ਮਈ ਮਹੀਨੇ ਵਿਚ ਇੰਨੇ ਦਿਨ ਬੰਦ ਰਹਿਣਗੀਆਂ ਸਾਰੀਆਂ ਬੈਂਕਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਾਣੋ, ਪੂਰੀ ਸੂਚੀ

Bank holidays in may 2019 know complete list

ਨਵੀਂ ਦਿੱਲੀ: ਮਈ ਮਹੀਨੇ ਵਿਚ ਕਈ ਨੈਸ਼ਨਲ ਛੁੱਟੀਆਂ ਹਨ ਜਿਸ ਵਿਚ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਬੰਦ ਰਹਿਣਗੀਆਂ। ਇਸ ਲਈ ਬੈਂਕਾਂ ਨਾਲ ਸਬੰਧਤ ਸਾਰੇ ਕੰਮ ਜਲਦ ਤੋਂ ਜਲਦ ਕਰਵਾਏ ਜਾਣ। ਮਈ ਮਹੀਨੇ ਵਿਚ ਕਈ ਦਿਵਸ ਜਿਵੇਂ ਪਰਸ਼ੂਮਾ ਜਯੰਤੀ, ਬੁੱਧ ਪੁਰਣਿਮਾ, ਜਮਾਤ- ਉਲ-ਵਿਦਾ ਵਰਗੇ ਤਿਉਹਾਰ ਹਨ। ਇਸ ਤੋਂ ਇਲਾਵਾ ਹਰ ਮਹੀਨੇ ਮਿਲਣ ਵਾਲੀਆਂ ਛੁੱਟੀਆਂ ਵੀ ਇਸ ਵਿਚ ਸ਼ਾਮਲ ਹਨ।

1 ਮਈ ਮਤਲਬ ਅੱਜ ਮਹਾਰਾਸ਼ਟਰ ਵਿਚ ਮਹਾਰਾਸ਼ਟਰ ਦਿਨ ਮਨਾਇਆ ਜਾਂਦਾ ਹੈ ਜਿਸ ਕਰਕੇ ਇੱਥੇ ਸਰਕਾਰੀ ਛੁੱਟੀ ਹੁੰਦੀ ਹੈ। ਇਸ ਤਰ੍ਹਾਂ ਜ਼ਾਹਰ ਹੈ ਕਿ ਅਜਿਹੇ ਵਿਚ ਬੈਂਕ ਬੰਦ ਰਹਿਣਗੀਆਂ। ਮਈ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਬੈਂਕ ਬੰਦ ਰਹਿੰਦੀਆਂ ਹਨ। ਇਸ ਮਹੀਨੇ ਦੂਜੇ ਸ਼ਨੀਵਾਰ 11 ਮਈ ਅਤੇ ਚੌਥੇ ਸ਼ਨੀਵਾਰ 25 ਮਈ ਨੂੰ ਹੋਵੇਗਾ ਅਤੇ ਇਹਨਾਂ ਦਿਨਾਂ ਵਿਚ ਬੈਂਕਾਂ ਬੰਦ ਰਹਿਣਗੀਆਂ।

ਇਸ ਵਾਰ ਬੁੱਧ ਪੁਰਣਿਮਾ 18 ਮਈ ਸ਼ਨੀਵਾਰ ਨੂੰ ਹੈ ਜਿਸ ਕਾਰਣ ਤੀਜੇ ਸ਼ਨੀਵਾਰ ਨੂੰ ਵੀ ਬੈਂਕਾਂ ਬੰਦ ਰਹਿਣਗੀਆਂ। ਇਹਨਾਂ ਦਿਨਾਂ ਵਿਚ ਲੋਕਾਂ ਦੇ ਬੈਂਕ ਨਾਲ ਜੁੜੇ ਕੰਮ ਘੱਟ ਹੋਣ ਦੀ ਸੰਭਾਵਨਾ ਹੈ। ਸ਼ਨੀਵਾਰ ਅਤੇ ਛੁੱਟੀ ਵਾਲੇ ਦਿਨ ਤਾਂ ਬਿਲਕੁੱਲ ਹੀ ਕੰਮ ਨਹੀਂ ਹੋ ਸਕਦਾ। ਇਸ ਲਈ ਬੈਂਕ ਜਾਣ ਤੋਂ ਪਹਿਲਾਂ ਪਤਾ ਕਰ ਲਿਆ ਜਾਵੇ ਕਿ ਅੱਜ ਛੁੱਟੀ ਤਾਂ ਨਹੀਂ। ਤਿਉਹਾਰ ਵਾਲੇ ਦਿਨ ਅਕਸਰ ਲਗਭਗ ਸਾਰੀਆਂ ਬੈਂਕਾਂ ਬੰਦ ਰਹਿੰਦੀਆਂ ਹਨ।

ਕਿਉਂਕਿ ਇਸ ਦਿਨ ਲੋਕਾਂ ਨੇ ਤਿਉਹਾਰਾਂ ਵਿਚ ਸ਼ਾਮਲ ਹੋਣਾ ਹੁੰਦਾ ਹੈ। ਤਿਉਹਾਰਾਂ ਦਾ ਚਾਹ ਕਿਸ ਨੂੰ ਨਹੀਂ ਹੁੰਦਾ। ਸਾਰੇ ਲੋਕ ਅਪਣੇ ਪਰਵਾਰ ਨਾਲ ਮਿਲ ਕੇ ਤਿਉਹਾਰ ਦੀਆਂ ਖੁਸ਼ੀਆਂ ਮਨਾਉਂਦੇ ਹਨ। ਤਿਉਹਾਰ ਹੋਣ ਕਾਰਨ ਬੈਂਕਾਂ ਵਿਚ ਵੀ ਛੁੱਟੀ ਕਰ ਦਿੱਤੀ ਜਾਂਦੀ ਹੈ। 1 ਮਈ, 7 ਮਈ, 8 ਮਈ, 16 ਮਈ, 18 ਮਈ, 24 ਮਈ ਅਤੇ 31 ਮਈ ਨੂੰ ਕੋਈ ਨਾ ਕੋਈ ਤਿਉਹਾਰ ਹੈ। ਇਸ ਲਈ ਇਹਨਾਂ ਦਿਨਾਂ ਨੂੰ ਛੁੱਟੀ ਹੋਵੇਗੀ ਜਿਸ ਕਾਰਨ ਬੈਂਕਾ ਵੀ ਬੰਦ ਰਹਿਣਗੀਆਂ।