ਆਈਐਸਆਈਐਸ ਨੇ ਖਤਮ ਕੀਤਾ ਸੀ ਪਰਵਾਰ, ਬਦਲੇ 'ਚ ਅਤਿਵਾਦੀਆਂ ਦੇ ਸਿਰ ਕੱਟ ਕੇ ਕੜਾਹੀ 'ਚ ਪਕਾਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵਹੀਦਾ ਅਪਣੇ ਆਪ ਨੂੰ ਰਬਾਤ ਮੰਜਲ ਕਹਿੰਦੀ ਹੈ ਜਿਸ ਦਾ ਮਤਲਬ ਹੈ ਉਹ ਸ਼ਖਸ ਜਿਸ ਨੇ ਅਪਣਿਆਂ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ ਚੁੱਕੀ ਹੋਵੇ। 

Wahida with her army

ਬਗਦਾਦ : ਆਈਐਸਆਈਐਸ ਅਤਿਵਾਦੀਆਂ ਦਾ ਇਕ ਸਮੂਹ ਹੈ ਜੋ ਕਿ 1999 ਵਿਚ ਬਣਿਆ ਸੀ। ਜਦ ਇਰਾਕ ਦੇ ਹਾਲਤ ਵਿਗੜੇ ਤਾਂ 2013-14 ਵਿਚ ਇਸ ਨੇ ਇਥੇ ਪੈਰ ਜਮਾ ਲਏ। ਆਈਐਸਆਈਐਸ ਸੰਗਠਨ ਵੱਲੋਂ ਔਰਤਾਂ ਨਾਲ ਕੁਕਰਮ ਕੀਤਾ ਗਿਆ। ਕਈਆਂ ਬੱਚੀਆਂ ਨੂੰ ਚੁੱਕ ਕੇ ਲਿਜਾਇਆ ਜਾਂਦਾ ਅਤੇ ਸਰੀਰਕ ਸਬੰਧ ਬਣਾਉਣ ਲਈ ਉਹਨਾਂ ਨੂੰ ਗੁਲਾਮ ਬਣਾ ਲਿਆ ਜਾਂਦਾ।

ਆਈਐਸਆਈਐਸ ਦੀ ਦਹਿਸ਼ਤਗਰਦੀ ਅਤੇ ਕੁਝ ਕਾਰਨਾਮੇ ਅਜਿਹੇ ਹਨ ਜੋ ਕਿ ਬਹੁਤ ਖ਼ਤਰਨਾਕ ਹਨ ਤੇ ਜਿਸ ਕਾਰਨ ਦੁਨੀਆਂ ਭਰ ਦੇ ਲੋਕ ਆਈਐਸਐਸ ਦੇ ਨਾਮ ਤੋਂ ਡਰਨ ਲਗੇ। ਅਜਿਹਾ ਹੀ ਇਕ ਦਰਦਨਾਕ ਹਾਦਸਾ ਵਹੀਦਾ ਜਮਾਈਲੀ ਦੇ ਨਾਲ ਹੋਇਆ ਜੋ ਕਿ ਅਪਣੇ ਪਰਵਾਰ ਦੇ ਨਾਲ ਇਰਾਕ ਵਿਚ ਰਹਿੰਦੀ ਸੀ। ਪਰਵਾਰ ਵਿਚ ਉਸ ਦੇ ਪਿਤਾ, ਤਿੰਨ ਭਰਾ, ਪਤੀ, ਬੱਚੇ ਅਤੇ ਬੱਚਿਆਂ ਦੇ ਵੀ ਬੱਚੇ ਰਹਿੰਦੇ ਸਨ।

ਵਹੀਦਾ ਇਕ ਘਰੇਲੂ ਔਰਤ ਸੀ ਪਰ ਇਕ ਦਿਨ ਉਸ ਦੀ ਜਿੰਦਗੀ ਅਜਿਹੀ ਬਦਲੀ ਕਿ ਅੱਜ ਉਹ ਆਰਮੀ ਦੀ ਕਮਾਂਡਰ ਹੈ ਅਤੇ 80 ਮਰਦਾਂ ਦੀ ਫ਼ੌਜ ਦੀ ਅਗਵਾਈ ਕਰਦੀ ਹੈ। ਦਰਅਸਲ ਉਸ ਦੇ ਪਤੀ, ਭਰਾ, ਪਿਤਾ ਅਤੇ ਪਰਵਾਰ ਦੇ ਬਾਕੀ 10 ਲੋਕਾਂ ਨੂੰ ਆਈਐਸਆਈਐਸ ਵੱਲੋਂ ਮਾਰ ਦਿਤਾ ਗਿਆ। 2014 ਵਿਚ ਉਸ ਦੇ ਜਵਾਈ ਦਾ ਵੀ ਆਈਐਸਆਈਐਸ ਵੱਲੋਂ ਸ਼ੋਸ਼ਣ ਕੀਤਾ ਗਿਆ। ਉਸ ਦੇ ਹੱਥ-ਪੈਰ ਕੱਟ ਦਿਤੇ ਗਏ

ਅਤੇ ਉਸ ਨੂੰ ਤੜਫਾ ਕੇ ਜਾਨ ਤੋਂ ਮਾਰ ਦਿਤਾ ਗਿਆ। ਉਸ ਦਿਨ ਵਹੀਦਾ ਨੇ ਅਪਣੀ ਜਿੰਦਗੀ ਦਾ ਮਕਸਦ ਹੀ ਬਣਾ ਲਿਆ ਕਿ ਉਹ ਅਤਿਵਾਦ ਨੂੰ ਖਤਮ ਕਰ ਕੇ ਰਹੇਗੀ। ਉਸ ਨੇ ਅਪਣਾ ਨਵਾਂ ਨਾਮ ਰੱਖਿਆ, ਉਮ ਹਨਾਦੀ। 2004 ਵਿਚ ਉਹ ਉਹ ਇਰਾਕੀ ਫ਼ੌਜ ਦੇ ਨਾਲ ਮਿਲ ਗਈ। ਕਈ ਸਾਲਾਂ ਤੱਕ ਅਲ ਕਾਇਦਾ ਨਾਲ ਲੜੀ ਤੇ ਫਿਰ ਆਈਐਸਆਈਐਸ ਨਾਲ। 2016 ਵਿਚ ਵਹੀਦਾ ਨੇ ਅਪਣੀ ਖ਼ੁਦ ਦੀ ਫ਼ੌਜ ਤਿਆਰ ਕੀਤੀ। 

ਇਸ ਵਿਚ 80 ਮਰਦ ਹਨ। ਇਰਾਕ ਵਿਚ ਇਕ ਥਾਂ ਹੈ ਸ਼ਿਰਕਾਤ, ਉਥੇ ਆਈਐਸਆਈਐਸ ਨੇ ਅਪਣੇ ਪੈਰ ਪਸਾਰੇ ਹੋਏ ਸਨ। ਵਹੀਦਾ ਨੇ ਅਪਣੀ ਫ਼ੌਜ ਨਾਲ ਮਿਲ ਕੇ ਇਸ ਸ਼ਹਿਰ ਨੂੰ ਆਈਐਸਆਈਐਸ ਤੋਂ ਵਾਪਸ ਹਾਸਲ ਕੀਤਾ।  ਉਸੇ ਸਾਲ ਫੇਸਬੁਕ 'ਤੇ ਕੁਝ ਤਸਵੀਰਾਂ ਚਰਚਾ ਵਿਚ ਰਹੀਆਂ। ਵਹੀਦਾ ਨੇ ਇਕ ਕੱਟਿਆ ਹੋਇਆ ਸਿਰ ਅਪਣੇ ਹੱਥਾਂ ਵਿਚ ਫੜਿਆ ਹੋਇਆ ਸੀ ਤੇ ਦੂਜੀ ਤਸਵੀਰ ਵਿਚ ਦੋ ਕੱਟੇ ਹੋਏ ਸਿਰ ਕੜਾਈ ਵਿਚ ਪੱਕ ਰਹੇ ਸਨ।

ਤੀਜੀ ਫੋਟੋ ਵਿਚ ਵਹੀਦਾ ਲਾਸ਼ਾਂ ਵਿਚਕਾਰ ਖੜੀ ਹੈ ਤੇ ਸਾਰੀਆਂ ਲਾਸ਼ਾਂ ਸੜੀਆਂ ਹੋਈਆਂ ਹਨ। ਰੀਪੋਰਟ ਮੁਤਾਬਕ ਉਸ ਸਾਲ ਵਹੀਦਾ ਨੇ 18 ਅਤਿਵਾਦੀਆਂ ਨੂੰ ਖ਼ੁਦ ਜਾਨ ਤੋਂ ਮਾਰ ਮੁਕਾਇਆ ਸੀ। ਇਕ ਇੰਟਰਵਿਊ ਦੌਰਾਨ ਉਸ ਨੇ ਦੱਸਿਆ ਕਿ ਮੈਂ ਆਈਐਸਆਈਐਸ ਦੇ ਨਾਲ ਲੜੀ, ਉਹਨਾਂ ਦੇ ਸਿਰ ਕੱਟੇ ਤੇ ਉਹਨਾਂ ਸਿਰਾਂ ਨੂੰ ਪਕਾ ਦਿਤਾ। ਉਹਨਾਂ ਦੇ ਸਰੀਰਾਂ ਨੂੰ ਸਾੜ ਦਿਤਾ। ਮੈਨੂੰ ਆਈਐਸਆਈਐਸ ਨੇ ਕਈ ਵਾਰ ਜਾਨ ਤੋਂ ਮਾਰਨ ਦੀ ਧਮਕੀ ਦਿਤੀ।

ਮੈਂ ਉਹਨਾਂ ਵੱਲੋਂ ਐਲਾਨੇ ਗਏ ਲੋੜੀਂਦਿਆਂ ਵਿਚੋਂ ਪ੍ਰਮੁੱਖ ਹਾਂ। ਇੰਟਰਵਿਊ ਦੌਰਾਨ ਉਸ ਨੇ ਅਪਣਾ ਸਕਾਰਫ ਚੁੱਕ ਕੇ ਸਿਰ 'ਤੇ ਭਿਆਨਕ ਸੱਟਾਂ ਦੇ ਨਿਸ਼ਾਨ ਵੀ ਦਿਖਾਏ। ਵਹੀਦਾ ਦੀ ਫ਼ੌਜ ਨੂੰ ਬਾਕੀ ਸਮੂਹਾਂ ਤੋਂ ਪੈਸੇ ਤੇ ਹਥਿਆਰ ਵੀ ਮਿਲਦੇ ਹਨ। ਵਹੀਦਾ ਨੂੰ ਮੌਤ ਤੋਂ ਡਰ ਨਹੀਂ ਲਗਦਾ। ਉਹ ਅਪਣੇ ਆਪ ਨੂੰ ਰਬਾਤ ਮੰਜਲ ਕਹਿੰਦੀ ਹੈ ਜਿਸ ਦਾ ਮਤਲਬ ਹੈ ਉਹ ਸ਼ਖਸ ਜਿਸ ਨੇ ਅਪਣਿਆਂ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ ਚੁੱਕੀ ਹੋਵੇ।