6 ਬੱਚਿਆਂ ਸਮੇਤ ਭੁੱਖੇ ਮਰਨ ਨੂੰ ਮਜ਼ਬੂਰ ਹੋਏ ਇਸ ਅੰਨ੍ਹੇ ਪਿਤਾ ਮੂੰਹੋਂ ਸੁਣੋ ਕੀ ਹੈ Lockdown

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ।

Photo

ਸ੍ਰੀਨਗਰ (ਫਿਰਦੌਸ ਕਾਦਰੀ): ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਦੌਰਾਨ ਭਾਰਤ ਵਿਚ ਲੌਕਡਾਊਨ ਕੀਤਾ ਗਿਆ ਹੈ, ਇਸ ਲਈ ਭਾਰਤ ਵਿਚ ਕਈ ਅਜਿਹੇ ਪਰਿਵਾਰ ਹਨ, ਜਿਨ੍ਹਾਂ ਦੀ ਰੋਜ਼ੀ-ਰੋਟੀ ਇਸ ਲੌਕਡਾਊਨ ਦੀ ਭੇਂਟ ਚੜ ਗਈ ਹੈ। ਇਸ ਬਿਮਾਰੀ ਦਾ ਸਭ ਤੋਂ ਜ਼ਿਆਦਾ ਬੁਰਾ ਪ੍ਰਭਾਵ ਗਰੀਬਾ ‘ਤੇ ਪਿਆ ਹੈ।

ਅਜਿਹਾ ਹੀ ਇਕ ਪਰਿਵਾਰ ਜੰਮੂ-ਕਸ਼ਮੀਰ ਦੇ ਸ੍ਰੀਨਗਰ ਦਾ ਰਹਿਣ ਵਾਲਾ ਹੈ। ਇਹ ਪਰਿਵਾਰ ਪਿਛਲੇ ਚਾਰ ਦਿਨਾਂ ਤੋਂ ਭੁੱਖਾ ਹੈ। ਇਸ ਪਰਿਵਾਰ ਵਿਚ ਕੁੱਲ ਛੇ ਬੱਚੇ ਹਨ ਅਤੇ ਦੁੱਖ ਦੀ ਗੱਲ ਇਹ ਹੈ ਕਿ ਉਹਨਾਂ ਦੇ ਪਿਤਾ ਅੱਖਾਂ ਤੋਂ ਅੰਨ੍ਹੇ ਹਨ। ਸਪੋਕਸਮੈਨ ਨਾਲ ਗੱਲਬਾਤ ਦੌਰਾਨ ਕੁਪਵਾਹਾ ਜ਼ਿਲ੍ਹੇ ਦੇ ਰਹਿਣ ਵਾਲੇ ਵਿਅਕਤੀ ਨੇ ਦੱਸਿਆ ਕਿ 2016 ਵਿਚ ਮਜ਼ਦੂਰੀ ਕਰਨ ਤੋਂ ਬਾਅਦ ਜਦੋਂ ਉਹ ਘਰ ਪਰਤ ਰਹੇ ਸੀ ਤਾਂ ਰਾਸਤੇ ਵਿਚ ਇਕ ਜਲੂਸ ਆ ਰਿਹਾ ਸੀ।

ਉਹ ਉੱਥੇ ਫਸ ਗਏ, ਇਸ ਦੌਰਾਨ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਅਤੇ ਉਹਨਾਣ ਦਾ ਅਪਰੇਸ਼ਨ ਕਰਨ ਲਈ ਉਸ ਦੀ ਕਈ ਲੋਕਾਂ ਨੇ ਵਿੱਤੀ ਸਹਾਇਤਾ ਵੀ ਕੀਤੀ। ਉਹਨਾਂ ਨੇ ਹਰ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕੀਤੀ  ਕਿ ਉਹ ਉਸ ਦੀ ਮਦਦ ਕਰਨ। ਉਹਨਾ ਦੱਸਿਆ ਕਿ  ਉਹ ਮਜ਼ਬੂਰ ਹਨ ਅਤੇ ਪਿਛਲੇ ਚਾਰ ਦਿਨਾਂ ਤੋਂ ਅਪਣੇ ਬੱਚਿਆਂ ਨੂੰ ਆਲੂ ਉਬਾਲ ਕੇ ਖਿਲਾ ਰਹੇ ਹਨ।

ਉਹਨਾਂ ਦੱਸਿਆ ਕਿ ਉਹਨਾਂ ਕੋਲ ਰਹਿਣ ਲਈ ਘਰ ਨਹੀਂ ਹੈ, ਉਹਨਾਂ ਨੇ ਇਕ ਸ਼ੈੱਡ ਬਣਾਈ ਸੀ ਤੇ ਉਹ ਵੀ ਬਰਫ਼ ਨਾਲ ਟੁੱਟ ਗਈ। ਉਹਨਾਂ ਦੱਸਿਆ ਕਿ ਜਦੋਂ ਉਹ ਸ੍ਰੀਨਗਰ ਬੱਸ ਅੱਡੇ ‘ਤੇ ਬੈਠੇ ਸੀ ਤਾਂ ਇਕ ਵਿਅਕਤੀ ਨੇ ਉਹਨਾਂ ਨੂੰ ਰਹਿਣ ਲਈ ਕਮਰਾ ਦਿੱਤਾ। ਉਹਨਾਂ ਦੱਸਿਆ ਕਿ ਉਹਨਾ ਕੋਲ ਛੇ ਬੱਚੇ ਹਨ, ਜਿਨ੍ਹਾਂ ਵਿਚ 2 ਲੜਕੀਆਂ ਅਤੇ 4 ਲੜਕੇ ਹਨ।

ਉਹਨਾਂ ਦੱਸਿਆ ਕਿ ਉਹਨਾਂ ਦੀਆਂ ਲੱਤਾਂ ਦਾ ਵੀ ਓਪਰੇਸ਼ਨ ਹੋਇਆ ਹੈ, ਇਸ  ਲਈ ਉਹ ਕੁਝ ਨਹੀਂ ਕਰ ਸਕਦੇ। ਉਹਨਾਂ ਨੇ ਲੋਕਾਂ ਨੂੰ ਉਹਨਾਂ ਤੱਕ ਖਾਣਾ ਪਹੁੰਚਾਉਣ ਦੀ ਅਪੀਲ ਕੀਤੀ। ਉਹਨਾਂ ਦੀ ਪਤਨੀ ਨੇ ਦੱਸਿਆ ਕਿ ਉਹਨਾਂ ਦੇ ਘਰ ਵਿਚ ਗੈਸ ਨਹੀਂ ਹੈ। ਉਹਨਾਂ ਦੱਸਿਆ ਕਿ ਜਦੋਂ ਵੀ ਬੱਚੇ ਖਾਣਾ ਮੰਗਦੇ ਹਨ ਤਾਂ ਉਹ ਉਹਨਾਂ ਨੂੰ ਆਲੂ ਉਬਾਲ ਕੇ ਦਿੰਦੇ ਹਨ। ਉਹਨਾਂ ਨੇ ਮਦਦ ਲਈ ਅਪਣਾ ਨੰਬਰ ਵੀ ਦਿੱਤਾ, ਉਹਨਾਂ ਦਾ ਨੰਬਰ 7051422616 ਹੈ। ਇਸ ਤੋਂ ਇਲਾਵਾ ਉਹਨਾਂ ਨੇ ਪ੍ਰਸ਼ਾਸਨ ਅਤੇ ਸੰਸਥਾਵਾਂ ਨੂੰ ਵੀ ਮਦਦ ਲਈ ਅਪੀਲ ਕੀਤੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।