਾਰ ਨੇ ਛੋਟੀਆਂ ਬਚਤ ਸਕੀਮਾਂ ਉੱਤੇ ਵਿਆਜ ਦਰ ਵਿਚ ਵੱਡੀ ਕਟੌਤੀ ਕੀਤੀ ਹੈ। ਦਰਅਸਲ ਸਰਕਾਰ ਨੇ ਪਬਲਿਕ ਪ੍ਰੋਵਿਡੈਂਟ ਫੰਡ, ਨੈਸ਼ਨਲ ਸੇਵਿੰਗ ਸਰਟੀਫਿਕੇਟ ਅਤੇ ਸੁਕਨਿਆ ਸਮ੍ਰਿਧੀ ਯੋਜਨਾ ਵਰਗੀਆਂ ਛੋਟੀਆਂ ਸੇਵਿੰਗ ਸਕੀਮ ਤੇ ਵਿਆਜ਼ ਦੀ ਦਰ ਘਟਾ ਦਿੱਤੀ ਹੈ।

ਸਰਕਾਰ ਨੇ ਛੋਟੀਆਂ ਸੇਵਿੰਗ ਸਕੀਮ ਦੀਆਂ ਵਿਆਜ ਦਰਾਂ ਵਿਚ 0.70 ਫੀਸਦੀ ਤੋਂ 1.40 ਫੀਸਦੀ ਤੱਕ ਦੀ ਕਟੌਤੀ ਕੀਤੀ ਹੈ। ਇਹ ਘਟੀ ਹੋਈ ਵਿਆਜ਼ ਦਰ ਅ੍ਰਪੈਲ-ਜੂਨ 2020 ਦੀ ਤਿਮਾਹੀ ਵਿਚ ਲਾਗੂ ਹੋਵੇਗੀ। ਪੀਪੀਐਫ ਤੋਂ ਇਲਾਵਾ ਕਿਸਾਨ ਵਿਕਾਸ ਪੱਤਰ ਅਤੇ ਸੁਕਨਿਆ ਸਮ੍ਰਿਧੀ ਯੋਜਨਾ ਵਿਚ ਹੁਣ ਤੱਕ ਵਿਆਜ਼ ਦਰ ਘੱਟ ਮਿਲੇਗੀ। ਪੀਪੀਐਫ ਤੇ ਵਿਆਜ ਦਰ ਵਿਚ 0.80 ਫੀਸਦੀ ਦੀ ਭਾਰੀ ਕਮੀ ਆਈ ਹੈ।

ਹੁਣ ਅ੍ਰਪੈਲ-ਜੂਨ ਤਿਮਾਹੀ ਦੇ ਦੌਰਾਨ ਪੀਪੀਐਫ ਤੇ 7.1 ਫੀਸਦੀ ਦਾ ਵਿਆਜ ਮਿਲੇਗਾ। ਉੱਥੇ ਹੀ ਕਿਸਾਨ ਵਿਕਾਸ ਪੱਤਰ ਤੇ 0.70 ਫੀਸਦੀ ਵਿਆਜ ਦਰ ਘਟਾ ਕੇ 6.9 ਫੀਸਦੀ ਕਰ ਦਿੱਤਾ ਗਿਆ ਹੈ। ਨੈਸ਼ਨਲ ਸੇਵਿੰਗ ਸਰਟੀਫਿਕੇਟ ਤੇ ਵਿਆਜ਼ ਦਰ ਵਿਚ 1.10 ਫੀਸਦੀ ਵੱਡੀ ਕਟੌਤੀ ਕੀਤੀ ਗਈ ਹੈ। ਹੁਣ ਇਸ ਸਕੀਮ ਵਿਚ ਨਿਵੇਸ਼ ਤੇ ਨਿਵੇਸ਼ਕਾਂ ਨੂੰ 6.8 ਫੀਸਦੀ ਦਰ ਨਾਲ ਵਿਆਜ਼ ਮਿਲੇਗਾ। 

ਇਸ ਤੋਂ ਇਲਾਵਾ, ਸੁਕਨਿਆ ਸਮ੍ਰਿਧੀ ਯੋਜਨਾ ਵਿਚ ਨਿਵੇਸ਼ 'ਤੇ ਵਿਆਜ ਦਰ 8.4% ਤੋਂ ਘਟਾ ਕੇ 7.6% ਕੀਤੀ ਗਈ ਹੈ। ਇਸ ਯੋਜਨਾ ਵਿਚ 0.8 ਪ੍ਰਤੀਸ਼ਤ ਦੀ ਵੱਡੀ ਕਮੀ ਆਈ ਹੈ। ਜ਼ਿਕਰਯੋਗ ਹੈ ਕਿ ਲੰਬੇ ਸਮੇਂ ਤੋਂ ਅਜਿਹੀਆਂ ਰੋਕਾਂ ਲਗਾਈਆਂ ਜਾ ਰਹੀਆਂ ਸਨ ਕਿ ਸਰਕਾਰ ਛੋਟੀਆਂ ਬਚਤ ਸਕੀਮਾਂ 'ਤੇ ਵਿਆਜ ਦਰ ਨੂੰ ਘਟਾ ਸਕਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।