Breaking News: ਮਹਾਰਾਸ਼ਟਰ ਦੇ ਗੜਚਿਰੌਲੀ ‘ਚ IED ਬਲਾਸਟ, ਨਕਸਲੀਆਂ ਨੇ ਪੁਲਿਸ ਦੀ ਗੱਡੀ ਉਡਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਦੇ 10 ਜਵਾਨ ਜ਼ਖ਼ਮੀ...

Maoists blew police vehicle

ਮੁੰਬਈ : ਮਹਾਰਾਸ਼ਟਰ ਦੇ ਗੜਚਿਰੌਲੀ ਵਿੱਚ ਇੱਕ ਵੱਡਾ ਨਕਸਲੀ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਮਹਾਰਾਸ਼ਟਰ  ਦੇ ਗੜਚਿਰੌਲੀ ਵਿੱਚ ਨਕਸਲੀਆਂ ਨੇ IED ਬਲਾਸਟ ਕਰਕੇ ਪੁਲਿਸ ਦੀ ਗੱਡੀ ਉਡਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਨਕਸਲੀ ਹਮਲੇ ਵਿੱਚ 10 ਜਵਾਨ ਜਖ਼ਮੀ ਹੋ ਗਏ ਹਨ।

 



 

ਦਸਿਆ ਜਾ ਰਿਹਾ ਹੈ ਕਿ ਇਸ ਨਕਸਲੀ ਹਮਲੇ ਵਿਚ 10 ਜਵਾਨ ਜਖ਼ਮੀ ਹੋ ਗਏ ਹਨ। ਮਹਾਰਾਸ਼ਟਰ ਦੇ ਨਕਸਲ ਪ੍ਰਭਾਵਿਤ ਜ਼ਿਲ੍ਹੇ ਗੜਚਿਰੌਲੀ ਵਿੱਚ ਮਾਓਵਾਦੀਆਂ ਨੇ ਪੁਲਿਸ ਦੀ ਗੱਡੀ ਨੂੰ ਨਿਸ਼ਾਨਾ ਬਣਾਇਆ ਅਤੇ ਆਈਈਡੀ ਨਾਲ ਉਸਨੂੰ ਉਡਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਜਿਹੜੀ ਪੁਲਿਸ ਦੀ ਗੱਡੀ ‘ਤੇ ਨਕਸਲੀਆਂ ਨੇ ਹਮਲਾ ਕੀਤਾ ਹੈ, ਉਸ ਵਿੱਚ 16 ਸੁਰੱਖਿਆ ਕਰਮਚਾਰੀ ਮੌਜੂਦ ਸਨ। ਹਾਲਾਂਕਿ, ਇਸ ਬਲਾਸਟ ਤੋਂ ਬਾਅਦ ਪੁਲਿਸ ਅਤੇ ਨਕਸਲੀਆਂ ਦੇ ‘ਚ ਮੁੱਠਭੇੜ ਜਾਰੀ ਹੈ। ਦੋਨਾਂ ਪਾਸਿਓ ਗੋਲੀਬਾਰੀ ਹੋ ਰਹੀ ਹੈ।

ਇਸ ਤੋਂ ਪਹਿਲਾਂ ਲੋਕ ਸਭਾ ਚੋਣ ਲਈ ਹੋਣ ਵਾਲੇ ਪਹਿਲੇ ਪੜਾਅ ਦੇ ਮਤਦਾਨ ਤੋਂ ਇੱਕ ਦਿਨ ਪਹਿਲਾਂ ਮਹਾਰਾਸ਼ਟਰ ਦੇ ਗੜਚਿਰੌਲੀ ‘ਚ CRPF ਦੀ ਪਟਰੌਲਿੰਗ ਟੀਮ ‘ਤੇ ਨਕਸਲੀਆਂ ਨੇ ਹਮਲਾ ਕੀਤਾ ਸੀ। ਨਕਸਲੀਆਂ ਵੱਲੋਂ CRPF ਦੀ ਪਟਰੌਲਿੰਗ ਟੀਮ ‘ਤੇ ਕੀਤੇ ਗਏ IED ਬਲਾਸਟ ਦੀ ਚਪੇਟ ਵਿੱਚ ਕਈ ਜਵਾਨ ਆਏ ਸਨ। ਇਸ ਤੋਂ ਪਹਿਲਾਂ ਮਹਾਰਾਸ਼ਟਰ ਦੇ ਗੜਚਿਰੌਲੀ ਜ਼ਿਲ੍ਹੇ ‘ਚ ਨਕਸਲਵਾਦੀਆਂ ਨੇ ਸੜਕ ਉਸਾਰੀ ਕੰਪਨੀ ਦੇ 25 ਵਾਹਨ ਸਾੜ ਦਿੱਤੇ। ਅੱਜ ਸਵੇਰੇ ਗੜਚਿਰੌਲੀ ਦੇ ਉਪ ਜ਼ਿਲ੍ਹਾ ਕੁਰਖੇੜਾ ਵਿੱਚ ਨਕਸਲੀਆਂ ਨੇ ਨਿਜੀ ਠੇਕੇਦਾਰਾਂ ਦੇ ਘੱਟੋ-ਘੱਟ ਤਿੰਨ ਦਰਜਨ ਵਾਹਨਾਂ ਨੂੰ ਅੱਗ ਲਗਾ ਦਿੱਤੀ।

ਇਹ ਘਟਨਾ ਸਵੇਰੇ ਉਸ ਸਮੇਂ ਘਟੀ ਜਦੋਂ ਰਾਜ ਦਾ ਸਥਾਪਨਾ ਦਿਨ ‘ਮਹਾਰਾਸ਼ਟਰ ਦਿਨ’ ਮਨਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ। ਇਧਰ ਨਕਸਲੀ ਪਿਛਲੇ ਸਾਲ 22 ਅਪ੍ਰੈਲ ਦੇ ਦਿਨ ਸੁਰੱਖਿਆ ਬਲਾਂ ਵੱਲੋਂ ਮਾਰੇ ਗਏ ਆਪਣੇ 40 ਸਾਥੀਆਂ ਦੀ ਮੌਤ ਦੀ ਪਹਿਲੀ ਬਰਸੀ ਮਨਾਉਣ ਲਈ ਇੱਕ ਹਫ਼ਤੇ ਤੋਂ ਚੱਲ ਰਹੇ ਵਿਰੋਧ ਨੁਮਾਇਸ਼ ਦੇ ਅੰਤਿਮ ਪੜਾਅ ਵਿੱਚ ਸਨ। ਜਿਨ੍ਹਾਂ ਵਾਹਨਾਂ ਨੂੰ ਨਕਸਲੀਆਂ ਨੇ ਆਪਣਾ ਨਿਸ਼ਾਨਾ ਬਣਾਇਆ, ਉਨ੍ਹਾਂ ਵਿਚੋਂ ਜ਼ਿਆਦਾਤਰ ਅਮਰ ਇੰਫਾਸਟਰਕਚਰ ਲਿਮਿਟੇਡ ਦੇ ਸਨ, ਜੋ ਦਾਦਾਪੁਰ ਪਿੰਡ ਦੇ ਕੋਲ ਐਨ.ਐਚ 136  ਦੇ ਪੁਰਾਣੇ ਯੇਰਕਾਡ ਸੈਕਟਰ ਲਈ ਉਸਾਰੀ ਕਾਰਜਾਂ ‘ਚ ਲੱਗੇ ਸਨ।

ਘਟਨਾ ਸਥਾਨ ਤੋਂ ਭੱਜਣ ਤੋਂ ਪਹਿਲਾਂ ਨਕਸਲੀਆਂ ਨੇ ਪਿਛਲੇ ਸਾਲ ਆਪਣੇ ਸਾਥੀਆਂ ਦੀ ਹੱਤਿਆ ਦੀ ਨਿੰਦਿਆ ਕਰਦੇ ਹੋਏ ਪੋਸਟਰ ਅਤੇ ਬੈਨਰ ਵੀ ਲਗਾਏ। ਨਕਸਲੀਆਂ ਨੇ ਜਾਣ ਤੋਂ ਪਹਿਲਾਂ ਦੋ ਜੇਸੀਬੀ, 11 ਟਿੱਪਰ, ਡੀਜਲ ਅਤੇ ਪਟਰੌਲ ਟੈਂਕਰਸ, ਰੋਲਰਸ, ਜੇਨਰੇਟਰ ਵੈਨ ਅਤੇ ਦੋ ਦਫ਼ਤਰਾਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ।