ਲੌਕਡਾਊਨ ਦੇ ਚੌਥੇ ਦਿਨ ਪੈਦਾ ਹੋਇਆ ਬੱਚਾ, ਮਾਂ ਨੇ ਨਾਮ ਹੀ ਰੱਖ ਦਿੱਤਾ 'ਲੌਕਡਾਊਨ'
28 ਮਾਰਚ ਨੂੰ ਨੀਰਜਾ ਨੇ ਪਿੰਡ ਦੇ ਹੀ ਕਮਿਊਨਿਟੀ ਸਿਹਤ ਕੇਂਦਰ ਵਿਖੇ ਇੱਕ ਬੱਚੇ ਨੂੰ ਜਨਮ ਦਿੱਤਾ।
ਨਵੀਂ ਦਿੱਲੀ- ਦੇਸ਼ ਭਰ ਵਿਚ ਹੋਏ ਲੌਕਡਾਊਨ ਦੇ ਚੌਥੇ ਦਿਨ ਉੱਤਰ ਪ੍ਰਦੇਸ਼ ਦੇ ਦੇਵਰੀਆ ਵਿਚ ਇਕ ਬੱਚਾ ਪੈਦਾ ਹੋਇਆ ਸੀ। ਉਸ ਬੱਚੇ ਦਾ ਨਾਮ ਲੌਕਡਾਊਨ ਰੱਖਿਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਦੇ ਖਾਤਮੇ ਲਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਮਰਪਿਤ ਕਰ ਦਿੱਤਾ ਹੈ। ਬੱਚੇ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਇਸ ਕੋਰੋਨਾ ਦੀ ਜੰਗ ਵਿਚ ਮਦਦ ਕਰਨ ਲਈ ਅਸੀਂ ਆਪਣੇ ਨਵਜੰਮੇ ਪੁੱਤਰ ਦਾ ਨਾਮ ਲੌਕਡਾਊਨ ਰੱਖਿਆ ਹੈ ਤਾਂ ਜੋ ਲੋਕ ਇਸ ਤੋਂ ਪ੍ਰੇਰਣਾ ਲੈਣ ਅਤੇ ਦੇਸ਼ ਦੀ ਸੁਰੱਖਿਆ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਹਿੰਮ ਨੂੰ ਸਫਲ ਬਣਾਉਣ।
ਦੇਵਰੀਆ ਦੇ ਖੁਖੁੰਦੂ ਪਿੰਡ ਦੇ ਨਿਵਾਸੀ ਪਵਨ ਕੁਮਾਰ ਦੀ ਪਤਨੀ ਨੀਰਜਾ ਗਰਭਵਤੀ ਸੀ। 28 ਮਾਰਚ ਨੂੰ ਨੀਰਜਾ ਨੇ ਪਿੰਡ ਦੇ ਹੀ ਕਮਿਊਨਿਟੀ ਸਿਹਤ ਕੇਂਦਰ ਵਿਖੇ ਇੱਕ ਬੱਚੇ ਨੂੰ ਜਨਮ ਦਿੱਤਾ। ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਵਿਚ ਤਾਲਾਬੰਦੀ ਚੱਲ ਰਹੀ ਹੈ। ਲੋਕ ਵੀ ਇਸ ਮੁਹਿੰਮ ਦਾ ਪਾਲਣ ਕਰ ਰਹੇ ਹਨ। ਨਵਜਾਤ ਬੱਚੇ ਦੀ ਮਾਂ ਨੀਰਜਾ ਨੇ ਦੱਸਿਆ ਕਿ ਪਹਿਲਾਂ ਤਾਂ ਲੋਕਾਂ ਨੇ ਸਾਡੇ ਇਸ ਫੈਸਲੇ ਦਾ ਮਜ਼ਾਕ ਉਡਾਇਆ
ਪਰ ਫਿਰ ਜਦੋਂ ਉਹਨਾਂ ਨੂੰ ਅਸੀਂ ਆਪਣੇ ਮਨ ਦੀ ਗੱਲ ਦੱਸੀ ਤਾਂ ਉਹ ਵਾਹ-ਵਾਹ ਕਰਨ ਲੱਗੇ। ਬੱਚੇ ਦੇ ਪਿਤਾ ਪਵਨ ਕੁਮਾਰ ਨੇ ਕਿਹਾ ਕਿ ਪੀਐਮ ਮੋਦੀ ਨੇ ਇਸ ਮਹਾਂਮਾਰੀ ਨਾਲ ਲੜਨ ਲਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਮਰਪਿਤ ਕਰ ਦਿੱਤਾ ਹੈ। ਅਜਿਹੇ ਵਿਚ ਸਾਡੇ ਬੱਚਾ ਮੋਦੀ ਅਭਿਆਨ ਦੀ ਸਫਲਤਾ ਦਾ ਪ੍ਰਤੀਕ ਹੈ। ਪਵਨ ਨੇ ਕਿਹਾ ਕਿ ਉਹਨਾਂ ਦੇ ਇਸ ਅਭਿਆਨ ਨੂੰ ਪੂਰਾ ਕਰਨ ਵਿਚ ਸਾਡਾ ਸਾਰਿਆਂ ਦਾ ਵੀ ਮਕਸਦ ਹੋਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਦੱਸ ਦਈਏ ਕਿ ਨਵੀਂ ਰਿਸਰਚ ਵਿਚ ਦਾਅਵਾ ਕੀਤਾ ਗਿਆ ਸੀ ਕਿ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਵਿਚ ਮਹਿਲਾਵਾਂ ਦੇ ਮੁਕਾਬਲੇ ਪੁਰਸ਼ਾਂ ਦੀ ਗਿਣਤੀ ਜ਼ਿਆਦਾ ਹੈ। ਮੌਜੂਦਾ ਖੁਲਾਸੇ ਵਿਚ ਹੁਣ ਤੱਕ ਇਕੱਠੇ ਕੀਤੇ ਗਏ ਅੰਕੜਿਆਂ ਨੂੰ ਅਧਾਰ ਬਣਾਇਆ ਗਿਆ ਹੈ। ਅੰਤਰਰਾਸ਼ਟਰੀ ਸਿਹਤ ਸੰਸਥਾ ਨੈਸ਼ਨਲ ਹੈਲਥ ਇੰਸਟੀਚਿਊਟ ਨੇ ਆਪਣੀ ਖੋਜ ਵਿਚ ਖੁਲਾਸਾ ਕੀਤਾ ਹੈ ਕਿ ਵਿਸ਼ਵ ਵਿਚ ਕੋਰੋਨਾ ਵਿਸ਼ਾਣੂ ਨਾਲ ਮਰਨ ਵਾਲਿਆਂ ਦੀ ਗਿਣਤੀ ਪੁਰਸ਼ਾਂ ਦੀ ਵਧੇਰੇ ਹੈ।
ਕੋਰੋਨਾ ਵਾਇਰਸ ਨਾਲ ਮੌਤਾਂ
ਇਟਲੀ ਵਿਚ ਮਰਨ ਵਾਲੀਆਂ ਪ੍ਰਤੀ 10 ਮਹਿਲਾਵਾਂ ਦੇ ਮੁਕਾਬਲੇ ਪੁਰਸ਼ਾਂ ਦੀ ਸੰਖਿਆ 24 ਹੈ।
ਚੀਨ ਵਿਚ ਮਰਨ ਵਾਲੀਆਂ ਪ੍ਰਤਚੀ 10 ਔਰਤਾਂ ਦੇ ਮੁਕਾਬਲੇ ਪੁਰਸ਼ਾਂ ਦੀ ਗਿਣਤੀ 18 ਹੈ।
ਜਰਮਨੀ ਵਿਚ ਮਰਨ ਵਾਲੀਆਂ ਪ੍ਰਤੀ 10 ਔਰਤਾਂ ਦੇ ਮੁਕਾਬਲੇ ਮਰਦਾਂ ਦੀ ਗਿਣਤੀ 16 ਹੈ
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।