UP ਦੇ ਕਈ ਜ਼ਿਲ੍ਹਿਆਂ 'ਚ ਮੀਂਹ ਦੇ ਨਾਲ ਹੋਈ ਗੜੇਮਾਰੀ, ਫ਼ਸਲ ਦਾ ਹੋਇਆ ਨੁਕਸਾਨ, 4 ਲੋਕਾਂ ਦੀ ਮੌਤ
ਉਤਰ ਪ੍ਰਦੇਸ਼ ਵਿਚ ਅੱਜ ਸਵੇਰੇ ਕਈ ਜ਼ਿਲ੍ਹਿਆਂ ਵਿਚ ਤੇਜ਼ ਹਾਵਾਵਾਂ ਚੱਲਣ ਦੇ ਨਾਲ ਪਏ ਮੀਂਹ ਨੇ ਗਰਮੀ ਤੋ ਥੋੜੀ ਰਾਹਤ ਤਾਂ ਜ਼ਰੂਰ ਦਵਾਈ ਹੈ
ਉਤਰ ਪ੍ਰਦੇਸ਼ ਵਿਚ ਅੱਜ ਸਵੇਰੇ ਕਈ ਜ਼ਿਲ੍ਹਿਆਂ ਵਿਚ ਤੇਜ਼ ਹਾਵਾਵਾਂ ਚੱਲਣ ਦੇ ਨਾਲ ਪਏ ਮੀਂਹ ਨੇ ਗਰਮੀ ਤੋ ਥੋੜੀ ਰਾਹਤ ਤਾਂ ਜ਼ਰੂਰ ਦਵਾਈ ਹੈ ਪਰ ਇਸ ਮੀਂਹ ਨੇ ਕਿਸਾਨਾਂ ਦੀ ਜਾਨ ਇਕ ਵਾਰ ਫਿਰ ਸੁਕਣੀ ਪਾ ਦਿੱਤੀ ਹੈ। ਮੌਸਮ ਵਿਭਾਗ ਦੀ ਚੇਤਾਵਨੀ ਅਨੁਸਾਰ ਵੀਰਵਾਰ ਅੱਧੀ ਰਾਤ ਤੋਂ ਹੀ ਉਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿਚ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਮੀਂਹ ਅਤੇ ਗੜੇਮਾਰੀ ਹੋਈ।
ਜਿਸ ਤੋਂ ਬਾਅਦ ਖੇਤਾਂ ਵਿਚ ਪਈ ਕਣਕ , ਅਰਹਰ ਅਤੇ ਮੇਂਠਾ ਦੀ ਫਸਲ ਦਾ ਕਾਫੀ ਨੁਕਸਾਨ ਹੋਇਆ। ਮੌਸਮ ਵਿਭਾਗ ਦੇ ਵੱਲੋਂ 5 ਮਈ ਤੱਕ ਸੂਬੇ ਵਿਚ ਮੀਂਹ ਪੈਣ ਦੇ ਸੰਭਵਨਾ ਪ੍ਰਗਟ ਕੀਤੀ ਹੈ। ਕਾਨਪੁਰ, ਉਨਾਓ, ਬਹਰਾਇਚ, ਗੋਰਖਪੁਰ, ਲਖੀਮਪੁਰ ਖੇੜੀ, ਸੀਤਾਪੁਰ, ਬਲਰਾਮਪੁਰ, ਗੌਂਡਾ, ਮਹਾਰਾਜਗੰਜ, ਅਯੁੱਧਿਆ ਅਤੇ ਸੰਤਕਬੀ ਨਗਰ ਵਿੱਚ ਤੇਜ਼ ਹਨੇਰੀ ਦੇ ਨਾਲ ਬਾਰਸ਼ ਨੇ ਕਿਸਾਨਾਂ ਲਈ ਮੁਸ਼ਕਲਾਂ ਵਧਾ ਦਿੱਤੀਆਂ ਹਨ। ਤਾਲਾਬੰਦੀ ਕਾਰਨ ਪ੍ਰੇਸ਼ਾਨ ਕਿਸਾਨ ਦੀ ਖੜ੍ਹੀ ਫਸਲ ਹੁਣ ਬੇਮੌਸਮੀ ਮੀਂਹ ਨਾਲ ਡਿੱਗ ਗਈ ਹੈ।
ਇਸ ਬੇਮੌਸਮੇ ਮੀਂਹ ਨਾਲ ਫ਼ਸਲ ਦਾ ਨੁਕਸਾਨੀ ਹੀ ਗਈ ਹੈ ਇਸ ਤੋਂ ਇਲਾਵਾ ਪਸ਼ੂਆਂ ਦੇ ਚਾਰੇ ਲਈ ਰੱਖੀ ਤੂੜੀ ਵੀ ਇਸ ਮੀਂਹ ਦੇ ਪਾਣੀ ਨਾਲ ਭਿਜ ਗਈ ਹੈ। ਦੱਸ ਦੱਈਏ ਕਿ ਇਸ ਨਾਲ ਸੂਬੇ ਵਿਚ ਚਾਰ ਲੋਕਾਂ ਦੀ ਮੌਤ ਦੀ ਵੀ ਸੂਚਨਾ ਮਿਲੀ ਹੈ। ਲਖੀਮਪੁਰ ਖੇੜੀ ਜ਼ਿਲ੍ਹੇ ਵਿਚ ਵੀਰਵਾਰ ਨੂੰ ਆਏ ਭਿਆਨਕ ਤੂਫਾਨ ਨੇ ਕਾਫੀ ਤਬਾਹੀ ਮਚਾਈ। ਇੱਥੇ ਮਗਲਜੰਗ ਥਾਣਾ ਖੇਤਰ ਦੇ ਪਿੰਡ ਬਹਿਰਾਮਲ ਪਿੰਡ ਵਿਚ ਟੀਨ ਸ਼ੈੱਡ ਨੀਚੇ ਸੁੱਤੇ ਪਏ ਇਕ ਬਜੁਰਗ ਪਤੀ-ਪਤਨੀ ਕੰਧ ਗਿਰਨ ਕਾਰਨ ਮੌਤ ਹੋ ਗਈ ਅਤੇ ਇਸ ਤੋਂ ਇਲਾਵਾ ਮਥੁਰਾ ਵਿਚ ਵੀ ਆਸਮਾਨੀ ਬਿਜਲੀ ਗਿਰਨ ਦਾ ਕਹਿਰ ਦੇਖਣ ਨੂੰ ਮਿਲਿਆ।
ਇਸ ਬਿਜਲੀ ਗਿਰਨ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਦੋ ਲੋਕ ਬੁਰੀ ਤਰ੍ਹਾਂ ਝੁਲਸ ਗਏ। ਇਸ ਦੇ ਨਾਲ ਥਾਣਾ ਕੋਸੀਕਲਾਂ ਦੇ ਪਿੰਡ ਬਥੈਨ ਵਿਚ ਅਕਾਸ਼ੀ ਬਿਜਲੀ ਗਿਰਨ ਕਰਾਨ ਝੁਲਸ ਗਏ ਜਿਸ ਤੋਂ ਬਾਅਦ ਉਨ੍ਹਾਂ ਨੂੰ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜਿੱਥੇ ਇਲਾਜ਼ ਦੇ ਦੌਰਾਨ ਇਕ ਦੀ ਮੌਤ ਹੋ ਗਈ। ਉਥੇ ਹੀ ਥਾਣਾ ਫਰਾਹ ਦੇ ਪਿੰਡ ਫਤਿਹਾ ਵਿਚ ਬਿਜਲੀ ਡਿੱਗਣ ਕਾਰਨ 40 ਸਾਲਾ ਵਿਅਕਤੀ ਦੀ ਮੌਤ ਹੋ ਗਈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।