ਜਯਾ ਬੱਚਨ ਨੇ ਪੀਐਮ ਮੋਦੀ ਤੇ ਕੀਤਾ ਵਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਯਾ ਬੱਚਨ ਨੇ ਪੂਨਮ ਸਿਨ੍ਹਾ ਨੂੰ ਵੋਟ ਪਾਉਣ ਦੀ ਵੀ ਕੀਤੀ ਅਪੀਲ

Jaya Bhaduri Bachchan

ਲਖਨਊ- ਲੋਕ ਸਭਾ ਚੁਨਾਵ ਦੀਆਂ ਚੋਣਾਂ ਵਿਚ ਪਾਰਟੀਆਂ ਦਾ ਇਕ ਦੂਸਰੇ ਤੇ ਵਿਵਾਦਿਤ ਬਿਆਨ ਦੇਣੇ ਚਰਚਾ ਵਿਚ ਹਨ ਅਤੇ ਇਹ ਗੱਲਾਂ ਆਮ ਬਣ ਚੁੱਕੀਆਂ ਹਨ। ਸਮਾਜਵਾਦੀ ਪਾਰਟੀ ਦੀ ਨੇਤਾ ਜਯਾ ਬੱਚਨ ਨੇ ਪੀਐਮ ਮੋਦੀ ਦਾ ਨਾਮ ਲਏ ਬਿਨ੍ਹਾਂ ਹੀ ਉਨ੍ਹਾਂ ਤੇ ਵਾਰ ਕੀਤਾ ਹੈ। ਲਖਨਊ ਵਿਚ ਸਪਾ ਦੀ ਉਮੀਦਵਾਰ ਪੂਨਮ ਸਿਨ੍ਹਾ ਦੇ ਸਮਰਥਨ ਵਿਚ ਇਕ ਜਨਸਭਾ ਨੂੰ ਸੰਬੋਥਨ ਕਰਦੇ ਹੋਏ ਜਯਾ ਬੱਚਨ ਨੇ ਕਿਹਾ ਕਿ ਦੇਸ਼ ਦਾ ਰਖਵਾਲਾ ਹੀ ਦੇਸ਼ ਦੇ ਨਾਲ ਗੜਬੜੀ ਕਰ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਰਖਵਾਲੇ ਦੀ ਜ਼ਿੰਮੇਵਾਰੀ ਬਹੁਤ ਜ਼ਰੂਰੀ ਅਤੇ ਅਹਿਮ ਹੁੰਦੀ ਹੈ। ਇਸ ਸਮੇਂ ਜੋ ਦੇਸ਼ ਦਾ ਮਾਹੌਲ ਹੈ ਉਸ ਤੋਂ ਸਾਫ਼ ਜਾਹਰ ਹੁੰਦਾ ਹੈ ਕਿ ਦੇਸ਼ ਦਾ ਰਖਵਾਲਾ ਹੀ ਦੇਸ਼ ਨਾਲ ਗੜਬੜੀ ਕਰ ਰਿਹਾ ਹੈ। ਜਯਾ ਬੱਚਨ ਨੇ ਪੂਨਮ ਸਿਨ੍ਹਾ ਨੂੰ ਵੋਟ ਪਾਉਣ ਲਈ ਲੋਕਾਂ ਨੂੰ ਅਪੀਲ ਕੀਤੀ ਹੈ ਅਤੇ ਲੋਕਾਂ ਨੂੰ ਕਿਹਾ ਕਿ ਤੁਹਾਨੂੰ ਜਿੱਤ ਦਾ ਵਾਅਦਾ ਕਰਨਾ ਹੋਵੇਗਾ ਨਹੀਂ ਤਾਂ ਪੂਨਮ ਮੁੰਬਈ ਵਿਚ ਮੇਰੀ ਐਂਟਰੀ ਰੋਕ ਦੇਵੇਗੀ। ਜਯਾ ਬੱਚਨ ਨੇ ਕਿਹਾ ਕਿ ਪੂਨਮ ਸਿਨ੍ਹਾ ਮੇਰੀ ਬਹੁਤ ਪੁਰਾਣੀ ਦੋਸਤ ਹੈ ਅਤੇ ਮੈਂ ਉਸ ਨੂੰ 40 ਸਾਲਾਂ ਤੋਂ ਜਾਣਦੀ ਹਾਂ।

ਜਯਾ ਬੱਚਨ ਨੇ ਲੋਕਾਂ ਨੂੰ ਇਹ ਵੀ ਕਿਹਾ ਕਿ ਜਿਹੜਾ ਉਤਸ਼ਾਹ ਤੁਹਾਡੇ ਵਿਚ ਹੁਣ ਦਿਖ ਰਿਹਾ ਹੈ ਇਹੀ ਉਤਸ਼ਾਹ ਤੁਹਾਡੇ ਵਿਚ ਚੋਟਾਂ ਦੇ ਸਮੇਂ ਵੀ ਦਿਖਣਾ ਚਾਹੀਦਾ ਹੈ। ਜਯਾ ਬੱਚਨ ਨੇ ਲੋਕਾਂ ਨੂੰ ਸਪਾ ਉਮਾਦਵਾਰਾਂ ਨੂੰ ਜਿਤਾਉਣ ਦੀ ਵੀ ਅਪੀਲ ਕੀਤੀ। ਦੱਸ ਦਈਏ ਕਿ ਉੱਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ ਅਤੇ ਰਾਸ਼ਟਰੀ ਲੋਕ ਦਲ ਇਕ ਜੁੱਟ ਹੋ ਕੇ ਚੁਣਾਵ ਲਰ ਰਹੇ ਹਨ।