Delhi School Bomb Threat: ਦਿੱਲੀ ਦੇ ਕਈ ਸਕੂਲਾਂ ਨੂੰ ਬੰਬਾਂ ਨਾਲ ਉਡਾਉਣ ਦੀ ਮਿਲੀ ਧਮਕੀ, ਮਚਿਆ ਹੜਕੰਪ
Delhi School Bomb Threat: ਮੌਕੇ ’ਤੇ ਪਹੁੰਚੀ ਦਿੱਲੀ ਪੁਲਿਸ, ਬੰਬ ਨਿਰੋਧਕ ਦਸਤਾ, ਫਾਇਰ ਬ੍ਰਿਗੇਡ ਦੀਆਂ ਗੱਡੀਆਂ
Delhi School Bomb Threat News in punjabi : ਦਿੱਲੀ ਦੇ ਕਈ ਸਕੂਲਾਂ ਨੂੰ ਧਮਕੀ ਭਰੇ ਈਮੇਲ ਭੇਜੇ ਗਏ ਹਨ, ਸਕੂਲਾਂ ਵਿਚ ਬੰਬ ਰੱਖੇ ਜਾਣ ਦੀ ਖ਼ਬਰ ਨੇ ਹਲਚਲ ਮਚਾ ਦਿੱਤੀ ਹੈ। ਇਨ੍ਹਾਂ ਵਿੱਚ ਦਵਾਰਕਾ ਦੇ ਡੀਪੀਐਸ, ਮਯੂਰ ਵਿਹਾਰ ਦੇ ਮਦਰ ਮੈਰੀ ਸਕੂਲ ਅਤੇ ਨਵੀਂ ਦਿੱਲੀ ਦੇ ਸੰਸਕ੍ਰਿਤੀ ਸਕੂਲ ਵਰਗੇ ਹਾਈ ਪ੍ਰੋਫਾਈਲ ਸਕੂਲ ਸ਼ਾਮਲ ਹਨ।
ਇਹ ਵੀ ਪੜ੍ਹੋ: Mallikarjun Kharge News: ਕੀ ਸਿਰਫ਼ ਮੁਸਲਮਾਨਾਂ ਦੇ ਜ਼ਿਆਦਾ ਬੱਚੇ ਹੁੰਦੇ? ਮੇਰੇ ਵੀ ਪੰਜ ਜਵਾਕ ਹਨ- ਮਲਿਕਾਰਜੁਨ ਖੜਗੇ
ਦਵਾਰਕਾ ਦੇ ਹਾਈ ਪ੍ਰੋਫਾਈਲ ਡੀਪੀਐਸ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਅੱਗ ਬੁਝਾਊ ਵਿਭਾਗ ਨੂੰ ਸਵੇਰੇ ਛੇ ਵਜੇ ਇਸ ਦੀ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਦਿੱਲੀ ਪੁਲਿਸ, ਬੰਬ ਨਿਰੋਧਕ ਦਸਤਾ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਸਾਰੇ ਸਕੂਲਾਂ ਦੀ ਤਲਾਸ਼ੀ ਲਈ ਜਾ ਰਹੀ ਹੈ।
ਇਹ ਵੀ ਪੜ੍ਹੋ: LPG Price News: ਆਮ ਆਦਮੀ ਨੂੰ ਮਈ ਦੇ ਪਹਿਲੇ ਦਿਨ ਸੁੱਖ ਦਾ ਸਾਹ, ਸਸਤਾ ਹੋਇਆ LPG ਸਿਲੰਡਰ
ਪੂਰਬੀ ਦਿੱਲੀ ਦੇ ਮਯੂਰ ਵਿਹਾਰ ਸਥਿਤ ਮਦਰ ਮੈਰੀ ਸਕੂਲ ਨੂੰ ਵੀ ਧਮਕੀ ਭਰੀ ਈਮੇਲ ਮਿਲੀ ਹੈ। ਪੂਰੇ ਸਕੂਲ ਨੂੰ ਖਾਲੀ ਕਰਵਾ ਕੇ ਤਲਾਸ਼ੀ ਲਈ ਜਾ ਰਹੀ ਹੈ। ਸੰਸਕ੍ਰਿਤੀ ਸਕੂਲ, ਨਵੀਂ ਦਿੱਲੀ ਨੂੰ ਵੀ ਈਮੇਲ ਰਾਹੀਂ ਅਜਿਹੀ ਧਮਕੀ ਮਿਲੀ ਸੀ। ਸਕੂਲ 'ਚ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਪੂਰੇ ਸਕੂਲ ਨੂੰ ਖਾਲੀ ਕਰਵਾ ਲਿਆ ਗਿਆ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਦਿੱਲੀ ਪੁਲਿਸ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਬੁੱਧਵਾਰ ਸਵੇਰੇ ਦਿੱਲੀ ਦੇ ਕਈ ਸਕੂਲਾਂ ਨੂੰ ਬੰਬ ਦੀ ਧਮਕੀ ਵਾਲੀਆਂ ਈਮੇਲ ਭੇਜੀਆਂ ਗਈਆਂ ਸਨ। ਈਮੇਲ ਦੇ ਆਈਪੀ ਐਡਰੈੱਸ ਤੋਂ ਜਾਪਦਾ ਹੈ ਕਿ ਇਹ ਈਮੇਲ ਦੇਸ਼ ਦੇ ਬਾਹਰੋਂ ਭੇਜੀ ਗਈ ਹੈ। ਮਾਮਲੇ ਦੀ ਜਾਂਚ ਜਾਰੀ ਹੈ।
(For more Punjabi news apart from LPG Cylinder Price News in punjabi , stay tuned to Rozana Spokesman)