ਬੰਗਾਲ ਵਿਚ ਪੋਲਿੰਗ ਬੂਥ ਤੋਂ ਦੂਰ ਰਹੇਗੀ ਮਮਤਾ ਦੀ ਪੁਲਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੋਲਿੰਗ ਬੂਥ ਦੇ ਅੰਦਰ ਸਿਰਫ਼ ਕੇਂਦਰੀ ਬਲਾਂ ਨੂੰ ਹੀ ਤੈਨਾਤ ਕੀਤਾ ਜਾਵੇਗਾ

Mamta's Police Will Stay Away From Polling Booth in Bengal

ਬੰਗਾਲ- ਪੱਛਮੀ ਬੰਗਾਲ ਵਿਚ ਚੁਣਾਵ ਦੇ ਦੌਰਾਨ ਹੋਈ ਅਹਿੰਸਾ ਦੇ ਦੌਰਾਨ ਚੋਣ ਕਮਿਸ਼ਨ ਨੇ ਵੱਡਾ ਐਕਸ਼ਨ ਲਿਆ ਹੈ। ਚੁਣਾਵ ਦੇ ਦੌਰਾਨ ਟੀਐਮਸੀ ਅਤੇ ਬੀਜੇਪੀ ਕਰਮਚਾਰੀਆਂ ਦੇ ਵਿਚ ਹੋਈ ਮਾਰ ਕੁੱਟ ਵਿਚ ਬੀਜੇਪੀ ਨੇਤਾ ਦੀ ਗੱਡੀ ਦਾ ਸ਼ੀਸ਼ਾ ਤੋੜ ਦਿੱਤਾ ਸੀ। ਲੋਕ ਸਭਾ ਚੁਣਾਵ ਦੇ ਸ਼ੁਰੂਆਤੀ ਚਾਰ ਪੜਾਵਾਂ ਵਿਚ ਚੋਣਾਂ ਦੇ ਦੌਰਾਨ ਪੱਛਮੀ ਬੰਗਾਲ ਵਿਚ ਹੋਈ ਹਿੰਸਾ ਤੇ ਐਕਸ਼ਨ ਲਿਆ ਗਿਆ ਹੈ। 6 ਮਈ ਨੂੰ ਹੋਣ ਵਾਲੇ ਪੰਜਵੇਂ ਪੜਾਅ ਦੀਆਂ ਚੋਣਾਂ ਦੇ ਲਈ ਹੁਣ ਪੋਲਿੰਗ ਬੂਥ ਦੇ ਅੰਦਰ ਸਿਰਫ਼ ਕੇਂਦਰੀ ਬਲਾਂ ਨੂੰ ਹੀ ਤੈਨਾਤ ਕੀਤਾ ਜਾਵੇਗਾ ਅਤੇ ਰਾਜ ਦੀ ਪੁਲਿਸ ਨੂੰ ਪੋਲਿੰਗ ਬੂਥ ਤੋਂ ਦੂਰ ਰੱਖਿਆ ਜਾਵੇਗਾ।

ਪਿਛਲੇ ਪੜਾਵਾਂ ਵਿਚ ਹੋਈ ਹਿੰਸਾ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਸ਼ਿਕਾਇਤ ਕੀਤੀ ਸੀ ਕਿ ਕੇਂਦਰੀ ਬਲਾਂ ਨੂੰ ਹਟਾ ਕੇ ਰਾਜ ਦੀ ਪੁਲਿਸ ਨੂੰ ਪੋਲਿੰਗ ਬੂਥ ਤੇ ਤੈਨਾਤ ਕੀਤਾ ਜਾ ਰਿਹਾ ਹੈ ਅਤੇ ਚੋਣਾਂ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ। ਚੋਣ ਕਮਿਸ਼ਨ ਨੇ ਇਸ ਤੇ ਕਾਰਵਾਈ ਕਰਦੇ ਹੋਏ 5ਵੇਂ ਪੜਾਅ ਦੀਆਂ ਚੋਣਾਂ ਵਿਚ ਸੌ ਫੀਸਦੀ ਕੇਂਦਰੀ ਸੁਰੱਖਿਆ ਬਲਾਂ ਨੂੰ ਇਸਤੇਮਾਲ ਕਰਨ ਦੀ ਮਨਜੂਰੀ ਦਿੱਤੀ ਹੈ। ਪੋਲਿੰਗ ਬੂਥ ਦੇ ਅੰਦਰ ਰਾਜ ਦੀ ਪੁਲਿਸ ਨੂੰ ਜਾਣ ਦੀ ਇਜ਼ਾਜਤ ਨਹੀਂ ਹੋਵੇਗੀ। ਹਾਲਾਂਕਿ, ਪੁਤਿਸ ਨੂੰ ਪੋਲਿੰਗ ਬੂਥ ਦੇ ਆਸਪਾਸ ਰਹਿਣ ਦੀ ਇਜ਼ਾਜਤ ਮਿਲੇਗੀ।

5ਵੇਂ ਪੜਾਅ ਦੇ ਲਈ ਕੇਂਦਰੀ ਸੁਰੱਖਿਆ ਬਲਾਂ ਦੀਆਂ 578 ਕੰਪਨੀਆਂ ਨੂੰ ਤੈਨਾਤ ਕੀਤਾ ਜਾ ਰਿਹਾ ਹੈ। ਜੇ ਸੂਤਰਾਂ ਦੀ ਗੱਲ ਮੰਨੀਏ ਤਾਂ ਪੋਲਿੰਗ ਬੂਥ ਦੀ ਜ਼ਿੰਮੇਵਾਰੀ CAPF ਨੂੰ ਦਿੱਤੀ ਜਾਵੇਗੀ। ਬੰਗਾਲ ਪੁਲਿਸ ਦੀ ਜ਼ਿੰਮੇਵਾਰੀ ਵੋਟਰਾਂ ਦੀਆਂ ਲਾਈਨਾਂ, ਲਾਅ ਐੱਡ ਆਰਡਰ ਤੋਂ ਇਲਾਵਾ ਚੋਣਾਂ ਨਾਲ ਜੁੜੀਆਂ ਹੋਰ ਵਿਵਸਥਾਵਾਂ ਨੂੰ ਦੇਖਣ ਦੀ ਹੋਵੇਗੀ। ਇਨ੍ਹਾਂ ਸਭ ਤੋਂ ਇਲਾਵਾ 142 ਤੁਰੰਤ ਰਿਸਪਾਂਸ ਟੀਮ ਨੂੰ ਵੀ ਰਿਜ਼ਰਵ ਵਿਚ ਰੱਖਿਆ ਜਾਵੇਗਾ।