ਨੋਇਡਾ: ਲਿਫ਼ਾਫ਼ਿਆਂ ਦੀ ਰੋਕਥਾਮ ਲਈ ਅਰੁਣ ਵਿਹਾਰ ਵਿਚ ਔਰਤਾਂ ਨੇ ਸਾਫ਼ ਨਾਮ ਦੀ ਇਕ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਕਮੇਟੀ ਦੀਆਂ ਮੈਂਬਰ ਦੁਕਾਨਾਂ ’ਤੇ ਜਾ ਕੇ ਗਾਹਕਾਂ ਨੂੰ ਲਿਫ਼ਾਫ਼ੇ ਇਸਤੇਮਾਲ ਨਾ ਕਰਨ ਲਈ ਜਾਗਰੂਕ ਕਰ ਰਹੀਆਂ ਹਨ। ਇਸ ਵਿਚ ਡਾਕਟਰ ਅਤੇ ਸੀਨੀਅਰ ਔਰਤਾਂ ਵੀ ਸ਼ਾਮਲ ਹਨ। ਸੈਕਟਰ 29 ਵਿਚ ਰਹਿਣ ਵਾਲੀ ਸੁਪਰੀਆ ਮਹਾਜਨ ਸਰਦਾਨਾ ਚਮੜੀ ਦੀ ਡਾਕਟਰ ਹੈ।
ਉਹਨਾਂ ਨੇ ਦਸਿਆ ਕਿ ਅਰੁਣ ਵਿਹਾਰ ਸੈਕਟਰ 28, 29 ਅਤੇ 37 ਦੀਆਂ ਔਰਤਾਂ ਨੇ ਲਿਫ਼ਾਫ਼ਿਆਂ ’ਤੇ ਪ੍ਰਬੰਧ ਨੂੰ ਸਫਲ ਬਣਾਉਣ ਲਈ ਸਸਟੇਨੇਬਲ ਅਲਟਰਨੈਟਿਵ ਐਂਡ ਅਵੇਅਰਨੈਸ ਅਗੈਂਸਟ ਐਂਡ ਹਾਊਸਹੋਲਡ ਵੈਸਟ ਨਾਮ ਦੀ ਮੁਹਿੰਮ ਸ਼ੁਰੂ ਕੀਤੀ ਹੈ। ਆਰਡਬਲਯੂ ਦੇ ਚੇਅਰਮੈਨ ਰਿਟਾਇਰਡ ਕਰਨਲ ਸ਼ਸ਼ੀ ਵੈਦ ਦੀ ਦੇਖ ਰੇਖ ਵਿਚ ਸੈਕਟਰ ਵਿਚ ਰਹਿਣ ਵਾਲੀਆਂ ਔਰਤਾਂ ਵਿਹਾਰ ਦੀ ਮਾਰਕਿਟ ਵਿਚ ਜਾ ਕੇ ਦੁਕਾਨਾਂ ਵਾਲਿਆਂ ਅਤੇ ਗਾਹਕਾਂ ਨੂੰ ਇਸ ਪ੍ਰਤੀ ਜਾਗਰੂਕ ਕਰ ਰਹੀਆਂ ਹਨ।
ਪਿਛਲੇ ਤਿੰਨ ਦਿਨਾਂ ਤੋਂ ਉਹ ਰੋਜ਼ ਦੁਕਾਨਦਾਰਾਂ ਨੂੰ ਲਿਫ਼ਾਫ਼ੇ ਦੇਣ ਤੋਂ ਰੋਕ ਰਹੀਆਂ ਹਨ। ਇਹਨਾਂ ਨੇ ਇਸ ਅਭਿਆਨ ਦੀ ਸ਼ੁਰੂਆਤ ਸੈਕਟਰ 29 ਦੇ ਬ੍ਰਹਮਪੁੱਤਰ ਮਾਰਕਿਟ ਤੋਂ ਕੀਤੀ ਹੈ। ਇਸ ਤੋਂ ਬਾਅਦ ਨੋਇਡਾ ਦੇ ਕਈ ਬਾਜ਼ਾਰਾ ਵਿਚ ਇਸ ਮੁਹਿੰਮ ਨੂੰ ਚਲਾਇਆ ਜਾਵੇਗਾ। ਔਰਤਾਂ ਦੀ ਇਸ ਮੁਹਿੰਮ ਤਹਿਤ ਕਈ ਲੋਕ ਜਾਗਰੂਕ ਵੀ ਹੋਏ ਹਨ ਅਤੇ ਕਈਆਂ ਨੇ ਲਿਫ਼ਾਫ਼ਿਆਂ ਦਾ ਇਸਤੇਮਾਲ ਕਰਨਾ ਵੀ ਬੰਦ ਕਰ ਦਿੱਤਾ ਹੈ।
ਲੋਕ ਅੱਗੇ ਹੋਰਨਾਂ ਨੂੰ ਵੀ ਇਸ ਦੇ ਨੁਕਸਾਨਾਂ ਬਾਰੇ ਦਸ ਰਹੇ ਹਨ। ਔਰਤਾਂ ਦੀ ਇਹ ਮੁਹਿੰਮ ਰੰਗ ਲਿਆਉਂਦੀ ਨਜ਼ਰ ਆ ਰਹੀ ਹੈ। ਲਗਦਾ ਹੈ ਜਲਦ ਹੀ ਲੋਕ ਸਮਝ ਜਾਣਗੇ ਕਿ ਲਿਫ਼ਾਫ਼ਿਆਂ ਦੇ ਇਸਤੇਮਾਲ ਨਾਲ ਬਹੁਤ ਸਾਰੇ ਨੁਕਸਾਨ ਹੁੰਦੇ ਹਨ। ਕੁੱਝ ਕੁ ਲੋਕਾਂ ਨੇ ਇਸ ਦਾ ਇਸਤੇਮਾਲ ਕਰਨਾ ਬੰਦ ਕਰ ਦਿੱਤਾ ਹੈ ਤੇ ਕਪੜੇ ਦੇ ਥੈਲੇ ਵਰਤਣੇ ਸ਼ੁਰੂ ਕਰ ਦਿੱਤੇ ਹਨ। ਲੋਕਾਂ ਨੂੰ ਇਸ ਕਮੇਟੀ ਨੇ ਸਲਾਹ ਦਿੱਤੀ ਹੈ ਕਿ ਉਹ ਕਪੜੇ ਦਾ ਥੈਲਾ ਹੀ ਇਸਤੇਮਾਲ ਕਰਨ।