ਭਾਰਤ ਅਤੇ ਬੰਗਲਾਦੇਸ਼ ਵਿਚ ਬਲਾਸਟ ਦੀ ਧਮਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੰਗਾਲ ਵਿਚ ਆਈਐਸ ਦਾ ਵਜੂਦ

IS knock in Bengal threat to carry out attacks in India and Bangladesh?

ਨਵੀਂ ਦਿੱਲੀ: ਇਕ ਰਿਪੋਰਟ ਵਿਚ ਆਈਐਸ ਅਤਿਵਾਦੀ ਨੇ ਇਕ ਪੋਸਟ ਜਾਰੀ ਕੀਤੀ ਹੈ ਜਿਸ ਵਿਚ ਉਸ ਨੇ ਧਮਕੀ ਵਾਲਾ ਸੁਨੇਹਾ ਲਿਖਿਆ ਹੈ। ਇਸ ਵਿਚ ਵਰਤੀ ਗਈ ਭਾਸ਼ਾ ਹਿੰਦੀ, ਅੰਗਰੇਜ਼ੀ ਅਤੇ ਬੰਗਾਲੀ ਹੈ। ਇਸ ਵਿਚ ਲਿਖਿਆ ਗਿਆ ਹੈ ਕਿ ਜੇਕਰ ਤੁਸੀਂ ਸੋਚਦੇ ਹੋ ਕਿ ਤੁਸੀਂ ਬੰਗਾਲ ਅਤੇ ਹਿੰਦ ਵਿਚ ਖਲੀਫਾ ਸੈਨਿਕਾਂ ਨੂੰ ਸ਼ਾਂਤ ਕਰ ਦਿੱਤਾ ਹੈ ਤਾਂ ਸੁਣੋ, ਅਸੀਂ ਕਦੇ ਵੀ ਸ਼ਾਂਤ ਨਹੀਂ ਬੈਠਦੇ। ਸਾਡੀ ਬਦਲੇ ਦੀ ਪਿਆਸ ਕਦੇ ਵੀ ਖਤਮ ਨਹੀਂ ਹੋ ਸਕਦੀ।

ਅਧਿਕਾਰੀ ਨੇ ਕਿਹਾ ਕਿ ਆਈਐਸ ਨੇ ਸ਼੍ਰੀਲੰਕਾ ਵਿਚ ਜਿਸ ਤਰ੍ਹਾਂ ਅਤਿਵਾਦੀ ਹਮਲਾ ਕੀਤਾ ਹੈ ਉਹ ਬਹੁਤ ਹੀ ਗੰਭੀਰ ਮਾਮਲਾ ਹੈ। ਇਸ ਤਰ੍ਹਾਂ ਬੰਗਾਲ ਵਿਚ ਵੀ ਆਈਐਸ ਪੈਰ ਫੈਲਾਅ ਰਿਹਾ ਹੈ। ਇਸ ਦੇ ਲਈ ਉਹ ਇੱਥੇ ਮੌਜੂਦ ਅਤਿਵਾਦੀ ਸੰਗਠਨ ਜਮਾਤੁਲ ਮੁਜ਼ਾਹਿਦੀਨ ਦਾ ਸਹਾਰਾ ਲੈ ਰਿਹਾ ਹੈ। ਅਜਿਹੇ ਹੀ ਲੋਕਲ ਅਤਿਵਾਦੀਆਂ ਦਾ ਸਹਾਰਾ ਲੈਂਦੇ ਹੋਏ ਆਈਐਸ ਫਿਰ ਤੋਂ ਕਿਸੇ ਵੱਡੇ ਮਾਮਲੇ ਨੂੰ ਅੰਜਾਮ ਦੇ ਸਕਦੇ ਹਨ।

ਤੌਹੀਦ ਜ਼ਮਾਤ ਦੇ ਸ਼੍ਰੀਲੰਕਾ ਦੀ ਰਾਜਧਾਨੀ ਵਿਚ ਕੀਤੇ ਸੀਰੀਅਲ ਬੰਬ ਧਮਾਕੇ ਤੋਂ ਤਮਿਲਨਾਡੂ ਵੀ ਐਕਟਿਵ ਹੋ ਗਿਆ ਸੀ। ਇਸ ਹਮਲੇ ਵਿਚ 300 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਲਗਭਗ 500 ਜ਼ਖ਼ਮੀ ਹੋ ਗਏ ਸਨ। ਇਸ ਤੋਂ ਪਹਿਲਾਂ ਸੰਗਠਨ ਨਾਲ ਜੁੜੇ ਸਮੂਹ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਪੋਸਟ ਕੀਤੀ ਸੀ ਜਿਸ ਤੋਂ ਪਤਾ ਲੱਗਿਆ ਸੀ ਕਿ ਇਸਟਰ ਹਮਲੇ ਪਿੱਛੇ ਆਈਐਸ ਦਾ ਹੱਥ ਹੈ। ਹਾਲਾਂਕਿ, ਇਸ ਵੀਡੀਓ ਦੀ ਪੁਸ਼ਟੀ ਨਹੀਂ ਹੋ ਸਕੀ। ਇਸ ਵੀਡੀਓ ਵਿਚ ਕਥਿਤ ਆਤਮਘਾਤੀ ਹਮਲਾਵਰਾਂ ਵਿਚੋਂ ਤਿੰਨ ਦੀ ਤਸਵੀਰ ਦਿਖਾਈ ਗਈ ਸੀ।