ਸੁਰੱਖਿਆ ਬਲਾਂ ਦੇ ਜਵਾਨਾਂ ’ਤੇ ਨਕਸਲੀਆਂ ਨੇ ਕੀਤਾ ਹਮਲਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਕਸਲੀਆਂ ਨੇ ਸੁਰੱਖਿਆ ਬਲਾਂ 'ਤੇ ਕੀਤੀ ਗੋਲੀਬਾਰੀ

4 BSF jawans lost lives in encounter with maoists in kanker

ਰਾਇਪੁਰ: ਛਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ਵਿਚ ਨਕਸਲੀਆਂ ਦੇ ਨਾਲ ਮੁਠਭੇੜ ਵਿਚ ਸੀਮਾ ਸੁਰੱਖਿਆ ਬਲ ਦੇ ਚਾਰ ਜਵਾਨ ਸ਼ਹੀਦ ਹੋ ਗਏ ਅਤੇ ਦੋ ਘਾਇਲ ਹੋ ਗਏ। ਸੂਬੇ ਦੇ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਰਤਾਪੁਰਾ ਥਾਣਾ ਖੇਤਰ ਦੇ ਅੰਤਰਗਤ ਮਹਲਾ ਪਿੰਡ ਦੇ ਨੇੜੇ ਨਕਸਲੀਆਂ ਅਤੇ ਸੁਰੱਖਿਆ ਬਲਾਂ ਦੇ ਵਿਚਕਾਰ ਮੁਠਭੇੜ ਵਿਚ ਬੀਐਸਐਫ ਦੀ 114ਵੀਂ ਬਟਾਲੀਅਨ ਦੇ ਚਾਰ ਜਵਾਨ ਸ਼ਹੀਦ ਹੋ ਗਏ ਅਤੇ ਦੋ ਘਾਇਲ ਹੋ ਗਏ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਹਲਾ ਸਥਿਤ ਬੀਐਸਐਫ ਦੇ ਕੈਂਪ ਤੋਂ ਸੁਰੱਖਿਆ ਬਲਾਂ ਦਾ ਦਲ ਗਸ਼ਤ ’ਤੇ ਨਿਕਲਿਆ ਸੀ। ਇਸ ਦਲ ਵਿਚ ਜ਼ਿਲ੍ਹਾ ਬਲ ਦੇ ਜਵਾਨ ਵੀ ਸੀ। ਜਵਾਨ ਜਦੋਂ ਕੁਝ ਦੂਰੀ ’ਤੇ ਸੀ ਉਦੋਂ ਨਕਸਲੀਆਂ ਨੇ ਉਹਨਾਂ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਜਵਾਨਾਂ ਨੇ ਵੀ ਜਵਾਬੀ ਕਾਰਵਾਈ ਕੀਤੀ।

ਉਹਨਾਂ ਦੱਸਿਆ ਕਿ ਕੁਝ ਦੇਰ ਤੱਕ ਦੋਨਾਂ ਪਾਸਿਓਂ ਗੋਲੀਬਾਰੀ ਤੋਂ ਬਾਅਦ ਨਕਸਲੀ ਉੱਥੋਂ ਫਰਾਰ ਹੋ ਗਏ। ਇਸ ਘਟਨਾ ਵਿਚ ਚਾਰ ਜਵਾਨ ਸ਼ਹੀਦ ਹੋ ਗਏ। ਖੇਤਰ ਵਿਚ ਨਕਸਲੀਆਂ ਦੇ ਖਿਲਾਫ ਅਭਿਆਨ ਜਾਰੀ ਹੈ। ਰਾਜ ਦੀ ਨਕਸਲ ਪ੍ਰਭਾਵਿਤ ਕਾਂਕੇਰ ਲੋਕ ਸਭਾ ਸੀਟ ਲਈ ਇਸ ਮਹੀਨੇ ਦੀ 18 ਤਾਰੀਕ ਨੂੰ ਮਤਦਾਨ ਹੋਵੇਗਾ।