ਬਾਦਲਾਂ ਦੇ ਲਿਫ਼ਾਫ਼ਿਆਂ 'ਚੋਂ ਪ੍ਰਧਾਨ ਨਿਕਲਣ ਕਰ ਕੇ ਸ਼੍ਰੋਮਣੀ ਕਮੇਟੀ ਨਿਘਰੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਕਮੇਟੀ ਨੂੰ ਲੋਕ ਸਭਾ ਤੇ ਵਿਧਾਨ ਸਭਾ ਵਾਂਗ ਇਜਲਾਸ ਸੱਦਣੇ ਚਾਹੀਦੇ ਹਨ

Shiromani Gurdwara Parbhandak Committee

ਅੰਮ੍ਰਿਤਸਰ : ਬਾਦਲਾਂ ਦੇ ਲਿਫ਼ਾਫ਼ਿਆਂ 'ਚੋਂ ਪ੍ਰਧਾਨ ਨਿਕਲਣ ਕਰ ਕੇ ਸ਼੍ਰੋਮਣੀ ਕਮੇਟੀ ਨਿਘਰ ਗਈ ਹੈ। ਸ਼੍ਰੋਮਣੀ ਕਮੇਟੀ ਨੂੰ ਲੋਕ ਸਭਾ 'ਤੇ ਵਿਧਾਨ ਸਭਾ ਵਾਂਗ ਇਜਲਾਸ ਸੱਦਣੇ ਚਾਹੀਦੇ ਹਨ। ਵਿਰੋਧੀ ਧਿਰ ਨੂੰ ਸ਼੍ਰੋਮਣੀ ਕਮੇਟੀ ਦੇ ਇਜਲਾਸਾਂ 'ਚ ਬੋਲਣ ਨਹੀਂ ਦਿਤਾ ਜਾਂਦਾ। ਸ਼੍ਰੋਮਣੀ ਕਮੇਟੀ ਨੂੰ ਹੋਂਦ 'ਚ ਆਇਆ 94 ਸਾਲ ਹੋਏ ਪਰ ਲੋਕਤੰਤਰੀ ਦਿੱਖ ਨਹੀਂ ਬਣੀ।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਚੁਣੀ ਹੋਈ, ਮਿੰਨੀ ਸੰਸਦ ਹੈ ਜਿਸ ਦੀਆਂ ਸੰਸਦ ਤੇ ਵਿਧਾਨ ਸਭਾ ਵਾਂਗ ਬੈਠਕਾਂ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਸਮੂਹ ਚੁਣੇ ਹੋਏ ਸ਼੍ਰੋਮਣੀ ਕਮੇਟੀ ਮੈਂਬਰ ਆਪੋ-ਅਪਣੇ ਹਲਕਿਆਂ ਦੇ ਗੁਰੂਘਰਾਂ, ਸਿੱਖੀ ਪ੍ਰੰਪਰਾਵਾਂ, ਮਰਿਆਦਾ ਬਰਕਰਾਰ ਰੱਖਣ, ਸਿੱਖ ਬੱਚਿਆਂ ਨੂੰ ਗੁਰਮਤਿ ਅਨੁਸਾਰ ਤਾਲੀਮ ਦੇਣ, ਤਕਨੀਕੀ ਵਿਦਿਆ, ਹਸਪਤਾਲ ਆਦਿ ਵਰਗੇ ਮਸਲਿਆਂ ਪ੍ਰਤੀ ਦਰਪੇਸ਼ ਮੁਸ਼ਕਲਾਂ ਅਤੇ ਭੱਖਦੇ ਸਿੱਖ ਮਾਮਲਿਆਂ 'ਤੇ ਵਿਚਾਰ ਰੱਖ ਸਕਣ। ਸ਼੍ਰੋਮਣੀ ਕਮੇਟੀ ਨੂੰ ਲੋਕਤੰਤਰੀ ਢੰਗ ਚਲਾਉਣ ਤੇ ਸਿੱਖਾਂ ਦੀ ਮਿੰਨੀ ਸੰਸਦ ਬਹਾਲ ਹੋਵੇਗਾ।

ਇਸ ਵੇਲੇ ਸ਼੍ਰੋਮਣੀ ਕਮੇਟੀ ਦੀ ਹਾਲਤ ਇਹ ਹੈ ਕਿ ਇਸ ਦੇ ਦੋ ਇਜਲਾਸ ਇਕ ਨਵੰਬਰ 'ਚ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਕਰਨ, ਦੂਸਰਾ ਬਜਟ ਸੈਸ਼ਨ 31 ਮਾਰਚ ਨੂੰ ਦੋ ਦਿਨ ਪਹਿਲਾਂ ਹੁੰਦਾ ਹੈ। ਸੱਤਾਧਾਰੀਆਂ ਵਿਰੁਧ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਸਿੱਖ ਕੌਮ ਦੇ ਮਸਲਿਆਂ 'ਤੇ ਬੋਲਣ ਦਾ ਮੌਕਾ ਨਹੀਂ ਮਿਲਦਾ। ਹਾਊਸ ਦੀ ਕਾਰਵਾਈ ਚਲਾਉਣ ਵਾਲੇ, ਵਿਰੋਧੀ ਧਿਰ ਦੇ ਮੈਂਬਰਾਂ ਨੂੰ ਬੋਲਣ ਦਾ ਮੌਕਾ ਹੀ ਦਿੰਦੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੁਰਧਾਮਾ ਦੀ ਸਾਂਭ ਸੰਭਾਲ ਤੇ ਹੋਰ ਸਿੱਖ ਕੌਂਮ ਦੇ ਮਸਲਿਆਂ ਮਾਨਤਾ 1925 ਵਿਚ ਮਿਲੀ। 

ਸਿੱਖ ਵਿਦਵਾਨਾਂ ਅਨੁਸਾਰ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੋਕਤੰਤਰੀ ਢੰਗ ਨਾਲ ਚਲਾਇਆ ਜਾਂਦਾ ਤਾਂ ਕਾਰ ਸੇਵਾ ਵਾਲੇ ਬਾਬਿਆਂ ਦੀ ਥਾਂ ਤਕਨੀਕੀ ਮਾਹਰਾਂ ਅਤੇ ਸਿੱਖ ਨਿਸ਼ਾਨੀਆਂ ਸਾਂਭਣ ਲਈ ਗੁਰਦੁਆਰਿਆਂ ਦੀ ਮੁਰੰਮਤ ਤੇ ਨਵਿਆਣ ਅਤੇ ਭਖਦੇ ਮਸਲਿਆਂ ਤੇ ਸੰਸਦ ਵਿਧਾਨ ਸਭਾਵਾਂ ਵਾਂਗ ਉਸਾਰੂ ਬਹਿਸ ਕਰਨ ਦਾ ਮੈਂਬਰਾਂ ਨੂੰ ਮੌਕਾ ਮਿਲਦਾ ਪਰ ਜਿਸ ਢੰਗ ਨਾਲ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮਕਾਜ ਚੱਲ ਰਿਹਾ ਹੈ, ਉਹ  ਜੱਟਕਾ ਤੇ ਧੱਕੇਸ਼ਾਹੀ ਵਾਲਾ ਹੈ।

ਸਾਬਕਾ ਕੇਂਦਰੀ ਵਜ਼ੀਰ ਡਾ.ਮਨੋਹਰ ਸਿੰਘ ਗਿੱਲ, ਸਾਬਕਾ ਮੁੱਖ ਚੋਣ ਕਮਿਸ਼ਨਰ ਨੇ ਗੁਰਦੁਆਰਾ ਪ੍ਰਬੰਧਾਂ 'ਚ ਸੁਧਾਰ ਕਰਨ ਲਈ ਲੋਕਾਂ ਦੀ ਚੁਣੀ ਹੋਈ ਸ਼੍ਰੋਮਣੀ ਕਮੇਟੀ ਨੂੰ ਸਿੱਖ ਭਾਵਨਾ ਪ੍ਰਤੀ ਜਵਾਬਦੇਹ ਕਰਨ ਲਈ ਜ਼ੋਰ ਦਿਤਾ ਹੈ। ਦੂਸਰੇ ਪਾਸੇ ਸਿੱਖ ਵਿਦਵਾਨਾਂ ਨੇ ਕਾਰਸੇਵਾ ਵਾਲੇ ਬਾਬਿਆਂ ਨੂੰ ਗੁਰਦਵਾਰਾ ਸਾਹਿਬ ਦੇ ਕਾਰਜਾਂ, ਮੁੜ ਨਿਰਮਾਣ ਵਾਸਤੇ ਸੇਵਾ ਦੇਣ 'ਤੇ ਰੋਕ ਲਾਉਣ ਦੀ ਮੰਗ ਕਰਦਿਆਂ ਕਿਹਾ ਕਿ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਇਮਾਰਤਾਂ ਨੂੰ ਬਚਾਇਆ ਜਾਣਾ ਚਾਹੀਦਾ ਹੈ।