ਮੇਘਾਲਿਆ ਵਿਚ ਕਾਂਗਰਸ ਬਣੀ ਸੱਭ ਤੋਂ ਵੱਡੀ ਪਾਰਟੀ
ਕਾਂਗਰਸੀ ਉਮੀਦਵਾਰ ਮਿਆਨੀ ਡੀ ਸ਼ਿਰਾ ਨੇ ਮੇਘਾਲਿਆ ਦੀ ਅੰਪਾਤੀ ਵਿਧਾਨ ਸਭਾ ਜ਼ਿਮਨੀ ਚੋਣ ਜਿੱਤ ਲਈ ਹੈ ਤੇ ਹੁਣ ਕਾਂਗਰਸ ਰਾਜ ਦੀ ਸੱਭ ਤੋਂ ਵੱਡੀ ਪਾਰਟੀ ਬਣ...
ਸ਼ਿਲਾਂਗ, ਕਾਂਗਰਸੀ ਉਮੀਦਵਾਰ ਮਿਆਨੀ ਡੀ ਸ਼ਿਰਾ ਨੇ ਮੇਘਾਲਿਆ ਦੀ ਅੰਪਾਤੀ ਵਿਧਾਨ ਸਭਾ ਜ਼ਿਮਨੀ ਚੋਣ ਜਿੱਤ ਲਈ ਹੈ ਤੇ ਹੁਣ ਕਾਂਗਰਸ ਰਾਜ ਦੀ ਸੱਭ ਤੋਂ ਵੱਡੀ ਪਾਰਟੀ ਬਣ ਗਈ ਹੈ। ਇਹ ਸੀਟ ਮਿਆਨੀ ਦੇ ਪਿਤਾ ਮੁਕੁਲ ਸੰਗਮਾ ਦੇ ਅਸਤੀਫ਼ਾ ਦੇਣ ਕਾਰਨ ਖ਼ਾਲੀ ਹੋਈ ਸੀ। ਮੁਕੁਲ ਸੰਗਮਾ ਦੋ ਸੀਟਾਂ ਉਪਰ ਚੋਣ ਜਿੱਤੇ ਸਨ ਅਤੇ ਉਨ੍ਹਾਂ ਨੂੰ ਦੂਜੀ ਸੀਟ ਖ਼ਾਲੀ ਕਰਨੀ ਪੈਣੀ ਸੀ।
ਮੇਘਾਲਿਆ ਵਿਧਾਨ ਸਭਾ ਦੀਆਂ 60 ਸੀਟਾਂ ਵਿਚ ਕਾਂਗਰਸ ਦੇ 21 ਵਿਧਾਇਕ ਹੋ ਗਏ ਹਨ ਜੋ ਐਨਪੀਪੀ ਨਾਲੋਂ ਇਕ ਵਿਧਾਇਕ ਜ਼ਿਆਦਾ ਹੈ। ਇਸ ਵੇਲੇ ਰਾਜ ਵਿਚ ਐਨਪੀਪੀ ਖੇਤਰੀ ਦਲਾਂ ਤੇ ਭਾਜਪਾ ਦੇ ਸਹਿਯੋਗ ਨਾਲ ਗਠਜੋੜ ਸਰਕਾਰ ਚਲਾ ਰਹੀ ਹੈ। ਮੁੱਖ ਚੋਣ ਅਧਿਕਾਰੀ ਐਫ਼ ਆਰ ਖਰਕੋਂਗੋਰ ਨੇ ਦਸਿਆ ਕਿ ਮਿਆਨੀ ਨੇ 3191 ਵੋਟਾਂ ਨਾਲ ਚੋਣ ਜਿੱਤੀ ਹੈ। ਉੁਨ੍ਹਾਂ ਨੂੰ 14259 ਵੋਟਾਂ ਪਈਆਂ। ਐਨਪੀਪੀ ਦੇ ਉਮੀਦਵਾਰ ਕਲੇਮੈਂਟ ਜੀ ਮੋਮਿਨ ਨੂੰ 11069 ਵੋਟਾਂ ਪਈਆਂ। (ਏਜੰਸੀ)